Hair Fall : ਜੇਕਰ ਤੁਹਾਡੇ ਵਾਲ ਲਗਾਤਾਰ ਝੜ ਰਹੇ ਹਨ ਅਤੇ ਕਈ ਉਪਾਅ ਕਰਨ ਦੇ ਬਾਵਜੂਦ ਵਾਲ ਝੜਨ ਤੋਂ ਨਹੀਂ ਰੁੱਕ ਰਹੇ ਹਨ, ਤਾਂ ਤੁਹਾਡੇ ਵਾਲਾਂ ਲਈ ਇਸ ਤੇਲ ਦੀ ਮਾਲਿਸ਼ ਕਰਨਾ ਫਾਇਦੇਮੰਦ ਹੋ ਸਕਦਾ ਹੈ। ਵਾਲਾਂ ਦੇ ਵਿਕਾਸ ਲਈ ਤੇਲ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਤੁਹਾਡੇ ਵਾਲਾਂ ਨੂੰ ਨਮੀ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਵਧਣ ਦਿੰਦਾ ਹੈ। ਕਿਸੇ ਵੀ ਔਰਤ ਜਾਂ ਮਰਦ ਲਈ, ਉਸਦੀ ਸੁੰਦਰਤਾ ਦਾ ਇੱਕ ਮਹੱਤਵਪੂਰਨ ਹਿੱਸਾ ਉਸ ਦੇ ਵਾਲ ਹੁੰਦੇ ਹਨ। ਵਾਲਾਂ ਕਰਕੇ ਉਹ ਆਤਮ-ਵਿਸ਼ਵਾਸ ਮਹਿਸੂਸ ਕਰਦਾ ਹੈ ਅਤੇ ਸਮਾਜ ਵਿਚ ਆਪਣੇ ਆਪ ਨੂੰ ਸੋਹਣਾ ਸਮਝਦਾ ਹੈ, ਪਰ ਜਦੋਂ ਉਸ ਦੇ ਸਿਰ 'ਤੇ ਵਾਲਾਂ ਦੀ ਕਮੀ ਹੁੰਦੀ ਹੈ ਜਾਂ ਵਾਲ ਲਗਾਤਾਰ ਝੜ ਰਹੇ ਹੁੰਦੇ ਹਨ, ਤਾਂ ਉਹ ਆਪਣਾ ਆਤਮਵਿਸ਼ਵਾਸ ਗੁਆ ਬੈਠਦਾ ਹੈ ਅਤੇ ਆਪਣੇ ਆਪ ਨੂੰ ਸੋਹਣਾ ਨਹੀਂ ਸਮਝਦਾ। ਪਰ ਹੁਣ ਤੁਹਾਨੂੰ ਆਤਮਵਿਸ਼ਵਾਸ ਗੁਆਉਣ ਦੀ ਲੋੜ ਨਹੀਂ ਹੈ, ਅਸੀਂ ਤੁਹਾਡੇ ਲਈ ਇੱਕ ਖਾਸ ਤਰ੍ਹਾਂ ਦਾ ਤੇਲ ਲੈ ਕੇ ਆਏ ਹਾਂ, ਜਿਸ ਨੂੰ ਲਗਾ ਕੇ ਤੁਹਾਡੇ ਵਾਲ ਵੀ ਝੜਨ ਤੋਂ ਹੱਟ ਜਾਣਗੇ ਅਤੇ ਤੁਸੀਂ ਪਹਿਲਾਂ ਨਾਲੋਂ ਸੋਹਣੇ ਵੀ ਹੋਰ ਲੱਗਣ ਲੱਗ ਜਾਓਗੇ। 



ਨਾਰੀਅਲ ਅਤੇ ਅਰੰਡੀ ਦੇ ਤੇਲ ਦੀ ਮਾਲਿਸ਼


ਨਾਰੀਅਲ ਅਤੇ ਅਰੰਡੀ ਦਾ ਤੇਲ, ਦੋਵੇਂ ਹੀ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ​​ਕਰਨ ਅਤੇ ਵਾਲਾਂ ਦੇ ਟੁੱਟਣ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਨਾਰੀਅਲ ਤੇਲ ਵਾਲਾਂ ਵਿੱਚ ਨਮੀ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ, ਜਦੋਂ ਕਿ ਅਰੰਡੀ ਦਾ ਤੇਲ ਵਾਲਾਂ ਦੇ ਵਾਧੇ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਸੰਘਣਾ ਬਣਾਉਂਦਾ ਹੈ।


ਤੇਲ ਮਾਲਿਸ਼ ਕਰਨ ਦਾ ਤਰੀਕਾ ਅਤੇ ਜ਼ਰੂਰੀ ਸਮੱਗਰੀ


2 ਚਮਚ ਨਾਰੀਅਲ ਦਾ ਤੇਲ


1 ਚਮਚ ਅਰੰਡੀ ਦਾ ਤੇਲ



ਲਾਉਣ ਦਾ ਤਰੀਕਾ


ਮਿਸ਼ਰਣ ਤਿਆਰ ਕਰੋ: ਨਾਰੀਅਲ ਤੇਲ ਅਤੇ ਅਰੰਡੀ ਦੇ ਤੇਲ ਨੂੰ ਮਿਲਾਓ ਅਤੇ ਇਸ ਨੂੰ ਕੋਸਾ ਕਰ ਲਓ। ਪਰ ਇਸ ਨੂੰ ਚੰਗੀ ਤਰ੍ਹਾਂ ਆਪਣੇ ਵਾਲਾਂ ਵਿੱਚ ਲਾਓ।


ਮਾਲਿਸ਼ ਕਰੋ : ਤੇਲ ਨੂੰ ਵਾਲਾਂ ਦੀਆਂ ਜੜ੍ਹਾਂ ਅਤੇ ਸਿਰ ਦੀ ਚਮੜੀ 'ਤੇ ਹੌਲੀ-ਹੌਲੀ ਲਗਾਓ। 10-15 ਮਿੰਟਾਂ ਲਈ ਉਂਗਲਾਂ ਨਾਲ ਹੌਲੀ-ਹੌਲੀ ਮਾਲਿਸ਼ ਕਰੋ। ਇਸ ਨਾਲ ਖੂਨ ਦਾ ਸੰਚਾਰ ਠੀਕ ਹੋਵੇਗਾ ਅਤੇ ਤੇਲ ਜੜ੍ਹਾਂ ਤੱਕ ਪਹੁੰਚ ਸਕੇਗਾ।


ਵਾਲਾਂ ਨੂੰ ਕਵਰ ਕਰੋ: ਤੇਲ ਲਗਾਉਣ ਤੋਂ ਬਾਅਦ, ਸ਼ਾਵਰ ਕੈਪ ਜਾਂ ਗਰਮ ਤੌਲੀਏ ਨਾਲ ਵਾਲਾਂ ਨੂੰ ਢੱਕ ਲਓ। ਇਸ ਨੂੰ ਘੱਟੋ-ਘੱਟ 1-2 ਘੰਟੇ ਜਾਂ ਰਾਤ ਭਰ ਲਈ ਛੱਡ ਦਿਓ।


ਸ਼ੈਂਪੂ ਨਾਲ ਧੋਵੋ: ਅਗਲੇ ਦਿਨ, ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋਵੋ ਅਤੇ ਕੰਡੀਸ਼ਨਰ ਲਗਾਓ।


ਇਸ ਦੇ ਫਾਇਦੇ


ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ​​ਹੁੰਦੀਆਂ ਹਨ ਅਤੇ ਵਾਲ ਟੁੱਟਣ ਤੋਂ ਹੱਟਦੇ ਹਨ।


- ਖੁਸ਼ਕੀ ਅਤੇ ਡੈਂਡਰਫ ਘੱਟ ਹੁੰਦਾ ਹੈ।


- ਵਾਲਾਂ ਵਿੱਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਵਾਲ ਨਰਮ ਅਤੇ ਚਮਕਦਾਰ ਬਣਦੇ ਹਨ।