Cough: ਜ਼ੁਕਾਮ ਅਤੇ ਖੰਘ ਇੱਕ ਛੋਟੀ ਜਿਹੀ ਸਮੱਸਿਆ ਲੱਗ ਸਕਦੀ ਹੈ ਪਰ ਇਹ ਸਰੀਰ ਨੂੰ ਬੁਰੀ ਤਰ੍ਹਾਂ ਝਿੰਜੋੜ ਕੇ ਰੱਖ ਦਿੰਦੀ ਹੈ। ਵਗਦੇ ਨੱਕ, ਕਫ ਅਤੇ ਖੰਘ ਕਾਰਨ ਕੋਈ ਵੀ ਆਰਾਮ ਨਾਲ ਸੌਂ ਵੀ ਨਹੀਂ ਪਾਉਂਦਾ। ਅਜਿਹੀ ਸਥਿਤੀ ਵਿੱਚ ਲਗਾਤਾਰ ਖੰਘ ਕਾਰਨ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਹਾਲਤ ਉਦੋਂ ਹੋਰ ਵੀ ਵਿਗੜ ਜਾਂਦੀ ਹੈ ਜਦੋਂ ਸਾਰੀ ਰਾਤ ਖੰਘਣ ਕਾਰਨ ਗਲਾ ਦੁਖਣ ਲੱਗ ਜਾਂਦਾ ਹੈ ਅਤੇ ਸੌਣਾ ਵੀ ਔਖਾ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਖੰਘ ਕਾਰਨ ਪੂਰੀ ਰਾਤ ਸੌਂ ਨਹੀਂ ਸਕਦੇ ਤਾਂ ਆਹ ਘਰੇਲੂ ਤਰੀਕੇ ਅਪਣਾਓ, ਆਓ ਜਾਣਦੇ ਹਾਂ...
ਰਾਤ ਨੂੰ ਖੰਘ ਤੋਂ ਇਦਾਂ ਰਾਹਤ ਪਾਓ
ਅਦਰਕ - ਅਦਰਕ ਖੰਘ ਵਿੱਚ ਇੱਕ ਪ੍ਰਭਾਵਸ਼ਾਲੀ ਜੜੀ ਬੂਟੀ ਵਜੋਂ ਕੰਮ ਕਰਦਾ ਹੈ। ਇਸ ਵਿੱਚ ਸਾੜ ਵਿਰੋਧੀ ਗੁਣ ਹੁੰਦੇ ਹਨ। ਅਦਰਕ ਚਬਾਉਣ ਨਾਲ ਖੰਘ ਘੱਟ ਜਾਂਦੀ ਹੈ। ਰਾਤ ਨੂੰ ਖੰਘ ਤੋਂ ਰਾਹਤ ਪਾਉਣ ਲਈ, 1 ਕੱਪ ਗਰਮ ਪਾਣੀ ਵਿੱਚ 20-30 ਗ੍ਰਾਮ ਪੀਸਿਆ ਹੋਇਆ ਅਦਰਕ ਜਾਂ ਸੁੱਕਾ ਅਦਰਕ ਪਾ ਲਓ। ਫਿਰ ਇਸ ਵਿੱਚ ਸ਼ਹਿਦ ਜਾਂ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਸੁੱਕੀ ਖੰਘ ਤੋਂ ਰਾਹਤ ਮਿਲੇਗੀ।
ਮੁਲੱਠੀ- ਮੁਲੱਠੀ ਖਾਣਾ ਖੰਘ ਵਿੱਚ ਬਹੁਤ ਅਸਰਦਾਰ ਹੈ। ਮੁਲੱਠੀ ਵਿੱਚ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਗਲੇ ਦੇ ਦਰਦ ਨੂੰ ਬਹੁਤ ਹੱਦ ਤੱਕ ਘਟਾ ਸਕਦੇ ਹਨ। ਚਾਹ ਵਿੱਚ ਮੁਲੱਠੀ ਪਾ ਕੇ ਪੀਣ ਨਾਲ ਖੰਘ ਤੋਂ ਆਰਾਮ ਮਿਲੇਗਾ।
ਨੀਲਗੀਰੀ ਦਾ ਤੇਲ - ਖੰਘ ਤੋਂ ਰਾਹਤ ਪਾਉਣ ਲਈ ਭਾਫ਼ ਲਓ ਅਤੇ ਪਾਣੀ ਜਾਂ ਹਿਊਮਿਡੀਫਾਇਰ ਵਿੱਚ ਨੀਲਗੀਰੀ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਲਓ। ਨੀਲਗੀਰੀ ਦਾ ਤੇਲ ਪਾ ਕੇ ਭਾਫ਼ ਲੈਣ ਨਾਲ ਖਾਸ ਕਰਕੇ ਰਾਤ ਨੂੰ ਸੁੱਕੀ ਖੰਘ ਤੋਂ ਰਾਹਤ ਮਿਲ ਸਕਦੀ ਹੈ। ਤੁਸੀਂ ਇਸਨੂੰ ਆਪਣੀ ਗਰਦਨ ਅਤੇ ਛਾਤੀ 'ਤੇ ਵੀ ਹਲਕਾ ਜਿਹਾ ਲਗਾ ਵੀ ਸਕਦੇ ਹੋ।
ਗਰਮ ਪਾਣੀ ਨਾਲ ਗਰਾਰੇ ਕਰੋ- ਖੰਘ ਉਦੋਂ ਜ਼ਿਆਦਾ ਹੁੰਦੀ ਹੈ ਜਦੋਂ ਗਲੇ ਵਿੱਚ ਬਲਗਮ ਸੁੱਕ ਜਾਂਦੀ ਹੈ। ਸੁੱਕੀ ਖੰਘ ਦੀ ਸਥਿਤੀ ਵਿੱਚ ਗਰਮ ਪਾਣੀ ਨਾਲ ਗਰਾਰੇ ਕਰੋ। ਇਸ ਨਾਲ ਬਹੁਤ ਰਾਹਤ ਮਿਲੇਗੀ। ਇਹ ਐਲਰਜੀ ਅਤੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ। ਇਸ ਲਈ, ਰਾਤ ਨੂੰ ਗਰਮ ਪਾਣੀ ਨਾਲ ਗਰਾਰੇ ਕਰੋ।