ਚੰਡੀਗੜ੍ਹ: ਦੁਨੀਆ ਭਰ ‘ਚ ਫੈਲ ਰਹੇ ਕੋਰੋਨਾਵਾਇਰਸ ਦੇ ਕਹਿਰ ਤੋਂ ਬਚਣ ਲਈ ਲੋਕ ਮਾਸਕ ਤੇ ਸੈਨੇਟਾਈਜ਼ਰ ਦਾ ਸਭ ਤੋਂ ਵੱਧ ਇਸਤੇਮਾਲ ਕਰ ਰਹੇ ਹਨ। ਇਸ ਕਾਰਨ ਕੈਮਿਸਟ ਮੁਨਾਫਾ ਕਮਾਉਣ ਲਈ ਜਾਣਬੁੱਝ ਕੇ ਮਹਿੰਗੇ ਰੇਟਾਂ ‘ਤੇ ਵਿਕਰੀ ਕਰ ਰਹੇ ਹਨ। ਅਜਿਹੇ ‘ਚ ਬਾਬਾ ਰਾਮਦੇਵ ਨੇ ਟੀਵੀ ‘ਤੇ ਘਰੇਲੂ ਆਯੂਰਵੇਦਿਕ ਹੈਂਡ ਸੈਨੀਟਾਈਜ਼ਰ ਬਣਾਉਣ ਦਾ ਤਰੀਕਾ ਦੱਸਿਆ ਹੈ।


ਸਮਗਰੀ:


1 ਲੀਟਰ ਪਾਣੀ


100 ਨਿੰਮ ਦੇ ਪੱਤੇ


10-20 ਤੁਲਸੀ ਦੇ ਪੱਤੇ


10 ਗ੍ਰਾਮ ਫਟਕੜੀ


10 ਗ੍ਰਾਮ ਕਪੂਰ


ਐਲੋਵੇਰਾ



ਬਣਾਉਣ ਦਾ ਤਰੀਕਾ:



ਸਭ ਤੋਂ ਪਹਿਲਾਂ 1 ਲੀਟਰ ਪਾਣੀ ‘ਚ 100 ਗ੍ਰਾਮ ਨਿੰਮ ਦੀਆਂ ਪੱਤੀਆਂ ਪਾਵੋ। ਉਸ ਤੋਂ ਬਾਅਦ ਤੁਲਸੀ ਦੇ ਪੱਤੇ ਪਾ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲਵੋ। ਹੁਣ ਇਸ ‘ਚ ਐਲੋਵੇਰਾ ਵੀ ਪਾ ਦਵੋ। ਜਦ ਪਾਣੀ ਚੰਗੀ ਤਰ੍ਹਾਂ ਉਬਲ ਜਾਵੇ ਤੇ 1 ਲੀਟਰ ਵਿੱਚੋਂ ਕਰੀਬ 600 ਤੋਂ 700 ਐਮਐਲ ਬਚ ਜਾਵੇ ਤਾਂ ਇਸ ‘ਚ ਕਪੂਰ ਤੇ ਫਿਟਕਰੀ ਮਿਲਾਓ। ਇਸ ਦੇ ਨਾਲ ਬਹੁਤ ਆਸਾਨ ਤਰੀਕੇ ਨਾਲ ਹੈਂਡ ਸੈਨੇਟਾਈਜ਼ਰ ਤਿਆਰ ਹੈ।