ਬੈਠਕ ‘ਚ ਇਸ ਗੱਲ ‘ਤੇ ਸਹਿਮਤੀ ਹੋਈ ਕਿ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਬੇਲੋੜੀ ਆਵਾਜਾਈ ਨੂੰ ਤੁਰੰਤ ਰੋਕਣਾ ਜ਼ਰੂਰੀ ਹੈ। ਅਜਿਹੇ ਸ਼ਹਿਰ ਜਿੱਥੇ ਕੋਰੋਨਾ ਦਾ ਸੰਕਰਮਣ ਸਭ ਤੋਂ ਜ਼ਿਆਦਾ ਹੈ, ਉੱਥੇ ਸਭ ਤੋਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਭ ਕੁੱਝ ਤੁਰੰਤ ਬੰਦ ਕਰ ਦਿੱਤਾ ਜਾਵੇ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ ਦੇ ਕਹਿਰ ਨੂੰ ਵੇਖਦਿਆਂ ਮੋਦੀ ਦਾ ਵੱਡਾ ਐਲਾਨ
ਦੇਸ਼ ‘ਚ ਅਜਿਹੇ 75 ਸ਼ਹਿਰ ਹਨ। 31 ਮਾਰਚ ਤੱਕ ਅੰਤਰਾਰਾਜੀ ਬੱਸ ਤੇ ਟ੍ਰੇਨ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬੈਠਕ ‘ਚ ਇਸ ਮੁੱਦੇ ‘ਤੇ ਗੱਲਬਾਤ ਦੌਰਾਨ ਸਾਰੇ ਸਾਰੇ ਸੂਬਿਆਂ ਦੇ ਮੁੱਖ ਸੱਕਤਰਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਸੂਬਿਆਂ ‘ਚ ਕੋਰੋਨਾ ਦਾ ਫੈਲਾਅ ਰੋਕਣ ਲਈ ਜੋ ਵੀ ਜ਼ਰੂਰੀ ਕਦਮ ਹੋਣ, ਉਹ ਚੁੱਕਣ ਤੇ ਇਨ੍ਹਾਂ 75 ਸ਼ਹਿਰਾਂ ‘ਚ ਬੇਹਦ ਜ਼ਰੂਰੀ ਸੇਵਾਵਾਂ ਹੀ ਜਾਰੀ ਰੱਖੀਆਂ ਜਾਣ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ ਦਾ ਕਹਿਰ: ਦੇਸ਼ ਭਰ 'ਚ 31 ਤੱਕ ਰੇਲਾਂ ਬੰਦ