ਮੇਰੀ ਸਭ ਨੂੰ ਅਪੀਲ ਹੈ ਕਿ ਤੁਸੀਂ ਜਿਸ ਸ਼ਹਿਰ ‘ਚ ਹੋ, ਕਿਰਪਾ ਕਰਕੇ ਕੁਝ ਦਿਨ ਉੱਥੇ ਹੀ ਰਹੋ। ਇਸ ਨਾਲ ਅਸੀਨ ਸਾਰੇ ਬਿਮਾਰੀ ਫੈਲਣ ਤੋਂ ਰੋਕ ਸਕਦੇ ਹਾਂ। ਰੇਲਵੇ ਸਟੇਸ਼ਨਾਂ, ਬਸ ਅੱਡਿਆਂ ‘ਤੇ ਭੀੜ ਲਾ ਕੇ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ। ਕਿਰਪਾ ਆਪਣੀ ਤੇ ਆਪਣੇ ਪਰਿਵਾਰ ਦੀ ਚਿੰਤਾ ਕਰੋ, ਜ਼ਰੂਰੀ ਨਾ ਹੋਵੇ ਤਾਂ ਆਪਣੇ ਘਰ ਤੋਂ ਬਾਹਰ ਨਾ ਨਿਕਲੋ। - ਪੀਐਮ ਮੋਦੀ
ਕੋਰੋਨਾ ਦੇ ਡਰ ਨਾਲ ਮੇਰੇ ਬਹੁਤ ਸਾਰੇ ਭਰਾ-ਭੈਣ ਜਿੱਥੇ ਰੋਜ਼ੀ-ਰੋਟੀ ਕਮਾਉਂਦੇ ਹਨ, ਉਨ੍ਹਾਂ ਸ਼ਹਿਰਾਂ ਨੂੰ ਛੱਡ ਕੇ ਆਪਣੇ ਪਿੰਡਾਂ ਵੱਲ ਪਰਤ ਰਹੇ ਹਨ। ਭੀੜ ‘ਚ ਸਫਰ ਕਰਨ ਨਾਲ ਇਸ ਦੇ ਫੈਲਣ ਦਾ ਖਤਰਾ ਵੱਧਦਾ ਹੈ। ਤੁਸੀਂ ਜਿੱਥੇ ਜਾ ਰਹੇ ਹੋ, ਉੱਥੇ ਵੀ ਇਹ ਲੋਕਾਂ ਲਈ ਖਤਰਾ ਬਣੇਗਾ। ਤੁਹਾਡੇ ਪਿੰਡ ਤੇ ਪਰਿਵਾਰ ਦੀਆਂ ਮੁਸ਼ਕਿਲਾਂ ਵੀ ਵਧਣਗੀਆਂ।- ਪੀਐਮ ਮੋਦੀ