ਚੰਡੀਗੜ੍ਹ-ਪੰਜਾਬ ਸਰਕਾਰ ਨੇ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੰਘੀ ਰਾਤ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੇ ਕਾਰੋਬਾਰ ਤੇ ਅਦਾਰੇ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਲੋਕ ਸੰਪਰਕ ਵਿਭਾਗ ਨੇ ਤਾਜ਼ਾ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸੂਬੇ ਨੂੰ 31 ਮਾਰਚ ਤੱਕ ‘ਲੌਕਡਾਊਨ’ ਕਰਨ ਦਾ ਐਲਾਨ ਕਰ ਦਿੱਤਾ ਹੈ।
ਦੇਰ ਰਾਤ ਇਹ ਹੁਕਮ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਲੰਘੀ ਰਾਤ ਜੋ ਹੁਕਮ ਜਾਰੀ ਕੀਤੇ ਸਨ ਉਨ੍ਹਾਂ ਹੁਕਮਾਂ ਮੁਤਾਬਕ ਰਾਸ਼ਨ, ਸਬਜ਼ੀ ਦੀਆਂ ਦੁਕਾਨਾਂ ਸਮੇਤ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਤੇ ਮੈਡੀਕਲ ਸਟੋਰ ਖੁੱਲ੍ਹੇ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਮਾਰਚ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ ਪਰ ਪੰਜਾਬ ਸਰਕਾਰ ਨੇ ਇਸ ਨੂੰ ਹੋਰ ਦਿਨਾਂ ਲਈ ਵਧਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਇਹ ਪਾਬੰਦੀਆਂ ਹੋਰ ਵੀ ਲੰਮੀਆਂ ਹੋਣ ਦੇ ਅਸਾਰ ਹਨ। ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ, ਪਰਹੇਜ਼ ਰੱਖਣ ਤੇ ਘਰਾਂ ਅੰਦਰ ਬਣੇ ਰਹਿਣ ਦੀ ਸਲਾਹ ਦਿੱਤੀ ਹੈ।
ਕੋਰੋਨਾ ਦੀ ਦਹਿਸ਼ਤ, 31 ਮਾਰਚ ਤੱਕ ਬੰਦ ਰਹੇਗਾ ਪੰਜਾਬ
ਏਬੀਪੀ ਸਾਂਝਾ
Updated at:
22 Mar 2020 11:11 AM (IST)
ਪੰਜਾਬ 'ਚ ਜਨਤਾ ਕਰਫਿਉ ਹੁਣ 31 ਮਾਰਚ ਤੱਕ ਰਹੇਗਾ। ਐਮਰਜੈਂਸੀ ਸੇਵਾਵਾਂ ਛੱਡਕੇ ਬਾਕੀ ਸਭ ਕੁਝ 31 ਮਾਰਚ ਤੱਕ ਬੰਦ ਰਹੇਗਾ। ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
- - - - - - - - - Advertisement - - - - - - - - -