ਨਵੀਂ ਦਿੱਲੀ: ਦਿੱਲੀ ਦੇ ਸ਼ਾਹੀਨ ਬਾਗ ‘ਚ ਜਨਤਾ ਕਰਫਿਊ ‘ਚ ਵੀ ਪ੍ਰਦਰਸ਼ਨ ਚੱਲ ਰਿਹਾ ਹੈ। ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਾਇਆ ਕਿ ਕਿਸੇ ਨੇ ਧਰਨੇ ਵਾਲੀ ਥਾਂ ਨਜ਼ਦੀਕ ਪੈਟਰੋਲ ਬੰਬ ਸੁੱਟਿਆ ਹੈ। ਏਐਨਆਈ ਵੱਲੋਂ ਜਾਰੀ ਤਸਵੀਰਾਂ ‘ਚ ਧਰਨੇ ਵਾਲੀ ਥਾਂ ‘ਤੇ ਸੜਕ ਨਜ਼ਦੀਕ ਅੱਗ ਲੱਗੀ ਹੋਈ ਹੈ। ਅੱਗ ਨੂੰ ਬੁਝਾ ਦਿੱਤਾ ਗਿਆ ਹੈ। ਫਿਲਹਾਲ ਇਸ ਮਾਮਲੇ ‘ਤੇ ਪੁਲਿਸ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।


ਸ਼ਾਹੀਨ ਬਾਗ ਤੋਂ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਸੋਮਵਾਰ ਨੂੰ ਸੁਣਵਾਈ ਕਰੇਗੀ। ਕੋਰੋਨਾਵਾਇਰਸ ਦਾ ਪ੍ਰਸਾਰ ਕਰਨ ਰੋਕਣ ਦੀ ਮੰਗ ਕਰਦਿਆਂ ਦਾਇਰ ਪਟੀਸ਼ਨਾਂ ਤੋਂ ਇਲਾਵਾ ਕੋਰਟ ‘ਚ ਹੋਰ ਪਟੀਸ਼ਨਾਂ ਵੀ ਵਿਚਾਰ ਅਧੀਨ ਹਨ।  

ਇਹ ਵੀ ਪੜ੍ਹੋ:

Coronavirus: ਇਟਲੀ ਤੋਂ ਸੁੱਖੀ-ਸਾਂਦੀ ਭਰਤ ਪਰਤੇ ਵਿਦਿਆਰਥੀ

ਉੱਧਰ ਜਾਮੀਆ ਮਿਲੀਆ ਇਸਲਾਮੀਆ ‘ਚ ਚੱਲ ਰਹੇ ਸੀਏਏ ਤੇ ਐਨਆਰਸੀ ਵਿਰੋਧੀ ਪ੍ਰਦਰਸ਼ਨ ਨੂੰ 100 ਦਿਨ ਪੂਰੇ ਹੋ ਗਏ ਹਨ। ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦਿਆਂ ਸਰਕਾਰ ਨੇ ਇੱਕ ਜਗ੍ਹਾ ‘ਤੇ ਪੰਜ ਲੋਕਾਂ ਤੋਂ ਵੱਧ ਨੂੰ ਇਕੱਠੇ ਹੋਣ ‘ਤੇ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਬਾਵਜੂਦ ਵੱਧ ਗਿਣਤੀ ‘ਚ ਲੋਕਾਂ ਨੂੰ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਜਾਮੀਆ ਕੋਆਰਡੀਨੇਸ਼ਨ ਕਮੇਟੀ ਨੇ ਕੋਰੋਨਾਵਾਇਰਸ ਨੂੰ ਲੈ ਕੇ ਯੂਨੀਵਰਸਿਟੀ ਗੇਟ ‘ਤੇ ਚੱਲ ਰਹੇ ਪ੍ਰਦਰਸ਼ਨ ਨੂੰ 24 ਘੰਟੇ ਲਈ ਰੋਕ ਲਾ ਦਿੱਤੀ ਗਈ ਹੈ।