ਨਵੀਂ ਦਿੱਲੀ: ਭਾਰਤ ‘ਚ ਕੋਰੋਨਾਵਾਇਰਸ ਸੰਕਰਮਣ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਇਹ ਗਿਣਤੀ ਵੱਧ ਕੇ 315 ਹੋ ਗਈ ਹੈ। ਦਿੱਲੀ ‘ਚ ਕੋਰੋਨਾਵਾਇਰਸ ਦੇ ਮਾਮਲੇ ਵਧ ਕੇ 27 ਤੱਕ ਪਹੁੰਚ ਗਏ। ਉੱਥੇ ਹੀ ਕੋਰੋਨਾ ਖ਼ਿਲਾਫ਼ ਲੜਾਈ ‘ਚ ਅੱਜ ਸਵੇਰ 7 ਵਜੇ ਤੋਂ ਹੀ ਜਨਤਾ ਕਰਫਿਊ ਲਾਗੂ ਹੈ।


ਕੋਰੋਨਾਵਾਇਰਸ ਤੋਂ ਸਭ ਤੋਂ ਪ੍ਰਭਾਵਿਤ ਇਟਲੀ ਤੋਂ 263 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਭਾਰਤ ਪਹੁੰਚ ਗਿਆ ਹੈ। ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਸਵੇਰੇ 9.15 ਵਜੇ ਦਿੱਲੀ ਹਵਾਈ ਅੱਡੇ ‘ਤੇ ਉੱਤਰੀ। ਏਅਰਪੋਰਟ ‘ਤੇ ਥਰਮਲ ਸਕਰੀਨਿੰਗ ਤੇ ਇਮੀਗ੍ਰਸ਼ੇਨ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਆਈਬੀਪੀ ਛਾਵਲਾ ਕੈਂਪ ‘ਚ ਕਵਾਰੇਂਟਾਈਨ ‘ਚ ਭੇਜਿਆ ਜਾਏਗਾ।


ਹੁਣ ਤੱਕ ਦੂਸਰੇ ਦੇਸ਼ਾਂ ਤੋਂ 1600 ਭਾਰਤੀਆਂ ਨੂੰ ਵਤਨ ਵਾਪਸੀ ਹੋ ਚੁਕੀ ਹੈ। ਸਿਹਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਕਰੀਬ 1600 ਭਾਰਤੀਆਂ ਤੇ ਦੂਸਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਮਿਲਾ ਕੇ ਕਰੀਬ 1700 ਲੋਕਾਂ ਨੂੰ ਕਵਾਰੇਂਟਾਈਨ ਸੈਂਟਰ ‘ਚ ਸੇਵਾਵਾਂ ਦੇ ਚੁਕੇ ਹਨ। ਅੱਜ ਰੋਮ ਤੋਂ 262 ਯਾਤਰੀ ਨਿਕਲਣਗੇ ਤੇ ਦੇਸ਼ ‘ਚ ਵਾਪਸ ਆਉਣਗੇ। ਉਨ੍ਹਾਂ ‘ਚੋਂ ਜ਼ਿਆਦਾਤਰ ਵਿਦਿਆਰਥੀ ਹਨ, ਤੇ ਉਨ੍ਹਾਂ ਨੂੰ ਕਵਾਰੇਂਟਾਈਨ ਸੈਂਟਰ ‘ਚ ਰੱਖਿਆ ਜਾਵੇਗਾ।