ਬਠਿੰਡਾ: ਕੋਰੋਨਾ ਦਾ ਕਹਿਰ ਦੇਸ਼ ਦੁਨੀਆ 'ਚ ਫੈਲਦਾ ਜਾ ਰਿਹਾ ਹੈ। ਜਿਥੇ ਕਈ ਜਗ੍ਹਾ ਪੰਜਾਬ 'ਚ ਮਾਸਕ ਤੇ ਹੈਂਡ ਸੈਨੇਟਾਈਜ਼ਰ ਦੀ ਕਾਲਾ ਬਾਜ਼ਾਰੀ ਦੇ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ ਕੁਝ ਸਮਾਜਸੇਵੀ ਇਨ੍ਹਾਂ ਲੋੜਵੰਦ ਵਸਤੂਆਂ ਨੂੰ ਘਰ 'ਚ ਤਿਆਰ ਕਰ ਲੋਕਾਂ ਨੂੰ ਫਰੀ ਵੰਡ ਰਹੇ ਹਨ। ਐਸਾ ਹੀ ਇੱਕ ਮਾਮਲਾ ਜ਼ਿਲ੍ਹਾ ਬਠਿੰਡਾ ਤੋਂ ਆਇਆ ਹੈ।






ਇੱਥੇ ਸਮਾਜਸੇਵੀ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਉਹ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਆਪ ਸੈਨੇਟਾਈਜ਼ਰ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਐਸੇ ਹਾਲਾਤ 'ਚ ਮੈਡੀਕਲ ਸਟੋਰ ਜ਼ਰੂਰੀ ਵਸਤੋਂ ਨੂੰ ਮਹਿੰਗੇ ਭਾਅ ਤੇ ਵੇਚ ਰਹੇ ਹਨ।







ਸ਼ਰਮਾ ਨੇ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ ਜੋ ਇਹ ਹੈਂਡ ਸੈਨੇਟਾਈਜ਼ਰ ਖਰੀਦ ਨਹੀਂ ਸਕਦੇ। ਐਸੇ ਲੋਕਾਂ ਨੂੰ ਉਨ੍ਹਾਂ ਦੇ ਸਮਾਜਸੇਵੀ ਮੁਫ਼ਤ ਸੈਨੇਟਾਈਜ਼ਰ ਵੰਡਣਗੇ। ਉਨ੍ਹਾਂ ਸਾਰੇ ਲੋਕਾਂ ਨੂੰ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।