ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਭਾਰਤੀ ਰੇਲਵੇ ਦਾ ਨੇ ਵੱਡਾ ਫੈਸਲਾ ਲਿਆ ਹੈ। ਭਾਰਤੀ ਰੇਲਵੇ ਨੇ ਅੱਜ 22 ਮਾਰਚ ਅੱਧੀ ਰਾਤ ਤੋਂ 31 ਮਾਰਚ ਤੱਕ ਸਾਰੀਆਂ ਟਰੇਨਾਂ ਰੱਦ ਕਰਨ ਦਾ ਫੈਸਲਾ ਲਿਆ ਹੈ। ਇਸ ਦੌਰਾਨ ਸਿਰਫ ਮਾਲ ਗੱਡੀਆਂ ਹੀ ਚੱਲਣਗੀਆਂ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ। ਰੇਲਵੇ ਵੀ ਇਸ ‘ਚ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ।

ਇਸ ਦੇ ਮੱਦੇਨਜ਼ਰ ਰੇਲ ਮੰਤਰਾਲੇ ਵੱਲੋਂ ਸ਼ਨੀਵਾਰ ਰਾਤ 12 ਵਜੇ ਤੋਂ ਅੱਜ ਐਤਵਾਰ ਰਾਤ 10 ਵਜੇ ਤੱਕ ਦੇਸ਼ ‘ਚ ਰੇਲ ਅਵਾਜਾਈ ਨੂੰ ਪੂਰੀ ਤਰ੍ਹਾਂ ਨਾਲ ਬੰਦ ਰੱਖਣ ਦਾ ਫੈਸਲਾ ਲਿਆ। ਰੇਲ ਮੰਤਰਾਲੇ ਵੱਲੋਂ ਸਾਰੇ ਜਨਰਲ ਮੈਨੇਜਰਾਂ ਨੂੰ ਜਾਰੀ ਨਿਰਦੇਸ਼ ਮੁਤਾਬਕ 21-22 ਮਾਰਚ ਦੇ ਤੈਅ ਅੰਤਰਾਲ ਦੌਰਾਨ ਕੋਈ ਵੀ ਜ਼ੋਨ ਆਪਣੇ ਇੱਥੇ ਕੋਈ ਟਰੇਨ ਨਹੀਂ ਚਲਾਏਗਾ। ਦੇਸ਼ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਹੁਣ ਤੱਕ ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ।

ਪਹਿਲੀ ਵਾਰ ਇੱਕ ਦਿਨ ਵਿੱਚ ਦੋ ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ 'ਚ ਸ਼ਨੀਵਾਰ ਰਾਤ ਨੂੰ ਇੱਕ 63 ਸਾਲਾ ਮਰੀਜ਼ ਦੀ ਮੌਤ ਹੋ ਗਈ ਸੀ। ਉਸ ਨੂੰ ਪਹਿਲਾਂ ਹੀ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀ ਬਿਮਾਰੀ ਸੀ। ਇਸ ਤੋਂ ਬਾਅਦ ਐਤਵਾਰ ਨੂੰ ਪਟਨਾ ਵਿੱਚ 38 ਸਾਲਾ ਸੈਫ ਅਲੀ ਦੀ ਮੌਤ ਹੋ ਗਈ। ਹਾਲ ਹੀ ਵਿੱਚ ਉਹ ਕਤਰ ਤੋਂ ਆਇਆ ਸੀ ਤੇ 20 ਮਾਰਚ ਨੂੰ ਏਮਜ਼ ਵਿੱਚ ਦਾਖਲ ਹੋਇਆ ਸੀ। ਸੈਫ ਸ਼ੂਗਰ ਦਾ ਮਰੀਜ਼ ਸੀ, ਉਸ ਦੀ ਕਿਡਨੀ ਵੀ ਖਰਾਬ ਸੀ।

ਇਹ ਵੀ ਪੜ੍ਹੋ:

Coronavirus: ਕਨਿਕਾ ਕਪੂਰ ਦੇ ਨਖਰਿਆਂ ਤੋਂ ਡਾਕਟਰ ਪ੍ਰੇਸ਼ਾਨ, ਹਸਪਤਾਲ 'ਚ ਮਰੀਜ਼ ਨਹੀਂ ਸਟਾਰ ਹੀ ਸਮਝਦੀ ਗਾਇਕਾ

ਕੋਰੋਨਾਵਾਇਰਸ ਦੇ ਕਹਿਰ ਨੂੰ ਵੇਖਦਿਆਂ ਮੋਦੀ ਦਾ ਵੱਡਾ ਐਲਾਨ