Coronavirus: ਕਨਿਕਾ ਕਪੂਰ ਦੇ ਨਖਰਿਆਂ ਤੋਂ ਡਾਕਟਰ ਪ੍ਰੇਸ਼ਾਨ, ਹਸਪਤਾਲ 'ਚ ਮਰੀਜ਼ ਨਹੀਂ ਸਟਾਰ ਹੀ ਸਮਝਦੀ ਗਾਇਕਾ
ਏਬੀਪੀ ਸਾਂਝਾ | 22 Mar 2020 01:39 PM (IST)
ਕੋਰੋਨਾ ਦੀ ਚਪੇਟ ‘ਚ ਆਈ ਬਾਲੀਵੁੱਡ ਸਿੰਗਰ ਕਨਿਕਾ ਕਪੂਰ ‘ਤੇ ਲਖਨਊ ਦੇ ਸੰਜੈ ਗਾਂਧੀ ਪੀਜੀਆਈ ਨੇ ਇਲਾਜ ‘ਚ ਸਹਿਯੋਗ ਨਾ ਕਰਨ ਦੇ ਇਲਜ਼ਾਮ ਲਾਏ ਹਨ। ਐਸਜੀ-ਪੀਜੀਆਈ ਨੇ ਪ੍ਰੈੱਸ ਰਿਲੀਜ਼ ਜਾਰੀ ਕਰ ਇਲਜ਼ਾਮ ਲਾਇਆ ਕਿ ਕਨਿਕਾ ਕਪੂਰ ਇਲਾਜ ‘ਚ ਸਹਿਯੋਗ ਨਹੀਂ ਕਰ ਰਹੀ।
ਨਵੀਂ ਦਿੱਲੀ: ਕੋਰੋਨਾ ਦੀ ਚਪੇਟ ‘ਚ ਆਈ ਬਾਲੀਵੁੱਡ ਸਿੰਗਰ ਕਨਿਕਾ ਕਪੂਰ ‘ਤੇ ਲਖਨਊ ਦੇ ਸੰਜੈ ਗਾਂਧੀ ਪੀਜੀਆਈ ਨੇ ਇਲਾਜ ‘ਚ ਸਹਿਯੋਗ ਨਾ ਕਰਨ ਦੇ ਇਲਜ਼ਾਮ ਲਾਏ ਹਨ। ਐਸਜੀ-ਪੀਜੀਆਈ ਨੇ ਪ੍ਰੈੱਸ ਰਿਲੀਜ਼ ਜਾਰੀ ਕਰ ਇਲਜ਼ਾਮ ਲਾਇਆ ਕਿ ਕਨਿਕਾ ਕਪੂਰ ਇਲਾਜ ‘ਚ ਸਹਿਯੋਗ ਨਹੀਂ ਕਰ ਰਹੀ। ਪੀਜੀਆਈ ਨੇ ਕਿਹਾ ਕਿ ਕਨਿਕਾ ਮਰੀਜ਼ ਨਹੀਂ ਬਲਕਿ ਸਟਾਰ ਜਿਹਾ ਵਿਵਹਾਰ ਕਰ ਰਹੀ ਹੈ। ਜਦਕਿ ਉਨ੍ਹਾਂ ਨੂੰ ਸਾਰੀਆਂ ਸੁਵਿਧਾਵਾਂ ਮੁਹਈਆ ਕਰਾਈਆਂ ਗਈਆਂ ਹਨ। ਪੀਜੀਆਈ ਨੇ ਆਪਣੇ ਰਿਲੀਜ਼ ‘ਚ ਕਿਹਾ ਕਿ ਕਨਿਕਾ ਨੂੰ ਹਸਪਤਾਲ ‘ਚ ਬੇਹਤਰ ਸੁਵਿਧਾ ਦਿੱਤੀ ਗਈ ਹੈ। ਬਾਲੀਵੁੱਡ ਸਿੰਗਰ ਦੇ ਨਖਰੇ ਤੋਂ ਪੀਜੀਆਈ ਦੁਖੀ ਹੈ। ਕਨਿਕਾ ਨੂੰ ਹਸਪਤਾਲ ‘ਚ ਅਟੈਚਡ ਟਾਇਲੇਟ ਵਾਲਾ ਕਮਰਾ ਦਿੱਤਾ ਗਿਆ ਹੈ। ਇਸ ਕਮਰੇ ‘ਚ ਏਅਰ ਕੰਡੀਸ਼ਨਰ ਦੇ ਨਾਲ-ਨਾਲ ਟੀਵੀ ਤੇ ਏਅਰ ਹੈਂਡਲਿੰਗ ਯੂਨਿਟ ਲਾਇਆ ਗਿਆ ਹੈ। ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਕਹਿਰ ਨੂੰ ਵੇਖਦਿਆਂ ਮੋਦੀ ਦਾ ਵੱਡਾ ਐਲਾਨ ਕਨਿਕਾ ਕਪੂਰ ‘ਤੇ ਇਲਜ਼ਾਮ ਹੈ ਕਿ ਉਸ ਨੇ ਕੋਰੋਨਾ ਦੇ ਸੰਕਰਮਣ ਦੇ ਬਾਵਜੂਦ ਲਖਨਊ ‘ਚ ਤਿੰਨ ਥਾਂਵਾਂ ‘ਤੇ ਪਾਰਟੀ ਕੀਤੀ। ਕਨਿਕਾ ਦੀ ਲਾਪਰਵਾਹੀ ਨੂੰ ਦੇਖਦਿਆਂ ਕਨਿਕਾ ਖ਼ਿਲਾਫ਼ ਐਫਆਈਆਰ ਵੀ ਦਰਜ ਕੀਤੀ ਗਈ ਹੈ। ਨਾਲ ਹੀ ਲਖਨਊ ਤੇ ਕਾਨਪੁਰ ‘ਚ ਜਿੱਥੇ-ਜਿੱਥੇ ਉਹ ਗਈ, ਉਸ ਥਾਂ ਨੂੰ ਸੈਨੀਟਾਈਜ਼ ਕਰਾਉਣ ‘ਚ ਪ੍ਰਸ਼ਾਸਨ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਇਹ ਵੀ ਪੜ੍ਹੋ: ਸ਼ਾਹੀਨ ਬਾਗ 'ਤੇ ਬੰਬ ਨਾਲ ਹਮਲੇ! ਜਨਤਾ ਕਰਫਿਊ ‘ਚ ਵੀ ਸੰਘਰਸ਼ ਜਾਰੀ