ਰੌਬਟ


ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ‘ਜਨਤਾ ਕਰਫਿਊ’ ਦੀ ਮੰਗ ਨੂੰ ਲੈ ਕੇ ਐਤਵਾਰ ਨੂੰ ਚੰਡੀਗੜ੍ਹ, ਪੰਜਾਬ ਤੇ ਇਸ ਦੇ ਨੇੜਲੇ ਹਰਿਆਣਾ ਵਿੱਚ ਚੰਗਾ ਹੁੰਗਾਰਾ ਮਿਲਿਆ। ਬਹੁਤੇ ਕਸਬਿਆਂ ਤੇ ਸ਼ਹਿਰਾਂ ਵਿੱਚ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਬੰਦ ਪਾਏ ਗਏ ਤੇ ਸੜਕਾਂ-ਗਲੀਆਂ 'ਚ ਉਜਾੜ ਵੇਖਣ ਨੂੰ ਮਿਲੀ।




ਦੁਕਾਨਾਂ ਤੇ ਹੋਰ ਅਦਾਰਿਆਂ ਦੇ ਬੰਦ ਹੋਣ ਦੀਆਂ ਖਬਰਾਂ ਪੰਜਾਬ ਦੇ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਬਠਿੰਡਾ ਤੇ ਹੋਰ ਥਾਵਾਂ ਤੋਂ ਪ੍ਰਾਪਤ ਹੋਈਆਂ।ਪੰਜਾਬ ਰੋਡਵੇਜ਼ ਦੀਆਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਬੱਸਾਂ ਸੜਕਾਂ ਤੇ ਨਹੀਂ ਵਿਖੀਆਂ। ਹਾਲਾਂਕਿ ਚੰਡੀਗੜ੍ਹ 'ਚ ਰੋਜ਼ਾਨਾ ਜ਼ਰੂਰਤ ਵਲੀਆਂ ਦੁਕਾਨਾ ਹੌਲੀ ਹੌਲੀ ਕੁਝ ਸੈਕਟਰਾਂ 'ਚ ਖੁਲ੍ਹ ਰਹੀਆਂ ਹਨ। ਲੋਕ ਆਪਣੇ ਇਲਾਕਿਆਂ ਅਤੇ ਪ੍ਰਸਿੱਧ ਸੁਖਨਾ ਝੀਲ ਤੇ ਵੀ ਸਵੇਰ ਦੀ ਸੈਰ ਤੋਂ ਪਰਹੇਜ਼ ਕਰਦੇ ਦਿੱਖੇ।






ਹਰਿਆਣਾ ਵਿੱਚ ਕਰਿਆਨੇ ਦੀਆਂ ਦੁਕਾਨਾਂ, ਪੈਟਰੋਲ ਪੰਪਾਂ ਤੇ ਦਵਾਈਆਂ ਦੀਆਂ ਦੁਕਾਨਾਂ ਵਰਗੀਆਂ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੀਆਂ ਸੰਸਥਾਵਾਂ ਖੋਲ੍ਹੀਆਂ ਗਈਆਂ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਾ ਘਬਰਾਉਣ ਤੇ ਪ੍ਰਧਾਨ ਮੰਤਰੀ ਦੀ ਅਪੀਲ ਦੀ ਜ਼ੋਰਦਾਰ ਪਾਲਣਾ ਕਰਨ ਤੇ ਕੋਰੋਨਾਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਘਰ ਦੇ ਅੰਦਰ ਹੀ ਰਹਿਣ।







ਉਥੇ ਹੀ ਜ਼ਿਲ੍ਹਾ ਬਠਿੰਡਾ 'ਚ ਕੋਰੋਨਾ ਦਾ ਅਸਰ ਦੇਖਣ ਨੂੰ ਮਿਲਿਆ। ਇੱਥੇ ਬੱਸ ਅੱਡਾ ਅਤੇ ਰੇਲਵੇ ਸਟੇਸ਼ਨ ਬੰਦ ਦਿਖਾਈ ਦਿੱਤਾ। ਸ਼ਹਿਰ ਦੇ ਚੌਕ ਚੁਰਾਹੇ ਸ਼ਾਂਤ ਤੇ ਖਾਲੀ ਦਿਖਾਈ ਦਿੱਤੇ।

ਜੰਲਧਰ ਵਿੱਚ ਵੀ ਜਨਤਾ ਕਰਫਿਊ ਦਾ ਅਸਰ ਵੇਖਣ  ਨੂੰ ਮਿਲਿਆ। ਸ਼ਹਿਦ ਭਗਤ ਸਿੰਘ ਅੰਤਰ ਰਾਜੀ ਬੱਸ ਅੱਡਾ, ਰੇਲਵੇ ਸਟੇਸ਼ਨ, ਜੋਤੀ ਚੌਕ, ਬੀਐਮਸੀ ਚੌਕ,  ਨਕੋਦਰ ਚੌਕ, ਰਾਮਾਂ ਮੰਡੀ ਸਭ ਜਗ੍ਹਾ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਲੋਕਾਂ ਨੇ ਇਨ੍ਹਾਂ ਸਾਰੀ ਜਗਾਵਾਂ ਤੇ ਜਾਣ ਤੋਂ ਪਰਹੇਜ ਕੀਤਾ।







ਅੰਮ੍ਰਿਤਸਰ ਵਿੱਚ ਜਨਤਾ ਕਰਫਿਊ ਦਾ ਸਮਰਥਨ ਉਚਾਈ ਤੇ ਵੇਖਿਆ ਗਿਆ। ਹਰ ਚੌਰਾਹੇ ਅਤੇ ਬਾਜ਼ਾਰ ਵਿੱਚ ਚੁੱਪ ਹੈ, ਕੋਈ ਵੀ ਸਬਜ਼ੀ ਮੰਡੀ ਵਿੱਚ ਨਜ਼ਰ ਨਹੀਂ ਆ ਰਿਹਾ ਹੈ। ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤੱਕ ਹੋਣ ਪਹੁੰਚ ਦੇ ਹਨ ਅੱਜ ਬੰਦ ਦੇ ਕਾਰਨ ਬਹੁਤ ਘੱਟ ਲੋਕ ਇਥੇ ਵੇਖਣ ਨੂੰ ਮਿਲੇ।