ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਕਿਹਾ ਹੈ ਕਿ ਸਰੀਰ ਇਸ ਤਰ੍ਹਾਂ ਬਣਿਆ ਹੈ ਕਿ 400 ਸਾਲ ਤੱਕ ਚਲ ਸਕਦਾ ਹੈ ਪਰ ਭੈੜੇ ਲਾਈਫਸਟਾਈਲ ਕਾਰਨ ਇਹ ਬੀਮਾਰੀਆਂ ਨਾਲ ਖਰਾਬ ਹੋ ਜਾਂਦਾ ਹੈ। ਇਸੇ ਕਰਕੇ ਸ਼ਰੀਰ ਜਲਦੀ ਮੁੱਕ ਜਾਂਦਾ ਹੈ। ਰਾਮਦੇਵ ਨੇ ਲੋਕਾਂ ਨੂੰ ਕਿਹਾ ਕਿ ਉਹ ਹੈਲਦੀ ਫੂਡ ਤੇ ਐਕਸਰਸਾਈਜ਼ ਅਪਣਾ ਕੇ ਖੁਦ ਨੂੰ ਬੀਮਾਰੀਆਂ ਤੇ ਦਵਾਈਆਂ ਤੋਂ ਦੂਰ ਰੱਖ ਸਕਦੇ ਹਨ।

ਉਨ੍ਹਾਂ ਕਿਹਾ, "ਸਰੀਰ ਇਸ ਤਰੀਕੇ ਨਾਲ ਬਣਿਆ ਹੈ ਕਿ ਉਹ 400 ਸਾਲ ਚੱਲੇ ਤੇ ਅਸੀਂ ਜ਼ਿਆਦਾ ਖਾਣਾ ਖਾ ਕੇ ਤੇ ਆਪਣੇ ਜ਼ਿੰਦਗੀ ਜਿਉਣ ਦੇ ਢੰਗ ਨਾਲ ਸ਼ਰੀਰ ਦੇ ਜ਼ੁਲਮ ਕਰਦੇ ਹਾਂ। ਅਸੀਂ ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬੀਮਾਰੀਆਂ ਤੇ ਹੋਰ ਬੀਮਾਰੀਆਂ ਨੂੰ ਸੱਦ ਲੈਂਦੇ ਹਾਂ। ਇਹ ਸਾਡੇ ਜ਼ਿੰਦਗੀ ਨੂੰ ਘੱਟ ਕਰ ਦਿੱਤਾ ਹੈ ਤੇ ਜ਼ਿੰਦਗੀ ਡਾਕਟਰਾਂ ਤੇ ਦਵਾਈਆਂ 'ਤੇ ਟਿਕ ਜਾਂਦੀ ਹੈ।"

ਰਾਮਦੇਵ ਨੇ ਕਿਹਾ ਕਿ ਇਕ ਬੰਦਾ ਸਿਹਤਮੰਦ ਰਹਿਣ ਲਈ ਕਿਸ ਤਰੀਕੇ ਨਾਲ ਆਪਣੀਆਂ ਰੋਜ਼ਾਨਾ ਦੀਆਂ ਆਦਤਾਂ ਨੂੰ ਕੰਟਰੋਲ ਰੱਖ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅਜਿਹਾ ਕਰਕੇ ਆਪਣਾ ਭਾਰ 38 ਕਿਲੋ ਘਟਾਇਆ ਹੈ।