ਨਵੀਂ ਦਿੱਲ਼ੀ: ਜਿਣਸੀ ਸਬੰਧ ਕੁਦਰਤੀ ਨਿਯਮਾਂ ਵਿੱਚ ਅਹਿਮ ਹੈ। ਇਸ ਨਾਲ ਹੀ ਸ਼੍ਰਿਸ਼ਟੀ ਚੱਲਦੀ ਹੈ। ਹੈਰਾਨੀ ਦੀ ਗੱਲ਼ ਹੈ ਕਿ ਪੂਰੀ ਕਾਇਨਾਤ ਵਿੱਚ ਸਭ ਤੋਂ ਵੱਧ ਗਿਆਨਵਾਨ ਹੋਣ ਦੇ ਬਾਵਜੂਦ ਮਨੁੱਖ ਅੰਦਰ ਜਿਣਸੀ ਸਬੰਧਾਂ ਬਾਰੇ ਬਹੁਤ ਭਰਮ ਭੁਲੇਖੇ ਹਨ। ਇਸ ਦਾ ਕਾਰਨ ਹੈ ਕਿ ਬਹੁਤ ਸਾਰੇ ਸਮਾਜਾਂ ਅੰਦਰ ਸੈਸ ਬਾਰੇ ਗੱਲ ਕਰਨ ਨੂੰ ਸਹੀ ਨਹੀਂ ਸਮਝਿਆ ਜਾਂਦਾ। ਇਸ ਕਰਕੇ ਬਹੁਤ ਸਾਰੀਆਂ ਜ਼ਿੰਦਗੀਆਂ ਬਰਬਾਦ ਵੀ ਹੋ ਜਾਂਦੀਆਂ ਹਨ।
ਆਉ ਤੁਹਾਨੂੰ ਕੁਝ ਅਹਿਮ ਗੱਲਾਂ ਦੱਸਦੇ ਹਾਂ ਜਿਨ੍ਹਾਂ ਬਾਰੇ ਅਕਸਰ ਲੋਕਾਂ ਵਿੱਚ ਕਈ ਭਰਮ ਭੁਲੇਖੇ ਹੁੰਦੇ ਹਨ।
1. ਜਿਣਸੀ ਸਬੰਧਾਂ ਦੌਰਾਨ ਪਾਰਟਨਰ ਦਾ ਬਾਹਰ ਸਪ੍ਰਮ ਇਜਾਕੂਲੇਟ ਕਰਨਾ ਪ੍ਰੇਗਨੈਂਟ ਹੋਣ ਤੋਂ ਬਚਾ ਸਕਦਾ ਹੈ ? ਇਹ ਇੱਕ ਆਮ ਮਿੱਥ ਹੈ ਕਿ ਜੇ ਸੈਕਸ ਦੇ ਦੌਰਾਨ ਲੜਕਾ ਸਪ੍ਰਮ ਬਾਹਰ ਇਜਾਕੂਲੇਟ ਕਰੇ ਤਾਂ ਪ੍ਰੇਗਨੈਂਸੀ ਨਹੀਂ ਹੋ ਸਕਦੀ। ਅਜਿਹਾ ਬਿਲਕੁਲ ਵੀ ਨਹੀਂ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੜਕੇ ਦੇ ਇਜਾਕੂਲੇਸ਼ਨ ਤੋਂ ਪਹਿਲਾਂ ਇੱਕ ਪ੍ਰੀ-ਕਮ ਵੀ ਹੁੰਦਾ ਹੈ। ਇਹ ਲੜਕੇ ਦੇ ਉਤੇਜਿਤ ਹੋਣ ਤੇ ਨਿਕਲਦਾ ਹੈ। ਇਸ ਵਿੱਚ ਵੀ ਸਪ੍ਰਮ ਹੁੰਦਾ ਹੈ ਤੇ ਇੱਕ ਸਪ੍ਰਮ ਪ੍ਰੇਗਨੈਂਸੀ ਲਈ ਕਾਫੀ ਹੁੰਦਾ ਹੈ।
2. ਪਹਿਲੀ ਵਾਰ ਸੈਕਸ ਨਾਲ ਪ੍ਰੈਗਨੈਂਸੀ ਨਹੀਂ ਹੁੰਦੀ? ਇਹ ਵੀ ਸੈਕਸ ਨਾਲ ਜੁੜੀ ਇੱਕ ਮਿੱਥ ਹੈ। ਇਹ ਭਰਮ ਖਾਸਕਰ ਲੜਕੀਆਂ ਵਿੱਚ ਹੁੰਦਾ ਹੈ। ਬਹੁਤੇ ਲੋਕ ਮੰਨਦੇ ਹਨ ਕਿ ਲੜਕੀ ਜੇ ਪਹਿਲੀ ਵਾਰ ਸੈਕਸ ਕਰੇ ਤਾਂ ਪ੍ਰੈਗਨੈਂਟ ਨਹੀਂ ਹੁੰਦੀ ਪਰ ਅਜਿਹਾ ਨਹੀਂ। ਪ੍ਰੈਗਨੈਂਸੀ ਦਾ ਚਾਂਸ ਹਮੇਸ਼ਾ ਰਹਿੰਦਾ ਹੈ, ਚਾਹੇ ਪਹਿਲੀ ਵਾਰ ਕਰੋ ਜਾਂ ਕਈ ਵਾਰ। ਇਸ ਲਈ ਸੇਫ ਸੈਕਸ ਨਾ ਕਰਨਾ ਭਾਰੀ ਪੈ ਸਕਦਾ ਹੈ।
3.ਪੀਰੀਅਡਸ ਵਿੱਚ ਸੈਕਸ ਕਰਨ ਤੇ ਪ੍ਰੇਗਨੈਂਸੀ ਨਹੀਂ ਹੁੰਦੀ? ਅਜਿਹਾ ਵੀ ਬਿਲਕੁੱਲ ਨਹੀਂ ਹੈ। ਪੂਰੇ ਮਹੀਨੇ ਵਿੱਚ ਕਦੀ ਵੀ ਕੀਤਾ ਸੈਕਸ ਲੜਕੀ ਨੂੰ ਪ੍ਰੈਗਨੈਂਟ ਕਰ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸੈਕਸ ਮਗਰੋਂ ਲੜਕੀ ਦੇ ਸ਼ਰੀਰ ਵਿੱਚ ਗਿਆ ਸਪਰਮ ਕਾਫੀ ਦੇਰ ਤੱਕ ਰਹਿੰਦਾ ਹੈ।
4.ਕੁਝ ਲੋਕ ਸੋਚਦੇ ਹਨ ਕਿ ਓਰਲ ਸੈਕਸ ਨਾਲ ਵੀ ਪ੍ਰੈਗਨੈਂਸੀ ਹੋ ਜਾਂਦੀ ਹੈ ਪਰ ਅਜਿਹਾ ਬਿਲਕੁੱਲ ਵੀ ਨਹੀਂ ਹੈ। ਹਾਂ ਪਰ ਅਸੁਰੱਖਿਅਤ ਓਰਲ ਸੈਕਸ ਨਾਲ ਬਿਮਾਰੀਆਂ ਦਾ ਖ਼ਤਰਾ ਬਣ ਸਕਦਾ ਹੈ।
5.ਕੁਝ ਲੋਕ ਇਹ ਵੀ ਸੋਚਦੇ ਹਨ ਕਿ ਕਿਸੇ ਖਾਸ ਪੋਜੀਸ਼ਨ ਵਿੱਚ ਕੀਤਾ ਸੈਕਸ ਪ੍ਰਾਗਨੈਂਸੀ ਬਚਾ ਸਕਦਾ ਹੈ। ਅਜਿਹਾ ਵੀ ਬਿਲਕੁੱਲ ਨਹੀਂ ਤੁਸੀਂ ਚਾਹੇ ਕਿਸੇ ਵੀ ਪੋਜਿਸ਼ਨ ਵਿੱਚ ਸੈਕਸ ਕਰੋ ਪ੍ਰੈਗਨੈਂਸੀ ਦਾ ਖ਼ਤਰਾ ਉਦੋਂ ਤੱਕ ਰਹਿੰਦਾ ਹੈ ਜਦੋਂ ਤਕ ਤੁਸੀਂ ਪ੍ਰੋਟੈਕਸ਼ਨ ਇਸਤਮਾਲ ਨਹੀਂ ਕਰਦੇ।