ਨਵੀਂ ਦਿੱਲੀ: ਟੈਸਟੋਸਟ੍ਰੋਨ ਇੱਕ ਹਾਰਮੋਨ ਹੈ ਜੋ ਪੁਰਸ਼ਾਂ ਦੇ ਅੰਡਕੋਸ਼ ਵਿੱਚ ਪੈਦਾ ਹੁੰਦਾ ਹੈ। ਆਮ ਤੌਰ ਉੱਤੇ ਇਸ ਨੂੰ ਮਰਦਾਨਗੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸ ਹਾਰਮੋਨ ਦਾ ਪੁਰਸ਼ ਦੀ ਆਕਰਮਤਾ, ਚਿਹਰੇ ਦੇ ਵਾਲ ਤੇ ਯੋਨ ਸਮਰੱਥਾ ਨਾਲ ਸਿੱਧਾ ਸਬੰਧ ਹੁੰਦਾ ਹੈ। ਸਰੀਰਕ ਤੇ ਮਨੋਵਿਗਿਆਨਕ ਤੰਦਰੁਸਤੀ ਲਈ ਹਾਰਮੋਨ ਸਾਰੇ ਪੁਰਸ਼ਾਂ ਲਈ ਜ਼ਰੂਰੀ ਹੈ।



ਟੈਸਟੋਸਟ੍ਰੋਨ ਹਾਰਮੋਨ ਉਮਰ ਦੇ ਨਾਲ-ਨਾਲ ਘੱਟ ਹੋਣ ਲੱਗਦਾ ਹੈ। ਇੱਕ ਅਨੁਮਾਨ ਅਨੁਸਾਰ 30 ਤੇ 40 ਸਾਲ ਦੀ ਉਮਰ ਤੋਂ ਬਾਅਦ ਇਸ ਵਿੱਚ ਹਰ ਸਾਲ ਦੋ ਫ਼ੀਸਦੀ ਦੀ ਗਿਰਾਵਟ ਆਉਣ ਲੱਗ ਜਾਂਦੀ ਹੈ। ਇਸ ਵਿੱਚ ਗਿਰਾਵਟ ਨਾਲ ਸਿਹਤ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਆਉਂਦੀ। ਟੈਸਟੋਸਟ੍ਰੋਨ ਹਾਰਮੋਨ ਵਿੱਚ ਕਮੀ ਨੂੰ ਹਾਈਪੋਗੋਨਡਿਜ਼ਮ ਆਖਿਆ ਜਾਂਦਾ ਹੈ। ਬ੍ਰਿਟਿਸ਼ ਪਬਲਿਕ ਹੈਲਥ ਸਿਸਟਮ ਅਨੁਸਾਰ ਇਸ ਨਾਲ 1000 ਵਿੱਚੋਂ ਪੰਜ ਲੋਕ ਪੀੜਤ ਹੁੰਦੇ ਹਨ।

ਬਿਮਾਰੀ ਦੇ ਲੱਛਣ-

ਥਕਾਨ ਤੇ ਸੁਸਤੀ, ਅਪਸਾਦ, ਚਿੰਤਾ, ਚਿੜਚਿੜਾਪਣ, ਯੋਨ ਸਬੰਧੀ ਬਣਾਉਣ ਦੀ ਇੱਛਾ ਘੱਟ ਹੋਣੀ, ਨਿਪੁੰਸਕਤਾ ਦੀ ਸ਼ਿਕਾਇਤ।


ਜ਼ਿਆਦਾ ਦੇਰ ਤੱਕ ਕਸਰਤ ਨਹੀਂ ਕਰ ਪਾਉਣਾ ਤੇ ਮਜ਼ਬੂਤੀ ਵਿੱਚ ਗਿਰਾਵਟ।

ਦਾੜ੍ਹੀ ਤੇ ਮੁੱਛਾਂ ਦੇ ਵਾਧੇ ਵਿੱਚ ਕਮੀ।

ਪਸੀਨਾ ਜ਼ਿਆਦਾ ਨਿਕਲਣਾ।

ਯਾਦਸ਼ਾਤ ਤੇ ਇਕਾਗਰਤਾ ਦਾ ਘੱਟ ਹੋਣਾ।

ਲੰਬੇ ਸਮੇਂ ਤੱਕ ਹਾਈਪ੍ਰੋਗੋਨਡਿਜ਼ਮ ਨਾਲ ਹੱਡੀਆਂ ਨੂੰ ਨੁਕਸਾਨ ਪਹੁੰਚਣ ਦਾ ਜ਼ੋਖਮ। ਇਸ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਤੇ ਫੈਕਚਰ ਦੀ ਆਸ਼ੰਕਾ ਜ਼ਿਆਦਾ ਰਹਿੰਦੀ ਹੈ।

ਹਾਈਪ੍ਰੋਗੋਨਡਿਜ਼ਮ ਹੈ ਕੀ-

ਹਾਈਪ੍ਰੋਗੋਨਡਿਜ਼ਮ ਇੱਕ ਖ਼ਾਸ ਤਰ੍ਹਾਂ ਦੀ ਮੈਡੀਕਲ ਹਾਲਤ ਹੈ ਜੋ ਉਮਰ ਵਧਣ ਦੇ ਨਾਲ ਪੈਦਾ ਹੋਣ ਵਾਲੀ ਆਮ ਹਾਲਤ ਤੋਂ ਥੋੜ੍ਹੀ ਵੱਖਰੀ ਹੈ। ਇਸ ਦਾ ਸਿੱਧਾ ਸਬੰਧ ਮੋਟਾਪਾ ਤੇ ਟਾਈਪ-2 ਡਾਈਬਟੀਜ਼ ਨਾਲ ਹੈ। ਇਸ ਦਾ ਪਤਾ ਅਸਲ ਵਿੱਚ ਖ਼ੂਨ ਦੀ ਜਾਂਚ ਨਾਲ ਹੁੰਦਾ ਹੈ। ਇਸ ਦਾ ਪੱਧਰ ਹਰ ਦਿਨ ਆਮ ਰਹਿੰਦਾ ਹੈ। ਜੇਕਰ ਇਸ ਵਿੱਚ ਕੋਈ ਗਿਰਾਵਟ ਦਰਜ ਕੀਤੀ ਜਾਂਦੀ ਹੈ ਤਾਂ ਮਰੀਜ਼ ਨੂੰ ਇੱਕ ਅਨਡੋਕ੍ਰਾਈਨ ਸਪੈਸ਼ਲਿਸਟ ਕੋਲ ਭੇਜਿਆ ਜਾਂਦਾ ਹੈ।

ਟੈਸਟੋਸਟ੍ਰੋਨ ਘੱਟ ਹੋਣ ਦਾ ਕਾਰਨ ਕੀ ਹੈ ?

ਟੈਸਟੋਸਟ੍ਰੋਨ ਪੁਰਸ਼ਾਂ ਦੇ ਅੰਡਕੋਸ਼ ਵਿੱਚ ਵਿਕਸਿਤ ਹੁੰਦਾ ਹੈ ਜੋ ਪਿਟ੍ਰਯੂਟਰੀ ਗ੍ਰੰਥੀ ਤੇ ਹਾਈਪ੍ਰੋਥੈਲੇਮਸ ਨਾਲ ਕੰਟਰੋਲ ਹੁੰਦਾ ਹੈ। ਜੇਕਰ ਕਿਸੇ ਵੀ ਬਿਮਾਰੀ ਨਾਲ ਪਿਟ੍ਰਯੂਟਰੀ ਗ੍ਰੰਥੀ ਤੇ ਹਾਈਪ੍ਰੋਥੈਲੇਮਸ ਪ੍ਰਭਾਵਿਤ ਹੁੰਦਾ ਹੈ ਤਾਂ ਇਹ ਹਾਈਪ੍ਰੋਗੋਨਡਿਜ਼ਮ ਦਾ ਕਾਰਨ ਬਣਦਾ ਹੈ। ਇਸ ਦਾ ਅੰਡਕੋਸ਼ ਨਾਲ ਵੀ ਸਿੱਧਾ ਸਬੰਧ ਹੁੰਦਾ ਹੈ।

ਅੰਡਕੋਸ਼ ਵਿੱਚ ਸੱਟ, ਇਸ ਦੀ ਸਰਜਰੀ, ਕਲਾਈਨਫੇਲਟਰ ਸਿੰਡ੍ਰੋਮ ਤੇ ਅਨੂਵੰਸ਼ਿੰਕੀ ਗੜਬੜੀ ਨਾਲ ਪਿਟ੍ਰਯੂਟਰੀ ਗ੍ਰੰਥੀ ਤੇ ਹਾਈਪ੍ਰੋਥੈਲੇਮਸ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਹਾਈ ਪ੍ਰੋਗੋਨਡਿਜ਼ਮ ਦੀ ਹਾਲਤ ਪੈਦਾ ਹੁੰਦੀ ਹੈ। ਇਨਫੈਕਸ਼ਨ, ਲੀਵਰ ਤੇ ਕਿਡਨੀ ਵਿੱਚ ਬਿਮਾਰੀ, ਸ਼ਰਾਬ ਦੀ ਆਦਤ ਕੀਮੋਥਰੈਪੀ ਜਾਂ ਰੇਡੀਏਸ਼ਨ ਥੈਰੇਪੀ ਦੇ ਕਾਰਨ ਟੈਸਟੋਸਟ੍ਰੋਨ ਹਾਰਮੋਨ ਵਿੱਚ ਕਮੀ ਆਉਂਦੀ ਹੈ।