ਕਰੋਨਾ ਵਾਇਰਸ ਦੇ ਚੱਲਦਿਆਂ ਪਿਛਲੇ 11 ਦਿਨਾਂ ਤੋਂ ਜਾਪਾਨ 'ਚ ਕਰੂਜ਼ ਸ਼ਿਪ ਤੇ ਫਸੀ ਭਾਰਤ ਦੀ ਸੋਨਾਲੀ ਨੇ ਮਦਦ ਦੀ ਗੁਹਾਰ ਲਗਾਈ ਹੈ।ਮੁੰਬਈ ਦੇ ਮੀਰਾ ਰੋਡ ਦੀ ਵਾਸੀ ਚੌਵੀ ਸਾਲਾ ਸੋਨਾਲੀ, ਡਾਇਮੰਡ ਪ੍ਰਿੰਸਿਸ ਨਾਂ ਦੇ ਕਰੂਜ਼ ਸ਼ਿਪ ਤੇ ਬਤੌਰ ਸਿਕਓਰਿਟੀ ਅਫਸਰ ਕੰਮ ਕਰਦੀ ਹੈ । ਜਾਪਾਨ ਦੇ ਯੋਕੋਹਾਮਾ ' ਚ ਰੋਕੇ ਗਏ ਇਸ ਸ਼ਿਪ ਵਿੱਚ 219 ਕਰੋਨਾ ਵਾਇਰਸ ਨਾਲ ਪੀੜਤ ਲੋਕ ਹਨ ਤੇ ਇਹ ਅੰਕੜਾ ਦਿਨ ਬ ਦਿਨ ਹੋਰ ਵਧਦਾ ਜਾ ਰਿਹਾ ਹੈ।
ਸੋਨਾਲੀ ਠੱਕਰ ਦੇ ਪਿਤਾ ਦਿਨੇਸ਼ ਠੱਕਰ ਨੇ ਕੇਂਦਰ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਬੇਟੀ 219 ਕਰੋਨਾ ਵਾਇਰਸ ਪੀੜਤਾਂ ਨਾਲ ਰਹਿ ਰਹੀ ਹੈ ਜੋ ਕਿ ਬਹੁਤ ਰਿਸਕੀ ਹੈ , ਜੇਕਰ ਕੇਂਦਰ ਸਰਕਾਰ ਚੀਨ ਤੋਂ ਭਾਰਤੀਆਂ ਨੂੰ ਵਾਪਸ ਲਿਆ ਸਕਦੀ ਹੈ ਤਾਂ ਫਿਰ ਉਨ੍ਹਾਂ ਦੀ ਬੇਟੀ ਸਮੇਤ ਸ਼ਿਪ 'ਤੇ ਫਸੇ 138 ਭਾਰਤੀਆਂ ਨੂੰ ਬਚਾਉਣ ਲਈ ਸਰਕਾਰ ਕੋਈ ਠੋਸ ਕਦਮ ਕਿਉਂ ਨਹੀਂ ਚੁੱਕ ਰਹੀ ?
ਸੋਨਾਲੀ ਨੇ ਆਪਣਾ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਕੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।
ਸੋਨਾਲੀ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਕਿ ਫਿਲਹਾਲ ਸਾਰੇ ਕਰੂ ਮੈਂਬਰ ਸੁਰੱਖਿਅਤ ਹਨ ਪਰ ਕਦੋਂ ਤਕ ਰਹਿਣਗੇ ਇਸ ਦਾ ਕੋਈ ਪਤਾ ਨਹੀਂ। ਦਿਨ ਬ ਦਿਨ ਕਰੋਨਾ ਵਾਰਿਸ ਦੇ ਪੌਜ਼ਟਿਵ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਮੇਰੇ ਮਾਤਾ-ਪਿਤਾ ਪ੍ਰੇਸ਼ਾਨ ਹਨ। ਸਾਰੇ ਉਮੀਦ ਜਤਾ ਰਹੇ ਨੇ ਕਿ ਜਲਦੀ ਕੋਈ ਮਦਦ ਪਹੁੰਚੇਗੀ ਪਰ ਪਿਛਲੇ ਚਾਰ ਦਿਨਾਂ ਤੋਂ ਮੈਂ ਖ਼ੁਦ ਨੂੰ ਇੱਕ ਕਮਰੇ ਵਿੱਚ ਬੰਦ ਰੱਖਿਆ ਹੋਇਆ ਹੈ ।
ਸੋਨਾਲੀ ਦੇ ਮੁਤਾਬਕ ਇਸ ਸ਼ਿਪ 'ਤੇ ਜ਼ਿਆਦਾ ਡਾਕਟਰਾਂ ਦੀ ਜ਼ਰੂਰਤ ਹੈ ਤਾਂ ਕਿ ਲੋਕਾਂ ਦੇ ਟੈਸਟ ਜਲਦੀ ਤੋਂ ਜਲਦੀ ਹੋ ਸਕਣ ਪਰ ਇਥੇ ਟੈਸਟ ਕਰਵਾਉਣ ਲਈ ਤਿੰਨ ਤੋਂ ਚਾਰ ਦਿਨ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ ।ਸੋਨਾਲੀ ਚਾਹੁੰਦੀ ਹੈ ਕਿ ਜਾਪਾਨ ਸਰਕਾਰ ਕਰੋਨਾ ਵਾਇਰਸ ਦੇ ਨੈਗਟਿਵ ਪਾਏ ਗਏ ਮਰੀਜ਼ਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢੇ।
ਸੋਨਾਲੀ ਦੇ ਪਿਤਾ ਮੁਤਾਬਕ ਉਹ ਹਰ ਰੋਜ਼ ਆਪਣੀ ਬੇਟੀ ਨੂੰ ਵੀਡੀਓ ਕਾਲ ਕਰ ਕੇ ਉਸ ਦੀ ਸਲਾਮਤੀ ਪੁੱਛਦੇ ਨੇ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਕਰਕੇ ਉਹ ਚਿੰਤਾ ਵਿੱਚ ਹਨ ।
ਇਸ ਸ਼ਿਪ ਵਿਚ 2,670 ਯਾਤਰੀ ਅਤੇ 1,100 ਕਰੂ ਮੈਂਬਰ ਹਨ। ਜਾਪਾਨ ਸਰਕਾਰ ਲੋਕਾਂ ਨੂੰ ਬਾਹਰ ਕੱਢਣ ਲਈ ਯਤਨ ਕਰ ਰਹੀ ਹੈ। ਸ਼ਿਪ 'ਤੇ ਮੌਜੂਦ ਸਾਰੇ 138 ਭਾਰਤੀ ਉਮੀਦ ਕਰ ਰਹੇ ਹਨ ਕਿ ਮੋਦੀ ਸਰਕਾਰ ਉਨ੍ਹਾਂ ਨੂੰ ਜਲਦੀ ਇਸ ਸੰਕਟ 'ਚੋਂ ਬਾਹਰ ਕੱਢੇਗੀ।
ਦਰਅਸਲ ਤਿੰਨ ਫਰਵਰੀ ਨੂੰ ਹਾਂਗਕਾਂਗ ਵਿੱਚ ਸ਼ਿਪ ਤੋਂ ਉੱਤਰੇ ਇੱਕ ਵਿਅਕਤੀ ਨੂੰ ਕੋਰੋਨਾ ਵਾਇਰਸ ਪੀੜਤ ਪਾਇਆ ਗਿਆ ਸੀ ਜਿਸ ਤੋਂ ਬਾਅਦ ਸ਼ਿਪ ਨੂੰ ਟੋਕੀਓ ਦੇ ਕੋਲ ਯੋਕੋਹਾਮਾ 'ਚ ਰੋਕ ਲਿਆ ਗਿਆ ਤਾਂ ਕਿ ਸ਼ਿਪ 'ਤੇ ਮੌਜੂਦ 3,711 ਯਾਤਰੀਆਂ ਅਤੇ ਕਰੂ ਮੈਂਬਰਾਂ ਦੀ ਕਰੋਨਾ ਵਾਇਰਸ ਲਈ ਜਾਂਚ ਕੀਤੀ ਜਾ ਸਕੇ ਜਾਂਚ ਤੋਂ ਬਾਅਦ ਸ਼ਿਪ 'ਚ 219 ਲੋਕ ਕਰੋਨਾ ਵਾਇਰਸ ਨਾਲ ਪੀੜਤ ਪਾਏ ਗਏ ।
ਕਰੂਜ਼ ਸ਼ਿਪ 'ਤੇ ਕਰੋਨਾ ਪੀੜਤਾਂ 'ਚ ਫਸੀ ਭਾਰਤੀ ਕੁੜੀ ਵੱਲੋਂ ਮੋਦੀ ਨੂੰ ਮਦਦ ਦੀ ਗੁਹਾਰ
ਏਬੀਪੀ ਸਾਂਝਾ
Updated at:
14 Feb 2020 06:05 PM (IST)
ਕਰੋਨਾ ਵਾਇਰਸ ਦੇ ਚੱਲਦਿਆਂ ਪਿਛਲੇ 11 ਦਿਨਾਂ ਤੋਂ ਜਾਪਾਨ 'ਚ ਕਰੂਜ਼ ਸ਼ਿਪ ਤੇ ਫਸੀ ਭਾਰਤ ਦੀ ਸੋਨਾਲੀ ਨੇ ਮਦਦ ਦੀ ਗੁਹਾਰ ਲਗਾਈ ਹੈ।ਮੁੰਬਈ ਦੇ ਮੀਰਾ ਰੋਡ ਦੀ ਵਾਸੀ ਚੌਵੀ ਸਾਲਾ ਸੋਨਾਲੀ, ਡਾਇਮੰਡ ਪ੍ਰਿੰਸਿਸ ਨਾਂ ਦੇ ਕਰੂਜ਼ ਸ਼ਿਪ ਤੇ ਬਤੌਰ ਸਿਕਓਰਿਟੀ ਅਫਸਰ ਕੰਮ ਕਰਦੀ ਹੈ ।
- - - - - - - - - Advertisement - - - - - - - - -