ਨਵੀਂ ਦਿੱਲੀ: ਚੀਨ 'ਚ ਕੋਰੋਨਾ ਵਾਇਰਸ ਨੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਦੁਨੀਆ ਦੇ ਹੋਰ ਦੇਸ਼ ਵੀ ਇਸ ਤੋਂ ਪ੍ਰਭਾਵਤ ਹਨ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਅਸੀਂ ਚੀਨ ਦੇ ਵੁਹਾਨ ਸ਼ਹਿਰ ਤੋਂ 645 ਲੋਕਾਂ ਨੂੰ ਬਾਹਰ ਕੱਢਿਆ ਹੈ। 11 ਫਰਵਰੀ ਦੀ ਰਿਪੋਰਟ ਅਨੁਸਾਰ ਸਾਰੇ 645 ਨਾਗਰਿਕ ਕੋਰੋਨਾਵਾਇਰਸ ਦੀ ਸੰਸਕਰਣ ਤੋਂ ਮੁਕਤ ਪਾਏ ਗਏ। ਭਾਰਤ ਵਿਚ ਹੁਣ ਤਕ ਤਿੰਨ ਪੁਸ਼ਟੀ ਦੇ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਕੇਰਲ 'ਚ ਹਨ ਅਤੇ ਉਨ੍ਹਾਂ ਦਾ ਵੁਹਾਨ ਨਾਲ ਸੰਪਰਕ ਦਾ ਇਤਿਹਾਸ ਹੈ।
ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ 1756 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਸ 'ਚ ਸਿਰਫ ਤਿੰਨ ਸਕਾਰਾਤਮਕ ਮਾਮਲੇ ਸਾਹਮਣੇ ਆਏ ਅਤੇ 26 ਦੀ ਰਿਪੋਰਟਾਂ ਆਉਣੀਆਂ ਅਜੇ ਹੈ। ਭਾਰਤ ਨੇ ਵੂਹਾਨ ਤੋਂ ਮਾਲਦੀਵ ਦੇ ਸੱਤ ਨਾਗਰਿਕਾਂ ਨੂੰ ਵੀ ਬਾਹਰ ਕੱਢਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਪ੍ਰਧਾਨ ਮੰਤਰੀ ਦੇ ਪੱਧਰ ‘ਤੇ ਵੀ ਇਸ ਵਿਸ਼ੇ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਮੰਤਰੀਆਂ ਦਾ ਸਮੂਹ ਬਣਾਇਆ ਹੈ। ਇਸ ਦੀ ਇੱਕ ਮੀਟਿੰਗ ਪਹਿਲਾਂ ਹੋਈ ਸੀ ਅਤੇ ਅੱਜ ਇੱਕ ਮੀਟਿੰਗ ਕੀਤੀ ਗਈ। ਅਸੀਂ ਸਾਰੇ ਨਿਰੰਤਰ ਸੰਪਰਕ ਅਤੇ ਸੰਚਾਰ ਵਿੱਚ ਹਾਂ।
ਹਰਸ਼ਵਰਧਨ ਨੇ ਦੱਸਿਆ ਕਿ ਇਸ ਸਮੇਂ ਦੇਸ਼ 'ਚ 21 ਹਵਾਈ ਅੱਡਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। 17 ਜਨਵਰੀ ਨੂੰ ਸਾਰੇ ਸੂਬਿਆਂ ਨੂੰ ਜ਼ਰੂਰੀ ਸਾਵਧਾਨੀਆਂ ਅਤੇ ਜਾਂਚ ਸਣੇ ਸਾਰੇ ਅਹਿਮ ਮੁੱਦਿਆਂ 'ਤੇ ਨਿਰਦੇਸ਼ ਜਾਰੀ ਕੀਤੇ ਗਏ ਸੀ ਅਤੇ ਉਦੋਂ ਤੋਂ ਉਹ ਲਗਾਤਾਰ ਨਜ਼ਰ ਰੱਖ ਰਹੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦੀ ਸਹਾਇਤਾ ਨਾਲ ਅਸੀਂ ਸਦਭਾਵਨਾ ਕਰਕੇ ਚੀਨ ਨੂੰ ਕੁਝ ਸਹਾਇਤਾ ਭੇਜ ਰਹੇ ਹਾਂ। ਅਸੀਂ ਉੱਚ ਪੱਧਰੀ ਸਾਵਧਾਨੀ ਲੈ ਰਹੇ ਹਾਂ। 497 'ਚ ਕੁਝ ਲੱਛਣ ਦਿਖਾਇਆ, ਤਾਂ ਅਸੀਂ ਸ਼ੁਰੂਆਤੀ ਇਲਾਜ ਕੀਤਾ ਹੈ ਅਤੇ 41 ਲੋਕਾਂ ਨੂੰ ਅਲੱਗ ਥਾਂ ਰੱਖੀਆ ਗਿਆ ਹੈ। ਨਾਲ ਹੀ 251447 ਯਾਤਰੀਆਂ ਦੀ ਜਾਂਚ ਕੀਤੀ ਗਈ ਹੈ। 12 ਵੱਡੀਆਂ ਅਤੇ 65 ਛੋਟੀਆਂ ਪੋਰਟਾਂ 'ਤੇ ਸਕ੍ਰੀਨਿੰਗ ਕੀਤੀ ਜਾਂਦੀ ਹੈ।
Election Results 2024
(Source: ECI/ABP News/ABP Majha)
ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ- ਭਾਰਤ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਤਿੰਨ ਕੇਸਾਂ ਦੀ ਪੁਸ਼ਟੀ, 21 ਹਵਾਈ ਅੱਡਿਆਂ ਦੀ ਹੋ ਰਹੀ ਨਿਗਰਾਨੀ
ਏਬੀਪੀ ਸਾਂਝਾ
Updated at:
13 Feb 2020 04:43 PM (IST)
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਭਾਰਤ ਵਿੱਚ ਹੁਣ ਤੱਕ ਤਿੰਨ ਕੰਫਰਮ ਮਾਮਲੇ ਸਾਹਮਣੇ ਆਏ ਹਨ। ਉਸਨੇ ਦੱਸਿਆ ਕਿ ਇਹ ਤਿੰਨੋਂ ਕੇਸ ਕੇਰਲ ਦੇ ਹਨ। ਇਸਦੇ ਨਾਲ ਉਸਨੇ ਦੱਸਿਆ ਕਿ ਅਸੀਂ ਚੀਨ ਦੇ ਵੁਹਾਨ ਸ਼ਹਿਰ ਤੋਂ 645 ਲੋਕਾਂ ਨੂੰ ਬਾਹਰ ਕੱਢਿਆ ਹੈ।
- - - - - - - - - Advertisement - - - - - - - - -