ਮੁੰਬਈ: ਵੈਸੇ ਤਾਂ ਹਰ ਕਿਸੇ ਦਾ ਪਿਆਰ ਕਰਨ ਦਾ ਤਰੀਕਾ ਆਪਣਾ ਹੁੰਦਾ ਹੈ। ਕੁੱਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਕਿ ਜੋ ਸਮਝ ਹੀ ਨਹੀਂ ਪਾਉਂਦੇ ਕਿ ਪਿਆਰ ਦਾ ਇਜ਼ਹਾਰ ਕਿਸ ਤਰ੍ਹਾਂ ਕੀਤਾ ਜਾਵੇ। ਹੁਣੇ ਜਿਹੇ ਹੋਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਭਾਰਤੀ ਮਰਦਾਂ ਨੂੰ ਦੂਸਰੇ ਦੇਸ਼ਾਂ ਦੇ ਮਰਦਾਂ ਦੇ ਮੁਕਾਬਲੇ ਪਿਆਰ ਕਰਨ ਦੇ ਇਜ਼ਹਾਰ 'ਚ ਬਹੁਤ ਪਰੇਸ਼ਾਨੀ ਹੁੰਦੀ ਹੈ।
ਮੈਚ ਮੇਕਿੰਗ ਸਾਈਟ 'ਸ਼ਾਦੀ ਡਾਟ ਕਾਮ' ਨੇ ਅੱਜਕੱਲ੍ਹ ਦੇ ਭਾਰਤੀ ਨੌਜਵਾਨਾਂ ਦੀ ਮਾਨਸਿਕਤਾ ਨੂੰ ਸਮਝਣ ਦੇ ਲਈ ਮਰਦਾਂ ਨੂੰ ਪੁੱਛਿਆ ਕਿ ਤੁਸੀਂ ਆਪਣੇ ਸਾਥੀ ਨਾਲ ਪਿਆਰ ਦਾ ਇਜ਼ਹਾਰ ਕਰਨ 'ਚ ਵਿਸ਼ਵਾਸ ਰੱਖਦੇ ਹੋ ਤਾਂ ਇਸ ਗੱਲ 'ਤੇ 91.6 ਫ਼ੀਸਦੀ ਲੋਕਾਂ ਨੇ ਹਾਂ 'ਚ ਜਵਾਬ ਦਿੱਤਾ ਅਤੇ 0.9 ਫ਼ੀਸਦੀ ਲੋਕਾਂ ਨੇ ਇਸ ਗੱਲ 'ਤੇ ਨਹੀਂ ਕਿਹਾ।
ਜਦੋਂ ਇਨ੍ਹਾਂ ਮਰਦਾਂ ਤੋਂ ਸਵਾਲ ਕੀਤਾ ਕਿ ਉਹ ਹਰ ਵਾਰ ਆਪਣੇ ਸਾਥੀ ਨਾਲ ਪਿਆਰ ਦਾ ਇਜ਼ਹਾਰ ਕਰਨ 'ਚ ਦਿੱਕਤ ਮਹਿਸੂਸ ਕਰਦੇ ਹਨ ਤਾਂ 61.5 ਸ਼ਾਦੀ ਸ਼ੁਦਾ ਮਰਦਾਂ ਨੇ ਕਿਹਾ ਕਿ ਉਹ ਆਪਣੇ ਸਾਥੀ ਦੇ ਨਾਲ ਪਿਆਰ ਦਾ ਇਜ਼ਹਾਰ ਨਹੀਂ ਕਰ ਪਾਉਂਦੇ।
ਇਸ ਦੇ ਨਾਲ ਹੀ ਭਾਰਤੀ ਲੜਕਿਆਂ ਪੁੱਛਿਆ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਉਹ ਕੁੱਝ ਅਲੱਗ ਢੰਗ ਨਾਲ ਪਿਆਰ ਦਾ ਇਜ਼ਹਾਰ ਕਰਨਾ ਪਸੰਦ ਕਰਨਗੇ। ਇਸ 'ਤੇ 74.6 ਫ਼ੀਸਦੀ ਲੋਕਾਂ ਨੇ ਹਾਂ 'ਚ ਜਵਾਬ ਦਿੱਤਾ ਅਤੇ 17.5 ਫ਼ੀਸਦੀ ਲੋਕਾਂ ਨੇ ਕਿਹਾ ਕਿ ਇਹ ਅਲੱਗ-ਅਲੱਗ ਚੀਜ਼ਾਂ 'ਤੇ ਨਿਰਭਰ ਕਰਦਾ ਹੈ।