ਵਾਸ਼ਿੰਗਟਨ : ਮਾਂ ਦਾ ਡਾਇਬੀਟਿਕ ਤੋਂ ਪੀੜਤ ਹੋਣਾ ਸੰਤਾਨ ਦੀ ਸਿਹਤ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਇਸ ਨਾਲ ਬੱਚਿਆਂ ਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਲਪੇਟ 'ਚ ਆਉਣ ਦਾ ਖ਼ਤਰਾ ਰਹਿੰਦਾ ਹੈ। ਇਤਾਲਵੀ ਵਿਗਿਆਨੀਆਂ ਨੇ ਇਸ ਦਿਸ਼ਾ 'ਚ ਮਹੱਤਵਪੂਰਣ ਖੋਜ ਕੀਤੀ ਹੈ।
ਖੋਜ ਮੁਤਾਬਕ ਔਰਤਾਂ ਦੇ ਜੈਸਟੇਸ਼ਨਲ ਡਾਇਬੀਟੀਜ਼ (ਗਰਭ ਦੀ ਸਥਿਤੀ ਦੌਰਾਨ ਹੋਣ ਵਾਲੀ ਸ਼ੂਗਰ) ਤੋਂ ਪੀੜਤ ਹੋਣ ਦੀ ਸਥਿਤੀ 'ਚ ਸੰਤਾਨ ਦੀ ਸਰੀਰਕ ਬਣਾਵਟ 'ਚ ਗੜਬੜੀ, ਅਸਾਧਾਰਨ ਆਕਾਰ, ਪੀਲੀਆ ਅਤੇ ਲੋਅ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਡਾਇਬੀਟੀਜ਼ ਦੇ ਇਲਾਵਾ ਗਰਭਵਤੀ ਔਰਤਾਂ 'ਚ ਹਾਈਪਰਟੈਂਸ਼ਨ, ਥਾਇਰਾਇਡ ਸਬੰਧੀ ਸਮੱਸਿਆਵਾਂ ਨਾਲ ਪੀੜਤ ਹੋਣ ਦਾ ਅਸਰ ਵੀ ਸੰਤਾਨ 'ਤੇ ਪੈਂਦਾ ਹੈ।
ਗਰਭਵਤੀ ਔਰਤਾਂ ਦੀ ਡਾਇਬੀਟੀਜ਼ ਨਾਲ ਸੰਤਾਨ 'ਚ ਨਿਓਨੈਟਲ ਹਾਈਪੋਗਲਾਇਕੀਮੀਆ (ਖ਼ੂਨ 'ਚ ਸ਼ੂਗਰ ਦੀ ਘੱਟ ਮਾਤਰਾ) ਦਾ ਖ਼ਤਰਾ ਦਸ ਗੁਣਾ ਤਕ ਜ਼ਿਆਦਾ ਰਹਿੰਦਾ ਹੈ। ਮਾਹਿਰਾਂ ਨੂੰ ਉਮੀਦ ਹੈ ਕਿ ਖੋਜ ਦੇ ਬਾਅਦ ਬੱਚਿਆਂ ਨੂੰ ਬਿਹਤਰ ਦੇਖਭਾਲ ਕੀਤੀ ਜਾ ਸਕੇਗੀ।