ਚੰਡੀਗੜ੍ਹ:ਕਚਨਾਰ ਇੱਕ ਸੁੰਦਰ ਫੁੱਲਾਂ ਵਾਲਾ ਰੁੱਖ ਹੈ। ਕਚਨਾਰ ਦੇ ਛੋਟੇ ਤੇ ਦਰਮਿਆਨੀ ਉੱਚਾਈ ਦੇ ਰੁੱਖ ਹਿੰਦੁਸਤਾਨ ਵਿੱਚ ਸਭਨੀ ਥਾਈਂ ਹੁੰਦੇ ਹਨ ਪਰ ਇਹ ਸ਼ਾਇਦ ਨਾ ਪਤਾ ਹੋਵੇ ਕਿ ਇਹ ਸਧਾਰਨ ਜਿਹਾ ਦਿੱਖਣ ਵਾਲਾ ਦਰੱਖਤ ਸਿਹਤ ਲਈ ਬੜਾ ਫਾਇਦੇਮੰਦ ਹੈ। ਚਿਕਿਤਸਾ ਵਿੱਚ ਇਨ੍ਹਾਂ ਦੇ ਫੁੱਲਾਂ ਤੇ ਛਿੱਲ ਦੀ ਵਰਤੋਂ ਹੁੰਦੀ ਹੈ। ਕਚਨਾਰ ਕਸ਼ਾਏ, ਸ਼ੀਤਵੀਰਯਾ ਤੇ ਕਫ, ਪਿੱਤ, ਕੀੜੇ, ਕੋਹੜ, ਗੁਦਭਰੰਸ਼, ਗੰਡਮਾਲਾ ਤੇ ਫੋੜੇ ਦਾ ਨਾਸ਼ ਕਰਨ ਵਾਲਾ ਹੈ।
ਇਸ ਦੇ ਪੁਸ਼ਪ ਸੂਗਰ, ਖੂਨ ਦੀ ਖਰਾਬੀ, ਸਾਹ ਦੇ ਰੋਗਾਂ, ਤਪਦਿਕ ਤੇ ਖੰਘ ਦਾ ਨਾਸ਼ ਕਰਦੇ ਹਨ। ਇਸ ਦਾ ਪ੍ਰਧਾਨ ਯੋਗ ਕਾਂਚਨਾਰ ਗੁੱਗੁਲ ਹੈ ਜੋ ਗੰਡਮਾਲਾ ਵਿੱਚ ਲਾਭਦਾਇਕ ਹੁੰਦੀ ਹੈ। ਕਚਨਾਰ ਦੀਆਂ ਕੱਚੀਆਂ ਪੁਸ਼ਪ ਕਲੀਆਂ ਦੀ ਭੁਰਜੀ ਵੀ ਬਣਾਈ ਜਾਂਦੀ ਹੈ ਜਿਸ ਵਿੱਚ ਹਰੇ ਛੋਲੀਏ ਦਾ ਮਿੱਸ ਬਹੁਤ ਸਵਾਦਿਸ਼ਟ ਹੁੰਦਾ ਹੈ। ਆਯੁਰਵੇਦ ਅਨੁਸਾਰ ਕਚਨਾਰ ਦੇ ਇੱਕ ਬੀਜ ਦਾ ਸੇਵਨ ਨਿੱਤ ਕੀਤਾ ਜਾਵੇ ਤਾਂ ਬਾਵਾਸੀਰ ਰੋਗ ਠੀਕ ਹੋ ਜਾਂਦਾ ਹੈ। ਕਚਨਾਰ ਦੇ ਫੁਲ ਹਿਰਦੇ ਲਈ ਉੱਤਮ ਔਸ਼ਧੀ ਮੰਨੇ ਜਾਂਦੇ ਹਨ।
ਇਸ ਦੀਆਂ ਪੱਤੀਆਂ ਨੂੰ ਪੀਸ ਕੇ ਸ਼ਹਿਦ ਵਿੱਚ ਮਿਲਾ ਕੇ ਸੇਵਨ ਕਰਨ ਨਾਲ ਸੁੱਕੀ ਖੰਘ ਠੀਕ ਹੋ ਜਾਂਦੀ ਹੈ। ਇਸ ਦੀਆਂ ਪੱਤੀਆਂ ਨੂੰ ਪੀਹ ਕੇ ਤਵਚਾ ਉੱਤੇ ਲਾਉਣ ਨਾਲ ਤਵਚਾ ਸੰਬੰਧੀ ਰੋਗ ਠੀਕ ਹੋ ਜਾਂਦੇ ਹਨ। ਕਚਨਾਰ ਦੇ ਪੱਤਿਆਂ ਤੋਂ ਬਣੇ ਔਸ਼ਧੀ ਤੇਲ ਦਾ ਵੀ ਤਵਚਾ ਰੋਗਾਂ ਵਿੱਚ ਭਰਪੂਰ ਇਸਤੇਮਾਲ ਕੀਤਾ ਜਾਂਦਾ ਹੈ। ਇਸਤਰੀ ਰੋਗਾਂ ਵਿੱਚ ਕਚਨਾਰ ਦੀ ਪਬੀਸੀ ਨੂੰ ਕਾਲੀ ਮਿਰਚ ਦੇ ਨਾਲ ਪ੍ਰਯੋਗ ਕਰਨ ਦਾ ਚਰਚਾ ਮਿਲਦਾ ਹੈ। ਇਸ ਦੇ ਬੀਜ ਲੰਬੇ ਤੇ ਤੰਦੁਰੁਸਤ ਵਾਲਾਂ ਲਈ ਲਾਭਦਾਇਕ ਮੰਨੇ ਗਏ ਹਨ।
ਇਸ ਦੇ ਪੱਤਿਆਂ ਦੇ ਰਸ ਨੂੰ ਪੁਰਾਣੇ ਬੁਖਾਰ ਦੀ ਔਸ਼ਧੀ ਦੇ ਰੂਪ ਵਿੱਚ ਵਰਤੋਂ ਵਿੱਚ ਲਿਆਇਆ ਜਾਂਦਾ ਹੈ। ਆਸਾਮ ਦੇ ਸਬਜੀ ਬਾਜ਼ਾਰ ਵਿੱਚ ਇਸ ਦੇ ਫੁੱਲਾਂ ਨੂੰ ਵੇਚਿਆ ਜਾਂਦਾ ਹੈ ਜਿੱਥੇ ਇਨ੍ਹਾਂ ਨੂੰ ਉਬਾਲ ਕੇ ਤਰੀ ਤਿਆਰ ਕਰ ਕੇ ਪੀਣ ਦਾ ਪ੍ਰਚਲਨ ਹੈ। ਮੰਨਿਆ ਜਾਂਦਾ ਹੈ ਕਿ ਇਹ ਤਰੀ ਸਿਹਤ ਲਈ ਲਾਭਦਾਇਕ ਹੁੰਦੀ ਹੈ। ਇਸ ਦੀ ਸੁਗੰਧ ਦੀ ਵਰਤੋਂ ਇਤਰ ਤੇ ਅਗਰਬੱਤੀ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin