ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਮੌਜੂਦ ਖੁੰਬ ਖੋਜ ਡਾਇਰੈਕਟੋਰੇਟ ਨੇ ਅਜਿਹੇ ਬਿਸਕੁਟ ਅਤੇ ਨਿਊਡਲਜ਼ ਤਿਆਰ ਤਿਆਰ ਕੀਤੇ ਹਨ ਜਿਹੜੇ ਬਲੱਡ ਪ੍ਰੈਸ਼ਰ ਤੇ ਡਾਈਬਟੀਜ਼ ਨੂੰ ਕਾਬੂ ਕਰਨ ਦੇ ਨਾਲ ਹੀ ਬਿਹਤਰੀਨ ਸੁਆਦ ਵੀ ਦੇਣਗੇ। ਇਹੀ ਨਹੀਂ ਇਹ ਸਰੀਰ ਦੀ ਰੋਗ ਪ੍ਰਤੀਰੋਧੀ ਸਮਰੱਥਾ ਵੀ ਵਧਾਉਣਗੇ। ਇਹ ਬਿਸਕੁਟ ਅਤੇ ਨਿਊਡਲਜ ਢਿੰਗਰੀ ਤੇ ਬਟਨ ਮਸਰੂਮ ਦੇ ਪਾਊਡਰ ਤੋਂ ਬਣਾਏ ਗਏ ਹਨ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਉਤਪਾਦ ਪੌਸ਼ਟਿਕ ਹੋਣ ਦੇ ਨਾਲ-ਨਾਲ ਸਰੀਰ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਦੀ ਕਮੀ ਨੂੰ ਵੀ ਦੂਰ ਕਰਨਗੇ। ਢਿੰਗਰੀ ਤੇ ਬਟਨ ਵਿੱਚ ਵਿਟਾਮਿਨ ਬੀ-6, ਬੀ-12,ਵਿਟਾਮਿਨ-ਸੀ ਤੇ ਡੀ ਪਾਏ ਜਾਂਦੇ ਹਨ।
"ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵੀ ਵਧਾਉਂਦੇ ਹਨ। ਇਸ ਨਾਲ ਹਾਈ ਫਾਈਬਰ ਅਤੇ ਪੋਟਾਸ਼ੀਅਮ ਹੁੰਦਾ ਹੈ। ਜਿਸ ਵਿੱਚ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹਿੰਦਾ ਹੈ। ਇਹ ਉਤਪਾਦ ਹਾਲੇ ਖੋਜ ਕੇਂਦਰ ਦੇ ਸਟਾਲ ਉੱਤੇ ਉਪਲਬਧ ਹਨ। ਜਲਦ ਹੀ ਇੰਨਾ ਨੂੰ ਬਾਜ਼ਾਰ ਵਿੱਚ ਵੀ ਉਤਾਰਨ ਦੀ ਤਿਆਰੀ ਹੈ।
ਇਸ ਖੋਜ ਕੇਂਦਰ ਦੇ ਡਾ. ਬ੍ਰਿਜ ਲਾਲ ਅੱਤਰੀ ਦੇ ਮੁਤਾਬਿਕ ਮਸ਼ਰੂਮ ਦੇ ਬਣੇ ਬਿਸਕੁਟ ਅਤੇ ਨਿਊਡਲਜ਼, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹਨ। ਇਸ ਨੂੰ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ। ਢਿੰਗਰੀ ਤੇ ਬਟਨ ਮਸ਼ਰੂਮ ਦਾ ਵੱਡੇ ਪੈਮਾਨੇ ਉੱਤੇ ਉਤਪਾਦਨ ਹੋ ਰਿਹਾ ਹੈ।
ਖ਼ੁਦ ਤਿਆਰ ਕਰ ਸਕਦੇ ਹਨ ਅਜਿਹੇ ਬਿਸਕੁਟ- ਬਿਸਕੁਟ ਤਿਆਰ ਕਰਨ ਲਈ ਢਿੰਗਰੀ ਜਾਂ ਬਟਨ ਮਸਰੂਮ ਨੂੰ ਸੁਕਾਇਆ ਜਾਂਦਾ ਹੈ। ਇੱਕ ਕਿੱਲੋ ਬਿਸਕੁਟ ਤਿਆਰ ਕਰਨ ਲਈ 700 ਗਰਾਮ ਮੈਦਾ, 100 ਗਰਾਮ ਦੁੱਧ ਪਾਊਡਰ, ਅਤੇ 100 ਗਰਾਮ ਮਸ਼ਰੂਮ ਪਾਊਡਰ ਨੂੰ ਮਿਕਸ ਕਰਕੇ ਇਸ ਨੂੰ ਬਿਸਕੁਟ ਦੇ ਆਕਾਰ ਵਿੱਚ ਕੱਟ ਲਿਆ ਜਾਂਦਾ ਹੈ। ਓਵਨ ਵਿੱਚ 160 ਡਿਗਰੀ ਦੇ ਤਾਪਮਾਨ ਉੱਤੇ 4 ਤੋਂ 5 ਘੰਟੇ ਤੱਕ ਪਕਾਇਆ ਜਾਂਦਾ ਹੈ। ਇੱਕ ਕਿੱਲੋ ਨਿਊਡਲਜ਼ ਤਿਆਰ ਕਰਨ ਦੇ ਲਈ 800 ਗਰਾਮ ਆਟਾ ਤੇ 200 ਗਰਾਮ ਮਸਰੂਮ ਪਾਊਡਰ ਚਾਹੀਦਾ। ਹਲਦੀ ਤੇ ਨਮਕ ਪਾ ਲਵੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin