Anemia Prevention Tips: ਸਰੀਰ 'ਚ ਖੂਨ ਦੀ ਕਮੀ ਨੂੰ ਅਨੀਮੀਆ ਕਿਹਾ ਜਾਂਦਾ ਹੈ। ਅਨੀਮੀਆ ਕਾਰਨ ਵਿਅਕਤੀ ਬਹੁਤ ਕਮਜ਼ੋਰ ਹੋ ਜਾਂਦਾ ਹੈ। ਫਿਰ ਭਾਵੇਂ ਉਹ ਬਾਹਰੋਂ ਸਿਹਤਮੰਦ ਨਜ਼ਰ ਆਉਂਦਾ ਹੈ, ਪਰ ਉਸ ਦੇ ਸਰੀਰ ਅੰਦਰ ਬਿਲਕੁਲ ਜਾਨ ਨਹੀਂ ਰਹਿੰਦੀ। ਕਈ ਵਾਰ ਕਮਜ਼ੋਰੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਸਰੀਰ ਆਪਣੇ ਆਪ ਨੂੰ ਸੰਭਾਲ ਨਹੀਂ ਪਾਉਂਦਾ। ਅੱਖਾਂ ਤੇ ਚਮੜੀ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਨਹੂੰ ਚਿੱਟੇ, ਸੁੱਕੇ ਅਤੇ ਖੁਰਦਰੇ ਦਿਖਾਈ ਦੇਣ ਲੱਗ ਜਾਂਦੇ ਹਨ। ਅਨੀਮੀਆ ਮੁੱਖ ਤੌਰ 'ਤੇ ਸਰੀਰ 'ਚ ਆਇਰਨ ਤੇ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਹੁੰਦਾ ਹੈ। ਪਰ ਕੁਝ ਗੰਭੀਰ ਬਿਮਾਰੀਆਂ ਵੀ ਅਨੀਮੀਆ ਦਾ ਕਾਰਨ ਬਣ ਸਕਦੀਆਂ ਹਨ। ਇਸ ਸਬੰਧੀ ਪੂਰੀ ਜਾਂਚ ਤੋਂ ਬਾਅਦ ਹੀ ਡਾਕਟਰ ਸਹੀ ਸਲਾਹ ਦੇ ਸਕਦੇ ਹਨ, ਕਿਉਂਕਿ ਅਨੀਮੀਆ ਦਾ ਕਾਰਨ ਹਰ ਵਿਅਕਤੀ ਲਈ ਵੱਖ-ਵੱਖ ਹੁੰਦਾ ਹੈ। ਇਸ ਸਮੇਂ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ। ਜੇਕਰ ਇਸ ਸਮੇਂ ਦੌਰਾਨ ਪਰਿਵਾਰ ਦਾ ਕੋਈ ਵੀ ਵਿਅਕਤੀ ਅਨੀਮੀਆ ਦੀ ਸਮੱਸਿਆ ਤੋਂ ਪੀੜ੍ਹਤ ਹੈ ਤਾਂ ਤੁਸੀਂ ਉਸ ਨੂੰ ਇਨ੍ਹਾਂ ਚਾਰਾਂ ਵਿੱਚੋਂ ਕੋਈ ਇੱਕ ਜੂਸ ਨੂੰ ਹਰ ਰੋਜ਼ ਪਿਲਾ ਸਕਦੇ ਹੋ ਜਿਸ ਦਾ ਵੀ ਸੁਆਦ ਤੁਹਾਨੂੰ ਪਸੰਦ ਹੋਵੇ। ਇਹ ਸਾਰੇ ਜੂਸ ਸਰੀਰ 'ਚ ਹੀਮੋਗਲੋਬਿਨ ਦੀ ਮਾਤਰਾ ਵਧਾ ਕੇ ਅਨੀਮੀਆ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। 1. ਐਲੋਵੇਰਾ ਦਾ ਜੂਸਐਲੋਵੇਰਾ ਇੱਕ ਸ਼ਾਨਦਾਰ ਜੜੀ ਬੂਟੀ ਹੈ। ਚਮੜੀ ਤੇ ਵਾਲਾਂ 'ਤੇ ਇਸ ਦਾ ਸੇਵਨ ਜਾਂ ਵਰਤੋਂ ਹਮੇਸ਼ਾ ਸਹੀ ਨਤੀਜੇ ਦਿੰਦੇ ਹਨ। ਹਰ ਰੋਜ਼ ਇੱਕ ਗਲਾਸ ਐਲੋਵੇਰਾ ਜੂਸ ਪੀਣ ਨਾਲ ਖੂਨ ਸ਼ੁੱਧ ਹੁੰਦਾ ਹੈ ਤੇ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ। 2. ਅੰਗੂਰ ਦਾ ਜੂਸਤੁਸੀਂ ਪੂਰੇ ਅੰਗੂਰ ਖਾ ਸਕਦੇ ਹੋ ਜਾਂ ਕਾਲਾ ਨਮਕ ਮਿਲਾ ਕੇ ਇਸ ਦਾ ਜੂਸ ਪੀ ਸਕਦੇ ਹੋ। ਅੰਗੂਰ ਗਰਮੀ ਦੇ ਮੌਸਮ 'ਚ ਸਰੀਰ ਨੂੰ ਠੰਡਾ ਰੱਖਣ ਤੇ ਹੀਮੋਗਲੋਬਿਨ ਵਧਾਉਣ 'ਚ ਮਦਦ ਕਰਦੇ ਹਨ। 3. ਅੰਬ ਦਾ ਸੇਵਨ ਕਰਨਾਪੱਕੇ ਹੋਏ ਅੰਬ ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਹਰ ਰੋਜ਼ ਅੰਬ ਖਾਓ ਅਤੇ ਅੰਬ ਖਾਣ ਤੋਂ 2 ਘੰਟੇ ਬਾਅਦ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਪੀਓ। ਸਰੀਰ 'ਚ ਖੂਨ ਦੀ ਕਮੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ। 4. ਚੁਕੰਦਰ ਦਾ ਜੂਸਚੁਕੰਦਰ ਆਇਰਨ ਨਾਲ ਭਰਪੂਰ ਹੁੰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਨ ਦੀ ਗੱਲ ਹੁੰਦੀ ਹੈ ਤਾਂ ਘਰੇਲੂ ਨੁਸਖਿਆਂ ਤੇ ਖੁਰਾਕ ਨਾਲ ਜੁੜੇ ਮਾਮਲਿਆਂ 'ਚ ਚੁਕੰਦਰ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ। ਤੁਸੀਂ ਹਰ ਰੋਜ਼ ਚੁਕੰਦਰ ਦਾ ਜੂਸ ਬਣਾ ਕੇ ਪੀ ਸਕਦੇ ਹੋ। Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।
Health Tips: ਖੂਨ ਦੀ ਕਮੀ ਨੂੰ ਦੂਰ ਕਰਨ ਲਈ ਗਰਮੀਆਂ 'ਚ ਪੀਓ ਇਹ 4 ਜੂਸ, ਵਧ ਜਾਵੇਗਾ ਹੀਮੋਗਲੋਬਿਨ
abp sanjha | sanjhadigital | 01 May 2022 01:42 PM (IST)
Anemia Prevention Tips: ਸਰੀਰ 'ਚ ਖੂਨ ਦੀ ਕਮੀ ਨੂੰ ਅਨੀਮੀਆ ਕਿਹਾ ਜਾਂਦਾ ਹੈ। ਅਨੀਮੀਆ ਕਾਰਨ ਵਿਅਕਤੀ ਬਹੁਤ ਕਮਜ਼ੋਰ ਹੋ ਜਾਂਦਾ ਹੈ। ਫਿਰ ਭਾਵੇਂ ਉਹ ਬਾਹਰੋਂ ਸਿਹਤਮੰਦ ਨਜ਼ਰ ਆਉਂਦਾ ਹੈ, ਪਰ ਉਸ ਦੇ ਸਰੀਰ ਅੰਦਰ ਬਿਲਕੁਲ ਜਾਨ ਨਹੀਂ ਰਹਿੰਦੀ
ਅਨੀਮੀਆ ਦੂਰ ਕਰਨ ਲਈ ਅਨੀਮੀਆ