How to increase height of child: ਬੱਚਿਆਂ ਦੀ ਲੰਬਾਈ ਤੇ ਵਿਕਾਸ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੈ। ਪ੍ਰੋਟੀਨ ਇੱਕ ਅਜਿਹਾ ਮਾਈਕ੍ਰੋਨਿਊਟ੍ਰੀਐਂਟ ਹੈ, ਜੋ ਸਾਡੇ ਸਰੀਰ ਦੇ ਹਰੇਕ ਸੈੱਲ ਦੇ ਸੁਚਾਰੂ ਤਰੀਕੇ ਨਾਲ ਕੰਮ ਕਰਨ ਲਈ ਜ਼ਰੂਰੀ ਹੈ। ਸਾਨੂੰ ਹਰ ਰੋਜ਼ ਪ੍ਰੋਟੀਨ ਤੋਂ ਊਰਜਾ ਮਿਲਦੀ ਹੈ। ਪ੍ਰੋਟੀਨ ਨਾਲ ਸਰੀਰ ਨੂੰ ਜ਼ਰੂਰੀ ਅਮੀਨੋ ਐਸਿਡ ਮਿਲਦੇ ਹਨ। ਪ੍ਰੋਟੀਨ ਨਵੇਂ ਸੈੱਲ ਬਣਾਉਣ ਤੇ ਮੁਰੰਮਤ ਕਰਨ 'ਚ ਮਦਦ ਕਰਦਾ ਹੈ।



ਇਸ ਤੋਂ ਇਲਾਵਾ ਵਾਲਾਂ, ਚਮੜੀ, ਹੱਡੀਆਂ, ਨਹੁੰ, ਮਾਸਪੇਸ਼ੀਆਂ, ਕੋਸ਼ਿਕਾਵਾਂ ਤੇ ਸਰੀਰ ਦੇ ਹੋਰ ਅੰਗਾਂ ਨੂੰ ਸਿਹਤਮੰਦ ਰੱਖਣਾ ਵੀ ਜ਼ਰੂਰੀ ਹੈ। ਜੇਕਰ ਤੁਹਾਡੇ ਬੱਚੇ ਦਾ ਵਿਕਾਸ ਠੀਕ ਤਰ੍ਹਾਂ ਨਾਲ ਨਹੀਂ ਹੋ ਰਿਹਾ ਹੈ ਤਾਂ ਉਸ ਨੂੰ ਪ੍ਰੋਟੀਨ ਨਾਲ ਭਰਪੂਰ ਇਨ੍ਹਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰਵਾਓ।

ਪ੍ਰੋਟੀਨ ਭਰਪੂਰ ਕੁਦਰਤੀ ਭੋਜਨ

1. ਸੋਇਆਬੀਨ - ਸੋਇਆਬੀਨ ਪ੍ਰੋਟੀਨ ਦਾ ਵੀ ਚੰਗਾ ਸਰੋਤ ਹੈ। ਲਗਪਗ 100 ਗ੍ਰਾਮ ਸੋਇਆਬੀਨ 'ਚ 36.9 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਤੁਸੀਂ ਸੋਇਆਬੀਨ ਤੋਂ ਆਪਣੀ ਰੋਜ਼ਾਨਾ ਪ੍ਰੋਟੀਨ ਦੀ ਲੋੜ ਨੂੰ ਪੂਰਾ ਕਰ ਸਕਦੇ ਹੋ।

2. ਪਨੀਰ - ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਹਾਨੂੰ ਆਪਣੀ ਡਾਈਟ 'ਚ ਪਨੀਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਤੁਸੀਂ ਖੋਆ, ਸਕਿਮਡ ਮਿਲਕ ਵੀ ਖਾ ਸਕਦੇ ਹੋ। ਤੁਸੀਂ ਹਰ ਰੋਜ਼ ਨਾਸ਼ਤੇ 'ਚ ਪਨੀਰ ਖਾ ਸਕਦੇ ਹੋ।

3. ਦਾਲ - ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਵੀ ਦਾਲ ਹੈ। ਦਾਲ 'ਚ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ। ਤੁਸੀਂ ਖਾਣੇ ਵਿੱਚ ਜੋ ਵੀ ਦਾਲ ਖਾਂਦੇ ਹੋ, ਉਹ ਤੁਹਾਡੀ ਰੋਜ਼ਾਨਾ ਦੀ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰ ਸਕਦੀ ਹੈ।

4. ਦੁੱਧ - ਦੁੱਧ 'ਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ। ਤੁਹਾਨੂੰ ਆਪਣੀ ਖੁਰਾਕ 'ਚ ਦੁੱਧ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। 100 ਗ੍ਰਾਮ ਦੁੱਧ 'ਚ ਲਗਪਗ 3.6 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਲਈ ਰੋਜ਼ਾਨਾ ਇੱਕ ਗਲਾਸ ਦੁੱਧ ਪੀਣ ਨਾਲ ਸਰੀਰ 'ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।

5. ਆਂਡੇ - ਪ੍ਰੋਟੀਨ ਲਈ ਤੁਹਾਨੂੰ ਖਾਣੇ 'ਚ ਅੰਡੇ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਅੰਡੇ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹਨ। ਅੰਡੇ 'ਚ ਕਈ ਹੋਰ ਜ਼ਰੂਰੀ ਪੌਸ਼ਟਿਕ ਤੱਤ ਤੇ ਵਿਟਾਮਿਨ ਪਾਏ ਜਾਂਦੇ ਹਨ।