ਸਿਡਨੀ : ਭਾਰਤੀ ਖਾਣ-ਪੀਣ 'ਚ ਦਾਲ-ਚੀਨੀ ਦਾ ਇਸਤੇਮਾਲ ਆਮ ਹੈ। ਇਸ ਦੇ ਕਈ ਫਾਇਦੇ ਪਹਿਲਾਂ ਤੋਂ ਪਤਾ ਹਨ ਪਰ ਆਸਟ੍ਰੇਲੀਆਈ ਖੋਜਕਰਤਾਵਾਂ ਨੇ ਇਸ ਦੀ ਵਰਤੋਂ ਨਾਲ ਹੋਣ ਵਾਲੇ ਇਕ ਹੋਰ ਫਾਇਦੇ ਦਾ ਪਤਾ ਲੱਗਾ ਹੈ। ਟੀਮ ਵਿਚ ਭਾਰਤੀ ਮੂਲ ਦੇ ਵੀ ਇਕ ਵਿਗਿਆਨੀ ਸ਼ਾਮਲ ਸਨ।


ਮਾਹਰਾਂ ਨੇ ਕਿਹਾ ਕਿ ਦਾਲ-ਚੀਨੀ ਦੇ ਨਿਰੰਤਰ ਵਰਤੋਂ ਨਾਲ ਸਰੀਰ ਨੂੰ ਦੋ ਡਿਗਰੀ ਸੈਲਸੀਅਸ ਤਕ ਠੰਢਾ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਿਹਤ 'ਤੇ ਵੀ ਇਸ ਦਾ ਬਿਹਤਰ ਅਸਰ ਪਵੇਗਾ। ਖੋਜਕਰਤਾਵਾਂ ਨੇ ਇਸ ਦਾ ਟੈਸਟ ਵੀ ਕੀਤਾ ਹੈ।

ਸਾਧਾਰਨ ਤਾਪਮਾਨ 'ਤੇ ਭੋਜਨ ਕਰਨ ਦੀ ਸਥਿਤੀ 'ਚ ਕਾਰਬਨ ਡਾਈ ਆਕਸਾਈਡ ਦੀ ਮਾਤਰਾ 'ਚ ਵਾਧਾ ਦਰਜ ਕੀਤਾ ਗਿਆ। ਨਾਲ ਹੀ ਤੇਜ਼ ਰਫਤਾਰ ਨਾ ਸਾਹ ਲੈਣ ਦੀ ਵੀ ਗੱਲ ਸਾਹਮਣੇ ਆਈ। ਦਾਲ ਚੀਨੀ ਦੇ ਨਾਲ ਖਾਣਾ ਖਾਣ ਤੋਂ ਬਾਅਦ ਤਾਪਮਾਨ 'ਚ ਦੋ ਡਿਗਰੀ ਦੀ ਕਮੀ ਦਰਜ ਕੀਤੀ ਗਈ। ਇਸ ਤੋਂ ਇਲਾਵਾ ਸਾਹ ਦੀ ਰਫਤਾਰ ਵੀ ਸੰਤੁਲਿਤ ਪਾਈ ਗਈ। ਸਰੀਰ ਦਾ ਤਾਪਮਾਨ ਵਧਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਸ਼ੱਕ ਰਹਿੰਦਾ ਹੈ।