Kiwi Juice Benefits : ਜਦੋਂ ਡੇਂਗੂ ਬੁਖਾਰ ਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਲੋਕ ਕੀਵੀ ਫਲ ਜਾਂ ਜੂਸ ਪੀਣਾ ਸ਼ੁਰੂ ਕਰਦੇ ਹਨ। ਕਿਉਂਕਿ ਇਸ ਦੇ ਸੇਵਨ ਨਾਲ ਸਾਡੇ ਖੂਨ ਵਿੱਚ ਪਲੇਟਲੈਟਸ (Platelets) ਦੀ ਗਿਣਤੀ ਵੱਧ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੀਵੀ ਦਾ ਜੂਸ ਨਾ ਸਿਰਫ ਤੁਹਾਨੂੰ ਪਲੇਟਲੈਟਸ ਵਧਾਉਣ 'ਚ ਮਦਦ ਕਰਦਾ ਹੈ, ਸਗੋਂ ਇਹ ਤੁਹਾਨੂੰ ਕਈ ਹੋਰ ਸਮੱਸਿਆਵਾਂ ਤੋਂ ਵੀ ਦੂਰ ਰੱਖ ਸਕਦਾ ਹੈ। ਅੱਜ ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਰੋਜ਼ਾਨਾ ਕੀਵੀ ਦਾ ਜੂਸ ਪੀਣ ਦੇ ਸਿਹਤ ਲਾਭਾਂ ਬਾਰੇ...
ਕੀਵੀ ਦਾ ਜੂਸ ਪੀਣ ਦੇ ਫਾਇਦੇ
ਰੋਜ਼ਾਨਾ ਕੀਵੀ ਦਾ ਜੂਸ ਪੀਣ ਨਾਲ ਤੁਹਾਡੇ ਸਰੀਰ ਨੂੰ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਮਿਲਦੀ ਹੈ। ਇਸ ਤੋਂ ਇਲਾਵਾ ਇਹ ਕਾਰਬੋਹਾਈਡਰੇਟ, ਫਾਸਫੋਰਸ, ਪੋਟਾਸ਼ੀਅਮ, ਕਾਪਰ, ਵਿਟਾਮਿਨ ਸੀ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਫੋਲੇਟ ਅਤੇ ਬੀਟਾ ਕੈਰੋਟੀਨ (Carbohydrates, Phosphorus, Potassium, Copper, Vitamin C, Fiber, Calcium, Magnesium, Folate & Beta-Carotene)ਵਰਗੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਤੁਹਾਡੀਆਂ ਕਈ ਬਿਮਾਰੀਆਂ ਦੂਰ ਰਹਿੰਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ...
ਦਿਲ ਨੂੰ ਸਿਹਤਮੰਦ ਰੱਖੇ
ਰੋਜ਼ਾਨਾ ਕੀਵੀ ਦਾ ਜੂਸ ਪੀਣ ਨਾਲ ਤੁਹਾਡੇ ਦਿਲ ਦੀ ਸਿਹਤ ਸੁਰੱਖਿਅਤ ਰਹਿੰਦੀ ਹੈ। ਇਸ 'ਚ ਮੌਜੂਦ ਪੋਟਾਸ਼ੀਅਮ ਕਾਰਡੀਓਵੈਸਕੁਲਰ (Potassium Cardiovascular) ਰੋਗਾਂ ਲਈ ਬਹੁਤ ਫਾਇਦੇਮੰਦ ਹੈ। ਜੇਕਰ ਤੁਸੀਂ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ 1 ਗਲਾਸ ਕੀਵੀ ਦਾ ਜੂਸ ਜ਼ਰੂਰ ਪੀਓ।
ਚਮੜੀ ਅਤੇ ਵਾਲਾਂ ਲਈ ਸਿਹਤਮੰਦ
ਰੋਜ਼ਾਨਾ ਕੀਵੀ ਦਾ ਜੂਸ ਪੀਣ ਨਾਲ ਚਮੜੀ ਅਤੇ ਵਾਲਾਂ ਨੂੰ ਬਹੁਤ ਫਾਇਦਾ ਹੋ ਸਕਦਾ ਹੈ। ਇਹ ਵਿਟਾਮਿਨ ਸੀ ਦਾ ਬਹੁਤ ਵਧੀਆ ਸਰੋਤ ਹੈ, ਜੋ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖ ਸਕਦਾ ਹੈ। ਜੇਕਰ ਤੁਸੀਂ ਆਪਣੀ ਚਮੜੀ (Skin) ਨੂੰ ਤਾਜ਼ਾ ਅਤੇ ਜਵਾਨ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕੀਵੀ ਦਾ ਜੂਸ ਪੀਓ।
ਪਾਚਨ ਲਈ ਫਾਇਦੇਮੰਦ
ਵਿਟਾਮਿਨ ਸੀ ਨਾਲ ਭਰਪੂਰ ਕੀਵੀ ਤੁਹਾਡੀ ਪਾਚਨ ਕਿਰਿਆ ਨੂੰ ਵੀ ਠੀਕ ਰੱਖਦਾ ਹੈ। ਇਹ ਤੁਹਾਡੇ ਸਰੀਰ ਲਈ ਪ੍ਰੋਬਾਇਓਟਿਕ ਦਾ ਕੰਮ ਕਰਦਾ ਹੈ, ਜੋ ਤੁਹਾਡੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।
ਸੈੱਲ ਸੁਰੱਖਿਅਤ ਰੱਖਣ 'ਚ ਕਾਰਗਰ
ਕੀਵੀ ਦਾ ਜੂਸ ਖਰਾਬ ਸੈੱਲਾਂ (Cells) ਦੀ ਮੁਰੰਮਤ ਵਿੱਚ ਬਹੁਤ ਸਿਹਤਮੰਦ ਹੋ ਸਕਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਸੈੱਲਾਂ ਨੂੰ ਨੁਕਸਾਨ ਤੋਂ ਬਚਾ ਸਕਦੇ ਹਨ। ਇਸ ਤੋਂ ਇਲਾਵਾ ਕੀਵੀ ਦੇ ਜੂਸ 'ਚ ਫਲੇਵੋਨੋਇਡਸ ਅਤੇ ਫਾਈਟੋਨਿਊਟ੍ਰੀਐਂਟਸ ਪਾਏ ਜਾਂਦੇ ਹਨ, ਜੋ ਡੀ ਸੈੱਲਾਂ ਦੀ ਰੱਖਿਆ ਕਰਨ 'ਚ ਤੁਹਾਡੀ ਮਦਦ ਕਰ ਸਕਦੇ ਹਨ।