ਅੱਜਕੱਲ੍ਹ ਦੇ ਰੁਝੇਵਿਆਂ ਕਰਕੇ ਲੋਕ ਆਪਣੀ ਸਿਹਤ ਦਾ ਖਿਆਲ ਨਹੀਂ ਰੱਖ ਪਾਉਂਦੇ ਹਨ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਦਿਲ ਦੀ ਬਿਮਾਰੀ ਨਾਲ 90 ਫੀਸਦੀ ਲੋਕ ਜੂਝ ਰਹੇ ਹਨ। ਉੱਥੇ ਹੀ ਲੋਕਾਂ ਨੂੰ ਖੂਨ ਗਾੜ੍ਹਾ ਹੋਣ ਦੀ ਵੀ ਸਮੱਸਿਆ ਹੋ ਰਹੀ ਹੈ, ਜਿਸ ਦੀ ਲੋਕਾਂ ਨੂੰ ਦਵਾਈਆਂ ਲੱਗ ਗਈਆਂ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਖੂਨ ਗਾੜ੍ਹਾ ਕਿਉਂ ਹੁੰਦਾ ਹੈ, ਇਸ ਦਾ ਕੀ ਕਾਰਨ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਤਾਂ ਕਿ ਤੁਸੀਂ ਇਸ ਦਾ ਕਾਰਨ ਸਮਝ ਕੇ ਆਪਣਾ ਬਚਾਅ ਕਰ ਸਕੋ।
ਖੂਨ ਦੇ ਗਾੜ੍ਹੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ (ਹਾਈ ਬਲੱਡ ਵਿਸਕੋਸਿਟੀ/ਹਾਈਪਰਕੋਏਗਿਊਲੇਬਿਲਟੀ)। ਜੇਕਰ ਖੂਨ ਗਾੜ੍ਹਾ ਹੁੰਦਾ ਹੈ, ਤਾਂ ਇਹ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਗੰਭੀਰ ਬਿਮਾਰੀ ਵੀ ਹੋ ਸਕਦੀ ਹੈ। ਜੇਕਰ ਤੁਹਾਡਾ ਖੂਨ ਅਕਸਰ ਗਾੜ੍ਹਾ ਹੁੰਦਾ ਹੈ, ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਬਾਰੇ
ਖੂਨ ਗਾੜ੍ਹਾ ਹੋਣ ਦੇ ਕੀ ਕਾਰਨ
ਡੀਹਾਈਡਰੇਸ਼ਨ: ਸਰੀਰ ਵਿੱਚ ਪਾਣੀ ਦੀ ਕਮੀ ਖੂਨ ਗਾੜ੍ਹਾ ਕਰ ਸਕਦੀ ਹੈ।
ਹਾਈ ਕੋਲੈਸਟ੍ਰੋਲ ਅਤੇ ਫੈਟ ਜ਼ਿਆਦਾ ਹੋਣਾ: ਬਹੁਤ ਜ਼ਿਆਦਾ ਤੇਲਯੁਕਤ ਭੋਜਨ ਅਤੇ ਉੱਚ ਕੋਲੈਸਟ੍ਰੋਲ ਖਾਣ ਨਾਲ ਖੂਨ ਪ੍ਰਭਾਵਿਤ ਹੋ ਸਕਦਾ ਹੈ।
ਸਿਗਰਟ ਅਤੇ ਸ਼ਰਾਬ: ਇਹ ਖੂਨ ਦੇ ਪ੍ਰਵਾਹ ਨੂੰ ਵਿਗਾੜ ਕੇ ਖੂਨ ਨੂੰ ਗਾੜ੍ਹਾ ਕਰ ਸਕਦੇ ਹਨ।
ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ: ਇਹ ਬਿਮਾਰੀਆਂ ਖੂਨ ਦੀਆਂ ਨਾੜੀਆਂ ਅਤੇ ਖੂਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀਆਂ ਹਨ।
ਹੀਮੋਗਲੋਬਿਨ ਜਾਂ ਆਰਬੀਸੀ ਗਿਣਤੀ ਵਿੱਚ ਵਾਧਾ: ਜਿਵੇਂ ਕਿ ਪੋਲੀਸਾਈਥੀਮੀਆ ਨਾਮਕ ਸਥਿਤੀ ਵਿੱਚ ਲਾਲ ਖੂਨ ਦੇ ਸੈੱਲ ਵਧਦੇ ਹਨ।
ਲੰਬੇ ਸਮੇਂ ਤੱਕ ਬੈਠਣਾ/ਮੋਟਾਪਾ: ਇਹ ਖੂਨ ਦੇ ਸੰਚਾਰ ਨੂੰ ਹੌਲੀ ਕਰ ਦਿੰਦਾ ਹੈ।
ਕੁਝ ਦਵਾਈਆਂ ਜਾਂ ਹਾਰਮੋਨਲ ਬਦਲਾਅ: ਜਿਵੇਂ ਕਿ ਗਰਭਨਿਰੋਧਕ ਗੋਲੀਆਂ
ਆਹ ਲੱਛਣ ਨਜ਼ਰ ਆਉਣ ਤਾਂ ਹੋ ਗਿਆ ਖੂਨ ਗਾੜ੍ਹਾ
ਸਿਰ ਦਰਦਚੱਕਰ ਆਉਣਾਹੱਥ-ਪੈਰ ਸੁੰਨ ਹੋਣਾਸਾਹ ਚੜ੍ਹਨਾਤੇਜ਼ੀ ਨਾਲ ਥਕਾਵਟਖੂਨ ਦੇ ਥੱਕੇ ਹੋਣ ਦਾ ਖ਼ਤਰਾ
ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼
ਖੂਨ ਦੇ ਗਾੜ੍ਹੇ ਹੋਣ ਨੂੰ ਹਲਕੇ ਵਿੱਚ ਨਾ ਲਓ, ਕਿਉਂਕਿ ਇਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਬਹੁਤ ਸਾਰਾ ਪਾਣੀ ਪੀਓ।
ਰੋਜ਼ਾਨਾ ਹਲਕੀ ਕਸਰਤ ਕਰੋ।
ਸਿਗਰਟ ਅਤੇ ਸ਼ਰਾਬ ਪੀਣ ਤੋਂ ਪਰਹੇਜ਼ ਕਰੋ।
ਆਇਲੀ ਅਤੇ ਜੰਕ ਫੂਡ ਖਾਣਾ ਘੱਟ ਕਰੋ।
ਆਪਣੇ ਡਾਕਟਰ ਨੂੰ CBS, Lipid Profile ਅਤੇ Coagulation tests ਕਰਵਾਓ।
ਜੇਕਰ ਤੁਹਾਨੂੰ ਵਾਰ-ਵਾਰ ਚੱਕਰ ਆਉਣੇ, ਛਾਤੀ ਵਿੱਚ ਦਰਦ ਜਾਂ ਅਚਾਨਕ ਸੋਜ ਮਹਿਸੂਸ ਹੁੰਦੀ ਹੈ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ, ਇਸ ਨੂੰ ਬਿਲਕੁਲ ਵੀ ਹਲਕੇ ਵਿੱਚ ਨਾ ਲਓ।
