ਵਾਸ਼ਿੰਗਟਨ: ਜੇ ਤੁਸੀਂ ਇਸ ਸਾਲ ਸਿਗਰਟਨੋਸ਼ੀ ਦੀ ਆਦਤ ਛੱਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਰਾਬ ਦੀ ਆਦਤ ਵੀ ਛੱਡਣੀ ਪਏਗੀ। ਇੱਕ ਨਵੀਂ ਖੋਜ ਮੁਤਾਬਕ ਸਿਗਰਟ ਪੀਣ ਦੀ ਆਦਤ ਛੱਡਣ ਦੀ ਕੋਸ਼ਿਸ਼ ਕਰ ਰਹੇ ਜ਼ਿਆਦਾਤਰ ਸ਼ਰਾਬ ਪੀਣ ਵਾਲੇ ਲੋਕ ਇਹ ਪਾਉਣਗੇ ਕਿ ਘੱਟ ਸ਼ਰਾਬ ਪੀਣ ਨਾਲ ਉਨ੍ਹਾਂ ਨੂੰ ਰੋਜ਼ ਸਿਗਰਟਨੋਸ਼ੀ ਕਰਨ ਦੀ ਆਦਤ ਛੱਡਣ ਵਿੱਚ ਮਦਦ ਮਿਲੇਗੀ। ਇਹ ਖੋਜ ‘ਨਿਕੋਟੀਨ ਐਂਡ ਟੋਬੈਕੋ’ ਮੈਗਜ਼ੀਨ ਵਿੱਚ ਵੀ ਛਪੀ ਹੈ।
ਬਹੁਤ ਜ਼ਿਆਦਾ ਸ਼ਰਾਬ ਪੀਣ ਵਾਲੇ ਲੋਕ ਜੇ ਆਪਣੀ ਇਸ ਆਦਤ ’ਤੇ ਕਾਬੂ ਪਾ ਲੈਣ ਤਾਂ ਉਨ੍ਹਾਂ ਦੀ ਨਿਕੋਟੀਨ ਮੈਟਾਬੋਲਾਈਟ ਦੀ ਦਰ ਘੱਟ ਹੁੰਦੀ ਹੈ। ਪਹਿਲੀਆਂ ਖੋਜਾਂ ਵਿੱਚ ਪਤਾ ਲੱਗਾ ਹੈ ਕਿ ਬਹੁਤ ਜ਼ਿਆਦਾ ਨਿਕੋਟੀਨ ਮੈਟਾਬੋਲਾਈਟ ਦੀ ਦਰ ਵਾਲੇ ਲੋਕ ਜ਼ਿਆਦਾ ਸਿਗਰਟਨੋਸ਼ੀ ਕਰਦੇ ਹਨ ਤੇ ਇਹ ਆਦਤ ਛੱਡਣੀ ਉਨ੍ਹਾਂ ਲਈ ਬਹੁਤ ਹੀ ਮੁਸ਼ਕਲ ਹੁੰਦੀ ਹੈ।
ਅਮਰੀਕਾ ਵਿੱਚ ਔਰੇਗਨ ਸਟੇਟ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਸਾਰਾ ਡਮੌਰਡੀ ਨੇ ਦੱਸਿਆ ਕਿ ਘੱਟ ਸ਼ਰਾਬ ਪੀਣ ਨਾਲ ਕਿਸੇ ਵਿਅਕਤੀ ਦੀ ਨਿਕੋਟੀਨ ਮੈਟਾਬੋਲਿਜ਼ਮ ਘੱਟ ਹੋਣਾ ਉਸ ਨੂੰ ਸਿਗਰਟਨੋਸ਼ੀ ਛੱਡਣ ਵਿੱਚ ਮਦਦ ਕਰ ਸਕਦੀ ਹੈ ਜੋ ਕਿ ਮੁਸ਼ਕਲ ਕੰਮ ਹੈ।