ਚੰਡੀਗੜ੍ਹ: ਆਲੂ ਦੀ ਵਰਤੋਂ ਕਈ ਤਰ੍ਹਾਂ ਕੀਤੀ ਜਾਂਦੀ ਹੈ। ਕੁਝ ਲੋਕ ਇਸ ਨੂੰ ਉਬਾਲ ਕੇ ਖਾਣਾ ਪੰਸਦ ਕਰਦੇ ਹਨ, ਕੁਝ ਫਰਾਈ ਕਰਕੇ ਤੇ ਕੁਝ ਸਬਜ਼ੀ ਬਣਾ ਕੇ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਸ ਦੀ ਵਰਤੋਂ ਫੇਸ ਪੈਕ ਲਈ ਵੀ ਕੀਤੀ ਜਾਂਦੀ ਹੈ। ਇਹ ਇੱਕ ਵਧੀਆ ਉਤਪਾਦ ਹੈ।
ਚਮੜੀ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਆਲੂ ਦੀ ਵਰਤੋਂ ਕਰਨ ਨਾਲ ਠੀਕ ਹੋ ਜਾਂਦੀਆਂ ਹਨ। ਆਲੂ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ ਜੋ ਚਮੜੀ ਨੂੰ ਪੋਸ਼ਿਤ ਕਰਨ ਦਾ ਕੰਮ ਕਰਦੇ ਹਨ। ਆਲੂ 'ਚ ਵਿਟਾਮਿਨ ਸੀ, ਪ੍ਰੋਟੀਨ, ਜਿੰਕ ਤੇ ਕਾਪਰ ਚਮੜੀ ਨੂੰ ਪੋਸ਼ਣ ਦੇਣ ਦੀ ਮਦਦ ਕਰਦੇ ਹਨ। ਇਹ ਸਾਰੇ ਤੱਤ ਵਧ ਰਹੀ ਉਮਰ ਦੇ ਨਾਲ ਇਸ ਨੂੰ ਦੂਰ ਕਰਦੇ ਹਨ।
1. ਦੋ ਚਮਚ ਆਲੂ ਦਾ ਰਸ ਲਓ। ਇਸ 'ਚ ਕੁਝ ਮਾਤਰਾ ਕੋਸਾ ਪਾਣੀ ਮਿਲਾ ਲਓ। ਕੁਝ ਦੇਰ ਤੱਕ ਇਸ ਨੂੰ ਮੂੰਹ 'ਤੇ ਲਾਓ ਫਿਰ ਕੋਸੇ ਪਾਣੀ ਨਾਲ ਧੋ ਲਓ।
2. ਜੇਕਰ ਤੁਹਾਡੇ ਚਿਹਰੇ 'ਤੇ ਝੁਰੜੀਆਂ ਆ ਗਈਆਂ ਹਨ ਤੇ ਇਸ 'ਤੇ ਆਲੂ ਦਾ ਰਸ ਲਾਓ। ਇਹ ਬਹੁਤ ਲਾਭਦਾਇਕ ਹੁੰਦਾ ਹੈ।
3. ਆਲੂ ਦੀ ਵਰਤੋਂ ਆਪਣੇ ਹੱਥ ਜਾਂ ਪੈਰਾਂ ਦੀ ਦੇਖਭਾਲ ਲਈ ਵੀ ਕਰ ਸਕਦੇ ਹੋ।
4. ਆਲੂ ਦਾ ਰਸ ਉਨ੍ਹਾਂ ਲੋਕਾਂ ਲਈ ਵੀ ਲਾਭਦਾਇਕ ਹੈ ਜਿਨ੍ਹਾਂ ਦੀ ਚਮੜੀ ਤੇਲ ਵਾਲੀ ਹੁੰਦੀ ਹੈ। ਆਲੂ ਦੇ ਰਸ ਤੇ ਟਮਾਟਰ ਦੇ ਰਸ ਨੂੰ ਮਿਲਾ ਲਓ। ਇਸ ਘੋਲ ਨੂੰ ਰੂੰ ਦੀ ਸਹਾਇਤਾ ਨਾਲ ਚਿਹਰੇ 'ਤੇ ਲਾਓ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin