ਚੰਡੀਗੜ੍ਹ: ਅੱਜਕੱਲ੍ਹ ਬਾਜ਼ਾਰ ਵਿੱਚ ਨਵੇਂ-ਨਵੇਂ ਤੇਲ ਆ ਗਏ ਹਨ ਜਿਸ ਨਾਲ ਇੱਕ ਵਾਰ ਤਾਂ ਵਾਲਾਂ ਨੂੰ ਫਾਇਦਾ ਹੁੰਦਾ ਦਿੱਸਦਾ ਹੈ ਪਰ ਲੰਬੇ ਸਮੇਂ ਮਗਰੋਂ ਇਸ ਦੇ ਮਾੜੇ ਅਸਰ ਵੀ ਦਿੱਸਣ ਲੱਗਦੇ ਹਨ। ਬਹੁਤੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਦੇਸੀ ਘਿਓ ਵਾਲਾਂ ਲਈ ਵਰਦਾਨ ਹੈ। ਆਮ ਤੌਰ 'ਤੇ ਘਿਓ ਖਾਣੇ ਦਾ ਸੁਆਦ ਵਧਾ ਦਿੰਦਾ ਹੈ। ਤੁਸੀਂ ਅਜਿਹਾ ਸੁਣਿਆ ਤੇ ਅਜ਼ਮਾਇਆ ਵੀ ਹੋਵੇਗਾ ਪਰ ਘਿਓ ਦੀ ਵਰਤੋਂ ਕਰਕੇ ਤੁਸੀਂ ਆਪਣੇ ਵਾਲਾਂ ਦੀ ਸੁੰਦਰਤਾ ਨੂੰ ਵੀ ਵਧਾ ਸਕਦੇ ਹੋ।
ਆਯੁਰਵੈਦ 'ਚ ਘਿਓ ਦੇ ਇਨ੍ਹਾਂ ਚਮਤਕਾਰੀ ਗੁਣਾਂ ਦੀ ਵਰਤੋਂ ਖੂਬ ਕੀਤੀ ਜਾਂਦੀ ਹੈ। ਦੇਸੀ ਘਿਓ ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲ ਜ਼ਲਦੀ ਵੱਧਦੇ ਹਨ। ਆਓ ਜਾਣੋ ਘਿਓ ਦੇ ਅਜਿਹੇ ਹੀ ਕੁਝ ਹੋਰ ਫਾਇਦੇਮੰਦ ਉਪਾਵਾਂ ਦੇ ਬਾਰੇ....
1. ਜੇਕਰ ਤੁਹਾਡੇ ਵਾਲਾਂ 'ਚ ਸਿਕਰੀ ਹੋ ਗਈ ਹੈ ਤਾਂ ਵਾਲਾਂ ਦੀਆਂ ਜੜ੍ਹਾਂ 'ਚ ਘਿਓ ਅਤੇ ਬਾਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਜ਼ਲਦ ਹੀ ਸਿਕਰੀ ਤੋਂ ਛੁੱਟਕਾਰਾ ਮਿਲ ਜਾਵੇਗਾ। ਇਸ ਨਾਲ ਸਿਰ ਦੀ ਚਮੜੀ 'ਚ ਰੁੱਖਾਪਣ ਵੀ ਨਹੀਂ ਆਉਂਦਾ।
2. ਜੇਕਰ ਤੁਹਾਡੇ ਵਾਲ ਪੋਸ਼ਣ ਦੀ ਕਮੀ ਕਾਰਨ ਦੋ-ਮੂੰਹੇ ਹੋ ਰਹੇ ਹਨ ਤਾਂ ਘਿਓ ਦੀ ਮਾਲਿਸ਼ ਇਸ 'ਚ ਫਾਇਦੇਮੰਦ ਰਹੇਗੀ।
3. ਜੇਕਰ ਤੁਸੀਂ ਲੰਬੇ ਵਾਲ ਪਾਉਣਾ ਚਾਹੁੰਦੇ ਹੋ ਤਾਂ ਵਾਲਾਂ 'ਚ ਘਿਓ ਦੀ ਮਾਲਿਸ਼ ਕਰੋਂ ਅਤੇ ਇਸ 'ਚ ਔਲਿਆਂ ਜਾਂ ਪਿਆਜ ਦਾ ਰਸ ਮਿਲਾ ਕੇ ਲਗਾਓ।
15 ਦਿਨਾਂ 'ਚ 1 ਵਾਰ ਅਜਿਹਾ ਕਰਨ ਨਾਲ ਵਾਲ ਲੰਬੇ ਅਤੇ ਖੂਬਸੂਰਤ ਬਣਦੇ ਹਨ।
4. ਵਾਲਾਂ ਨੂੰ ਮੁਲਾਇਮ ਬਣਾ ਕੇ ਉਲਝਣ ਤੋਂ ਮੁਕਤ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਜੈਤੂਨ ਦੇ ਤੇਲ ਦੇ ਨਾਲ ਮਾਲਿਸ਼ ਕਰਨਾ ਵੀ ਇਕ ਚੰਗਾ ਤਰੀਕਾ ਹੈ।
5. ਵਾਲਾਂ ਨੂੰ ਕੁਦਰਤੀ ਚਮਕ ਦੇਣ ਲਈ ਘਿਓ ਨੂੰ ਹਲਕਾ ਕੋਸਾ ਕਰੋਂ ਅਤੇ 20 ਮਿੰਟ ਤੱਕ ਮਾਲਿਸ਼ ਕਰਨ ਤੋਂ ਬਾਅਦ ਇਸ 'ਚ ਨਿੰਬੂ ਦਾ ਰਸ ਲਗਾ ਕੇ ਛੱਡ ਦਿਓ। 10 ਮਿੰਟ ਬਾਅਦ ਧੋ ਲਓ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin