Reasons For Lightheadness: ਕਈ ਲੋਕਾਂ ਨੇ ਕਦੇ ਇਹ ਜ਼ਰੂਰ ਮਹਿਸੂਸ ਕੀਤਾ ਹੋਵੇਗਾ ਕਿ ਅਚਾਨਕ ਬੈਠ ਕੇ ਉੱਠਣ ‘ਤੇ ਸਿਰ ਘੁੰਮਣਾ ਸ਼ੁਰੂ ਹੋ ਜਾਂਦਾ ਹੈ। ਅੱਖਾਂ ਅੱਗੇ ਥੋੜੀ ਦੇਰ ਲਈ ਬਿਲਕੁਲ ਹਨੇਰਾ ਜਿਹਾ ਆ ਜਾਂਦਾ ਹੈ। ਜੇਕਰ ਤੁਸੀਂ ਇਸ ਨੂੰ ਚੱਕਰ ਜਾਂ ਕਮਜ਼ੋਰੀ ਮੰਨ ਕੇ ਇਗਨੋਰ ਕਰ ਰਹੇ ਹੋ ਤਾਂ ਬਹੁਤ ਵੱਡੀ ਗਲਤੀ ਕਰ ਰਹੇ ਹੋ। ਉੱਥੇ ਹੀ ਜੇਕਰ ਲੰਬੇ ਸਮੇਂ ਤੱਕ ਲੰਮੇ ਪੈਣ ਤੋਂ ਬਾਅਦ ਅਚਾਨਕ ਉੱਠਣ 'ਤੇ ਤੁਹਾਡਾ ਸਿਰ ਘੁੰਮਦਾ ਹੈ, ਤਾਂ ਇਹ ਕਮਜ਼ੋਰੀ ਨਹੀਂ ਬਿਮਾਰੀਆਂ ਦਾ ਸੰਕੇਤ ਹੈ। ਇਸ ਲਈ ਇਸ ਗੱਲ ਨੂੰ ਡੂੰਘਾਈ ਨਾਲ ਸਮਝ ਲਓ ਇਹ ਕਿਹੜੀਆਂ ਬਿਮਾਰੀਆਂ ਦੀ ਵਜ੍ਹਾ ਹੋ ਸਕਦੀ ਹੈ।
ਕਿਉਂ ਘੁੰਮਦਾ ਹੈ ਸਿਰ?
ਕਾਫੀ ਦੇਰ ਤੱਕ ਲੰਮੇ ਪੈਣ ਕਰਕੇ ਖੂਨ ਦਾ ਵਹਾਅ ਪੇਟ ਵੱਲ ਜ਼ਿਆਦਾ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਅਚਾਨਕ ਉੱਠ ਕੇ ਖੜ੍ਹੇ ਹੋ ਜਾਂਦੇ ਹੋ ਤਾਂ ਖੂਨ ਸਿਰ ਤੇ ਪੈਰਾਂ ਵੱਲ ਸਹੀ ਢੰਗ ਨਾਲ ਜਾਣਾ ਸ਼ੁਰੂ ਹੋ ਜਾਂਦਾ ਹੈ। ਖੂਨ ਦੇ ਵਹਾਅ ਵਿੱਚ ਅਚਾਨਕ ਤਬਦੀਲੀ ਕਾਰਨ ਸਿਰ ਘੁੰਮਣਾ ਸ਼ੁਰੂ ਹੋ ਜਾਂਦਾ ਹੈ। ਕਲੀਵਲੈਂਡ ਕਲੀਨਿਕ ਦੀ ਰਿਪੋਰਟ ਮੁਤਾਬਕ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਬਲੱਡ ਪ੍ਰੈਸ਼ਰ 'ਚ ਬਦਲਾਅ ਹੁੰਦਾ ਹੈ। ਇਸ ਸਥਿਤੀ ਨੂੰ ਆਰਥੋਸਟੈਟਿਕ ਜਾਂ ਪੋਸ਼ਚੂਰਲ ਹਾਈਪੋਟੈਂਸ਼ਨ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ: Brinjal side effects: ਬੈਂਗਣ ਦੇ ਸ਼ੌਕੀਨ ਸਾਵਧਾਨ! ਇਹ ਲੋਕ ਗਲਤੀ ਨਾਲ ਵੀ ਨਾ ਖਾਣ ਬੈਂਗਣ...ਨਹੀਂ ਤਾਂ...
ਹੋ ਸਕਦਾ ਇਨ੍ਹਾਂ 8 ਬਿਮਾਰੀਆਂ ਦਾ ਸੰਕੇਤ
ਇਹ ਸਥਿਤੀ ਕਿਸੇ ਗੰਭੀਰ ਬਿਮਾਰੀ ਦਾ ਕਾਰਨ ਵੀ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਵਿੱਚ ਵਿਟਾਮਿਨ ਬੀ12 ਦੀ ਬਹੁਤ ਕਮੀ ਹੈ ਜਾਂ ਅਨੀਮੀਆ ਤੋਂ ਪੀੜਤ ਹਨ, ਉਨ੍ਹਾਂ ਨੂੰ ਇਹ ਸਮੱਸਿਆ ਹੋ ਸਕਦੀ ਹੈ।
ਦਸਤ, ਉਲਟੀ ਜਾਂ ਡਿਊਰੇਟਿਕਸ ਦੀ ਵਜ੍ਹਾ ਕਰਕੇ ਵੀ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਵੀ ਸਿਰ ਘੁੰਮਣ ਲੱਗ ਜਾਂਦਾ ਹੈ।
ਇਹ ਸਥਿਤੀ ਸ਼ੂਗਰ ਜਾਂ ਥਾਇਰਾਇਡ ਦੀ ਬਿਮਾਰੀ ਵਰਗੀਆਂ ਐਂਡੋਕ੍ਰਾਈਨ ਸੰਬੰਧੀ ਸਮੱਸਿਆਵਾਂ ਦਾ ਸੰਕੇਤ ਵੀ ਹੋ ਸਕਦੀ ਹੈ।
ਸਿਰ ਘੁੰਮਣਾ ਦਿਲ ਵਿੱਚ ਹੋ ਰਹੀ ਕਿਸੇ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।
ਜਿਹੜੇ ਲੋਕ ਪਾਰਕਿੰਸਨ ਜਾਂ ਡਿਮੇਨਸ਼ੀਆ ਤੋਂ ਪੀੜਤ ਹਨ, ਉਨ੍ਹਾਂ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ।
ਗਰਭ ਅਵਸਥਾ ਦੌਰਾਨ ਔਰਤਾਂ ਦੀ ਕਮਜ਼ੋਰੀ ਵੀ ਚੱਕਰ ਆਉਣ ਦਾ ਕਾਰਨ ਬਣ ਸਕਦੀ ਹੈ ਅਤੇ ਕਈ ਵਾਰ ਅਜਿਹਾ ਲੰਬੇ ਸਮੇਂ ਤੱਕ ਲੰਮੇ ਪੈਣ ਕਰਕੇ ਵੀ ਹੋ ਸਕਦਾ ਹੈ।