Side Effects of Alcohol on Liver: ਅੱਜਕੱਲ੍ਹ ਸ਼ਰਾਬ ਪੀਣਾ ਲੋਕਾਂ ਲਈ ਨਵਾਂ ਫੈਸ਼ਨ ਜਿਹਾ ਬਣਦਾ ਜਾ ਰਿਹਾ ਹੈ। ਔਰਤਾਂ ਤੇ ਨਾਬਾਲਗ ਵੀ ਜਾਮ ਖੜਕਾਉਣ ਲੱਗੇ ਹਨ। ਛੋਟੀਆਂ-ਵੱਡੀਆਂ ਪਾਰਟੀਆਂ ਵਿੱਚ ਲੋਕ ਰੱਜ ਕੇ ਜਾਮ ਖੜਕਾਉਂਦੇ ਹਨ। ਕੋਈ ਵੀ ਤਿਉਹਾਰ ਹੋਵੇ ਜਾਂ ਫਿਰ ਸਮਾਗਮ ਲੋਕ ਸ਼ਰਾਬ ਨਾਲ ਹੀ ਮਨਾਉਣਾ ਪਸੰਦ ਕਰਦੇ ਹਨ। 


ਸਿਹਤ ਮਾਹਿਰਾਂ ਨੇ ਇਸ ਨੂੰ ਖਤਰਨਾਕ ਰੁਝਾਨ ਕਰਾਰ ਦਿੱਤਾ ਹੈ। ਚਿੰਤਾ ਦੀ ਇਹ ਗੱਲ ਹੈ ਕਿ ਨੌਜਵਾਨ ਇਸ ਸ਼ੌਕ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਹਨ। ਸਾਲ 2022 ਵਿੱਚ ਸਾਹਮਣੇ ਆਈ ਨੈਸ਼ਨਲ ਹੈਲਥ ਸਰਵੇ (NFHS-5) ਦੀ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਦੇਸ਼ ਵਿੱਚ ਸ਼ਰਾਬ ਪੀਣ ਵਾਲੇ ਲੋਕਾਂ ਦੀ ਗਿਣਤੀ 16 ਕਰੋੜ ਤੋਂ ਵੱਧ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਹਨ। 


ਦਰਅਸਲ ਸਿਰਫ਼ ਸ਼ਰਾਬ ਹੀ ਨਹੀਂ ਬਲਕਿ ਨੌਜਵਾਨ ਕਈ ਤਰ੍ਹਾਂ ਦੇ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਬੇਸ਼ੱਕ ਇਹ ਧਾਰਨਾ ਬਣੀ ਹੋਈ ਹੈ ਕਿ ਸ਼ਰਾਬ ਸਿਹਤ ਲਈ ਹੋਰ ਨਸ਼ਿਆਂ ਦੇ ਮੁਕਾਬਲੇ ਘੱਟ ਹਾਨੀਕਾਰਕ ਹੈ ਪਰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਥੋੜ੍ਹੀ ਜਿਹੀ ਵੀ ਸ਼ਰਾਬ ਸਿਹਤ ਲਈ ਖਤਰਨਾਕ ਹੋ ਸਕਦੀ ਹੈ।


ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣਾ ਸਿਹਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਸ਼ਰਾਬ ਵਿੱਚ ਅਲਕੋਹਲ ਹੁੰਦਾ ਹੈ, ਜੋ ਸਰੀਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਸਾਰੇ ਅਲਕੋਹਲ ਵਾਲੇ ਪਦਾਰਥਾਂ ਤੋਂ ਦੂਰੀ ਬਣਾ ਕੇ ਰੱਖਣ ਦਾ ਹੀ ਫਾਇਦਾ ਹੈ। ਰੋਜ਼ਾਨਾ ਸ਼ਰਾਬ ਪੀਣ ਨਾਲ ਲੀਵਰ ਨੂੰ ਗੰਭੀਰ ਨੁਕਸਾਨ ਹੁੰਦਾ ਹੈ। ਸ਼ਰਾਬ ਦਾ ਪੇਟ, ਦਿਲ ਤੇ ਦਿਮਾਗ 'ਤੇ ਬੁਰਾ ਪ੍ਰਭਾਵ ਪੈਂਦਾ ਹੈ। 


ਇਹ ਵੀ ਪੜ੍ਹੋ: Cow vs Buffalo Milk: ਗਾਂ ਜਾਂ ਫਿਰ ਮੱਝ ਦਾ ਦੁੱਧ ਫਾਇਦੇਮੰਦ! ਜਾਣੋ ਦੋਵਾਂ 'ਚ ਕੀ ਫਰਕ ਤੇ ਦਾਅਵਿਆਂ ਦੀ ਅਸਲੀਅਤ


ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਸ਼ਰਾਬ ਦਾ ਸੇਵਨ ਕਈ ਘਾਤਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਸ਼ਰਾਬ ਸਾਡੇ ਦਿਲ ਤੇ ਦਿਮਾਗ਼ ਨੂੰ ਤਬਾਹ ਕਰ ਸਕਦੀ ਹੈ। ਇਸ ਨਾਲ ਸਾਡੀ ਸੋਚਣ ਤੇ ਸਮਝਣ ਦੀ ਸਮਰੱਥਾ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਸਿੱਧੇ ਸ਼ਬਦਾਂ ਵਿੱਚ ਸ਼ਰਾਬ ਸਿਹਤ ਲਈ ਕਿਸੇ ਵੀ ਤਰ੍ਹਾਂ ਲਾਭਦਾਇਕ ਨਹੀਂ। ਇਸ ਤੋਂ ਦੂਰੀ ਬਣਾ ਕੇ ਰੱਖਣ ਦਾ ਹੀ ਫਾਇਦਾ ਹੈ।


ਸਿਹਤ ਮਾਹਿਰਾਂ ਅਨੁਸਾਰ ਪ੍ਰਤੀ ਦਿਨ 2-3 ਡ੍ਰਿਕਸ ਲੈਣ ਨਾਲ ਵੀ ਲੀਵਰ ਨੂੰ ਨੁਕਸਾਨ ਹੋ ਸਕਦਾ ਹੈ। ਸ਼ਰਾਬ ਦਾ ਸੇਵਨ ਕਰਨ ਨਾਲ ਫੈਟੀ ਲਿਵਰ ਦੀ ਸਮੱਸਿਆ ਹੋ ਜਾਂਦੀ ਹੈ। ਗ੍ਰੇਡ 1, ਗ੍ਰੇਡ 2 ਤੇ ਗ੍ਰੇਡ 3 ਤੋਂ ਬਾਅਦ ਲੀਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਸ਼ਰਾਬ ਪੀਣ ਨਾਲ ਹੈਪੇਟਾਈਟਸ ਹੋ ਜਾਂਦਾ ਹੈ। ਜਦੋਂ ਜਿਗਰ ਦੀਆਂ ਸਮੱਸਿਆ ਹੋਣ ਤੋਂ ਬਾਅਦ ਵੀ ਅਲਕੋਹਲ ਦਾ ਸੇਵਨ ਕੀਤਾ ਜਾਂਦਾ ਹੈ, ਤਾਂ ਲਿਵਰ ਸਿਰੋਸਿਸ ਦੀ ਕੰਡੀਸ਼ਨ ਹੋ ਜਾਂਦੀ ਹੈ, ਜਿਸ ਨੂੰ ਇਲਾਜ ਦੁਆਰਾ ਵੀ ਰਿਵਰਸ ਨਹੀਂ ਕੀਤਾ ਜਾ ਸਕਦਾ। 


ਸ਼ਰਾਬ ਜਿੱਥੇ ਜਿਗਰ ਨੂੰ ਨੁਕਸਾਨ ਪਹੁੰਚਾਉਂਦੀ ਹੈ, ਉੱਥੇ ਹੀ ਪੇਟ ਵਿੱਚ ਅਲਸਰ ਦਾ ਕਾਰਨ ਵੀ ਬਣ ਸਕਦਾ ਹੈ। ਇਸ ਨਾਲ ਪਾਚਨ ਤੰਤਰ ਖਰਾਬ ਹੋ ਸਕਦਾ ਹੈ। ਸ਼ਰਾਬ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵਧਾ ਸਕਦੀ ਹੈ। ਇਸ ਨਾਲ ਦਿਲ ਦਾ ਦੌਰਾ ਤੇ ਸਟ੍ਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਸ਼ਰਾਬ ਦਿਮਾਗ ਵਿੱਚ ਵੀ ਤਬਦੀਲੀਆਂ ਲਿਆ ਸਕਦੀ ਹੈ। ਸ਼ਰਾਬ ਕੈਂਸਰ ਦੇ ਖ਼ਤਰੇ ਨੂੰ ਵਧਾ ਸਕਦੀ ਹੈ।


ਦਿਮਾਗ ਲਈ ਬਹੁਤ ਖਤਰਨਾਕ
ਡਾਕਟਰਾਂ ਮੁਤਾਬਕ ਸ਼ਰਾਬ ਦਿਮਾਗ ਲਈ ਵੀ ਬਹੁਤ ਖਤਰਨਾਕ ਹੈ। ਇਸ 'ਚ ਮੌਜੂਦ ਅਲਕੋਹਲ ਦਿਮਾਗ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਨਾਲ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ ਤੇ ਜ਼ਿਆਦਾ ਸੇਵਨ ਕਰਨ ਨਾਲ ਡਿਮੇਨਸ਼ੀਆ ਵਰਗੀ ਖਤਰਨਾਕ ਬੀਮਾਰੀ ਹੋ ਸਕਦੀ ਹੈ। 


ਦਰਅਸਲ ਸ਼ਰਾਬ ਪੀਣ ਨਾਲ ਦਿਮਾਗ ਦੀ ਕੈਮਿਸਟਰੀ ਬਦਲ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਦੀ ਸੋਚਣ ਤੇ ਸਮਝਣ ਦੀ ਸ਼ਕਤੀ ਘੱਟ ਜਾਂਦੀ ਹੈ। ਅਜਿਹੇ 'ਚ ਲੋਕਾਂ ਦਾ ਅਚਾਨਕ ਮੂਡ ਸਵਿੰਗ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਉਹ ਬਹੁਤ ਖੁਸ਼ ਮਹਿਸੂਸ ਕਰਦੇ ਹਨ ਤੇ ਕਈ ਵਾਰ ਅਚਾਨਕ ਉਹ ਉਦਾਸ ਮਹਿਸੂਸ ਕਰਦੇ ਹਨ। ਕਈ ਵਾਰ ਹਮਲਾਵਰ ਵੀ ਹੋ ਜਾਂਦੇ ਹਨ। ਕੁੱਲ ਮਿਲਾ ਕੇ ਇਸ ਦਾ ਦਿਮਾਗ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ, ਜਿਸ ਤੋਂ ਬਚਣ ਲਈ ਸ਼ਰਾਬ ਛੱਡ ਦੇਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Mobile Phone Charging: ਸਿਰਫ਼ ਦਿਮਾਗ਼ ਹੀ ਨਹੀਂ, ਇਹ ਅੰਗ ਵੀ ਫੋਨ ਤੋਂ ਹੁੰਦਾ ਹੈ ਪ੍ਰਭਾਵਿਤ, ਗ਼ਲਤੀ ਨਾਲ ਵੀ ਇਸ ਤਰ੍ਹਾਂ ਨਾ ਕਰੋ ਚਾਰਜ