ਚੰਡੀਗੜ੍ਹ: ਅਕਸਰ ਵਿਦਿਆਰਥੀਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਹ ਯਾਦ ਹੋਈਆਂ ਚੀਜ਼ਾਂ ਭੁੱਲ ਜਾਂਦੇ ਹਨ। ਜੇਕਰ ਤੁਹਾਡੇ ਨਾਲ ਵੀ ਇਹ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਨੂੰ ਯਾਦ ਕਰਨ ਦਾ ਬੇਹੱਦ ਆਸਾਨ ਤਰੀਕਾ ਦੱਸਦੇ ਹਾਂ, ਜਿਸ ਨਾਲ ਤੁਸੀਂ ਯਾਦ ਕੀਤਾ ਹੋਇਆ ਨਹੀਂ ਭੁੱਲੋਗੇ।
ਇੱਕ ਰਿਸਰਚ ਮੁਤਾਬਕ ਜਿਹੜੇ ਵਿਦਿਆਰਥੀ ਤੇਜ਼-ਤੇਜ਼ ਬੋਲ-ਬੋਲ ਕੇ ਪੜ੍ਹਦੇ ਹਨ, ਉਨ੍ਹਾਂ ਵਿੱਚ ਪੜ੍ਹਿਆ ਹੋਇਆ ਭੁੱਲਣ ਦੀ ਸੰਭਾਵਨਾ ਬੇਹੱਦ ਘੱਟ ਰਹਿੰਦੀ ਹੈ। ਇਸ ਖੋਜ ਲਈ 75 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਉਨ੍ਹਾਂ ਨੂੰ 160 ਸ਼ਬਦ ਦੇ ਕੇ ਜ਼ੋਰ-ਜ਼ੋਰ ਨਾਲ ਪੜ੍ਹਨ ਲਈ ਕਿਹਾ ਗਿਆ। ਉੱਥੇ ਕੁਝ ਵਿਦਿਆਰਥੀਆਂ ਨੂੰ ਸ਼ਬਦਾਂ ਨੂੰ ਸ਼ਾਂਤ ਰਹਿ ਕੇ ਯਾਦ ਕਰਨ ਲਈ ਕਿਹਾ ਗਿਆ। ਇਸ ਮਗਰੋਂ ਬੇਹੱਦ ਪ੍ਰਭਾਵੀ ਢੰਗ ਨਾਲ ਅਧਿਐਨ ਦਾ ਵਿਸ਼ੇਸ਼ਣ ਕੀਤਾ ਗਿਆ।
ਨਤੀਜੇ ਹੈਰਾਨ ਕਰਨ ਵਾਲੇ ਸਨ। 76 ਫ਼ੀਸਦੀ ਸ਼ਬਦ ਅਜਿਹੇ ਸਨ, ਜਿਨ੍ਹਾਂ ਲਾਊਡ ਤਰੀਕੇ ਨਾਲ ਯਾਦ ਕੀਤਾ ਗਿਆ ਸੀ। ਇਸ ਅਧਿਐਨ ਦੇ ਮਾਧਿਅਮ ਤੋਂ ਵਿਗਿਆਨਿਕ, ਵਿਦਿਆਰਥੀਆਂ ਨੂੰ ਇਹ ਦੱਸਣ ਵਿੱਚ ਵੀ ਸਫਲ ਰਹੇ ਕਿ ਸ਼ਾਂਤ ਰਹਿ ਕੇ ਪੜ੍ਹਨ ਦੇ ਮੁਕਾਬਲੇ ਵਿੱਚ ਜ਼ੋਰ ਦੇ ਕੇ ਪੜ੍ਹਨਾ ਜ਼ਿਆਦਾ ਅਸਰਦਾਰ ਹੈ, ਕਿਉਂਕਿ ਇਸ ਨਾਲ ਯਾਦ ਹੋਈ ਚੀਜ਼ਾਂ ਭੁੱਲਦੇ ਨਹੀਂ।