ਪੋਸ਼ਟਿਕ ਭੋਜਨ ਬਾਰੇ ਨਵਾਂ ਖੁਲਾਸਾ, ਜਾਣ ਕੇ ਹੋਵੇਗਾ ਫਾਇਦਾ
ਏਬੀਪੀ ਸਾਂਝਾ | 15 Dec 2017 12:45 PM (IST)
ਚੰਡੀਗੜ੍ਹ : ਇਹ ਸਾਰੇ ਜਾਣਦੇ ਹਨ ਕਿ ਪੌਸ਼ਟਿਕ ਭੋਜਨ ਨਾਲ ਤਨ ਤੇ ਮਨ ਦੋਵੇਂ ਸਿਹਤਮੰਦ ਰਹਿੰਦੇ ਹਨ।ਇਕ ਨਵੇਂ ਅਧਿਐਨ 'ਚ ਪਤਾ ਲੱਗਾ ਹੈ ਕਿ ਮਿੱਠੇ ਖਾਧ ਪਦਾਰਥਾਂ ਤੇ ਫੈਟ ਦੇ ਸੀਮਤ ਸੇਵਨ ਤੇ ਫਲ ਸਬਜ਼ੀਆਂ ਨਾਲ ਭਰਪੂਰ ਪੌਸ਼ਟਿਕ ਆਹਾਰ ਨਾਲ ਬੱਚਿਆਂ 'ਚ ਆਤਮ ਵਿਸ਼ਵਾਸ ਵੀ ਵਧ ਸਕਦਾ ਹੈ। ਸ਼ੋਧਕਰਤਾਵਾਂ ਮੁਤਾਬਕ, ਨਤੀਜਿਆਂ ਤੋਂ ਜਾਹਿਰ ਹੁੰਦਾ ਹੈ ਕਿ ਆਹਾਰ ਸਬੰਧੀ ਹਦਾਇਤਾਂ ਮੁਤਾਬਕ, ਫਲ-ਸਬਜ਼ੀਆਂ, ਮਿੱਠੇ ਪਦਾਰਥਾਂ ਤੇ ਫੈਟ ਸੇਵਨ ਦਾ ਸਬੰਧ ਚੰਗੀ ਸਿਹਤ ਨਾਲ ਹੈ। ਹਫ਼ਤੇ 'ਚ ਦੋ ਤਿੰਨ ਵਾਰ ਮੱਛੀ ਖਾਣ ਦਾ ਜੁੜਾਅ ਵੀ ਆਤਮ ਵਿਸ਼ਵਾਸ ਵਧਾਉਣ ਨਾਲ ਹੈ। ਸਵੀਡਨ ਦੀ ਗੋਟੇਨਬਰਗ ਯੂਨੀਵਰਸਿਟੀ ਦੇ ਸ਼ੋਧਕਰਤਾ ਲੁਈਸ ਆਰਵਿਡਸਨ ਨੇ ਕਿਹਾ, 'ਅਸੀਂ ਪਾਇਆ ਕਿ ਸਿਹਤ ਸਬੰਧੀ ਆਹਾਰ ਦਿਸ਼ਾ ਨਿਰਦੇਸ਼ ਦੇ ਪਾਲਨ ਦਾ ਸਬੰਧ ਘੱਟ ਭਾਵਨਾਤਮਕ ਸਮੱਸਿਆ, ਦੂਜੇ ਬੱਚਿਆਂ ਨਾਲ ਬਿਹਤਰ ਸਬੰਧ ਤੇ ਉੱਚ ਆਤਮ ਵਿਸ਼ਵਾਸ ਸਮੇਤ ਚੰਗੀ ਮਾਨਸਿਕ ਸਿਹਤ ਨਾਲ ਹੈ। ਇਹ ਨਤੀਜਾ ਦੋ ਤੋਂ ਨੌਂ ਸਾਲ ਦੇ 7675 ਬੱਚਿਆਂ 'ਤੇ ਕੀਤੇ ਗਏ ਅਧਿਐਨ 'ਤੇ ਕੱਢਿਆ ਗਿਆ ਹੈ।