ਨਵੀਂ ਦਿੱਲੀ: ਪਾਲਕ ਹੀ ਨਹੀਂ ਸਗੋਂ ਹਰ ਹਰੀਆਂ ਸਬਜ਼ੀ ਵਿਟਾਮਿਨ ਦਾ ਭਰਪੂਰ ਸਰੋਤ ਹੈ ਪਰ ਪਾਲਕ ਨੂੰ ਸੈਕਸ ਲਾਈਫ ਲਈ ਸਰਵੋਤਮ ਮੰਨਿਆਂ ਜਾਂਦਾ ਹੈ। ਸਪਰਮ ਕਮਜ਼ੋਰ ਰਹਿਣ ਨਾਲ ਬੱਚਾ ਪੈਦਾ ਕਰਨ ਵਿੱਚ ਦਿੱਕਤ ਹੁੰਦੀ ਹੈ। ਇਸ ਨੂੰ ਵਿਕਸਤ ਕਰਨ ਲਈ ਪਾਲਕ ਸਭ ਤੋਂ ਸਰਵੋਤਮ ਹੈ। ਪਾਲਕ ਨਾਲ ਉਨ੍ਹਾਂ ਪੁਰਸ਼ਾਂ ਨੂੰ ਜ਼ਿਆਦਾ ਫ਼ਾਇਦਾ ਹੁੰਦਾ ਹੈ ਜਿਨ੍ਹਾਂ ਦੇ ਸ਼ੁਕਰਾਣੂ ਘੱਟ ਪੈਦਾ ਹੁੰਦੇ ਹੋਣ। ਪਾਲਕ ਖਾਣ ਨਾਲ ਨਾ ਸਿਰਫ਼ ਵਜ਼ਨ ਘੱਟ ਕੀਤਾ ਜਾ ਸਕਦਾ ਹੈ, ਸਗੋਂ ਇਸ ਨਾਲ ਮਰਦਾਨਾ ਤਾਕਤ ਵੀ ਵਧਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਪਾਲਕ ਵਿੱਚ ਵਿਟਾਮਿਨ ਬੀ ਵੀ ਹੁੰਦਾ ਹੈ ਜੋ ਮੈਟਾਬਿਲਜਮ ਨੂੰ ਦਰੁਸਤ ਕਰਦਾ ਹੈ। ਇਸ ਤੋਂ ਇਲਾਵਾ ਪਾਲਕ ਮਾਸਪੇਸ਼ੀਆਂ ਲਈ ਵੀ ਚੰਗੀ ਮੰਨੀ ਜਾਂਦੀ ਹੈ। ਪਾਲਕ ਨਾਲ ਕੈਲੋਰੀ ਵੀ ਜ਼ਿਆਦਾ ਬਰਨ ਹੁੰਦੀ ਹੈ ਜਿਸ ਨਾਲ ਵਜ਼ਨ ਆਪਣੇ ਆਪ ਘੱਟ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਪਾਲਕ ਅੱਖਾਂ ਲਈ ਕਾਈ ਫ਼ਾਇਦੇਮੰਦ ਹੈ। ਪਾਲਕ ਵਿੱਚ ਪਾਏ ਜਾਣ ਵਾਲੇ ਵਿਟਾਮਿਨ ਅੱਖਾਂ ਲਈ ਬਹੁਤ ਜ਼ਰੂਰੀ ਹੈ। ਖ਼ਾਸ ਤੌਰ ਉੱਤੇ ਨਾਈਟ ਵਿਜ਼ਨ ਲਈ ਪਾਲਕ ਕਾਫ਼ੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਪਾਲਕ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਸਾਡੀ ਸਿਹਤ ਲਈ ਬਹੁਤ ਅਹਿਮ ਹੈ। ਪਾਲਕ ਵਿੱਚ ਫਾਈਬਰ ਦੀ ਮਾਤਰਾ ਵੀ ਕਾਫ਼ੀ ਜ਼ਿਆਦਾ ਹੁੰਦੀ ਹੈ ਜੋ ਸਾਡੇ ਹਾਜ਼ਮੇ ਲਈ ਕਾਫ਼ੀ ਚੰਗੀ ਹੈ।