ਨਵੀਂ ਦਿੱਲੀ: ਅਜੇ ਤਕ ਮੋਟਾਪੇ ਦਾ ਕਾਰਨ ਖਾਣਾ ਤੇ ਹਾਰਮੋਨਸ ਨੂੰ ਦੱਸਿਆ ਜਾਂਦਾ ਸੀ। ਹੁਣ ਇੱਕ ਰਿਸਰਚ ‘ਚ ਖੁਲਾਸਾ ਹੋਇਆ ਹੈ ਕਿ ਟ੍ਰੈਫਿਕ ਨਾਲ ਹੋਣ ਵਾਲੇ ਸ਼ੋਰ ਨਾਲ ਵੀ ਮੋਟਾਪਾ ਵਧਦਾ ਜਾ ਰਿਹਾ ਹੈ। ਹੋ ਗਏ ਨਾ ਹੈਰਾਨ, ਜੀ ਹਾਂ ਪਰ ਇਹ ਸੱਚ ਹੈ ਤੇ ਇਸ ਬਾਰੇ ਅਸੀਂ ਨਹੀਂ ਸਗੋਂ ਹਾਲ ਹੀ ‘ਚ ਹੋਈ ਰਿਸਰਚ ‘ਚ ਪਤਾ ਲੱਗਿਆ ਹੈ।
ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ ਨੇ ਰਿਸਰਚ ‘ਚ ਖੁਲਾਸਾ ਕੀਤਾ ਹੈ ਕਿ ਜ਼ਿਆਦਾ ਸਮੇਂ ਤਕ ਟ੍ਰੈਫਿਕ ਸ਼ੋਰ ‘ਚ ਰਹਿਣਾ ਮੋਟਾਪੇ ਦਾ ਕਾਰਨ ਵਧਾ ਸਕਦਾ ਹੈ। 10 ਡੈਸੀਬਲ ਸ਼ੋਰ ‘ਚ ਰਹਿਣ ਵਾਲੇ ਲੋਕਾਂ ‘ਚ ਮੋਟਾਪੇ ਦਾ 17 ਫੀਸਦ ਤਕ ਵਾਧਾ ਦੇਖਿਆ ਗਿਆ ਹੈ। ਖੋਜਕਰਤਾ ਮਾਰੀਆ ਫੋਰੈਸਟਰ ਨੇ ਕਿਹਾ ਕਿ ਸਾਡੀ ਰਿਸਰਚ ਨਾਲ ਪਤਾ ਲੱਗਿਆ ਹੈ ਕਿ ਟ੍ਰੈਫਿਕ ਸ਼ੋਰ ਦੇ ਉੱਚ ਪੱਥਰ ਦੇ ਸੰਪਰਕ ‘ਚ ਰਹਿਣ ਵਾਲੇ ਲੋਕਾਂ ‘ਚ ਮੋਟਾਪਾ ਹੋਣ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ।
ਇਸ ‘ਚ ਲਿਖਿਆ ਹੈ ਕਿ ਸ਼ੋਰ ‘ਚ ਵਿਅਕਤੀ ਨੂੰ ਤਣਾਅ ਹੁੰਦਾ ਹੈ ਤੇ ਸੌਣ ‘ਚ ਪ੍ਰੇਸ਼ਾਨੀ ਹੁੰਦੀ ਹੈ। ਇਸ ਨਾਲ ਹਾਰਮੋਨਸ ਬਦਲਦੇ ਹਨ ਤੇ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਲੰਬੇ ਸਮੇਂ ‘ਚ ਇਸ ‘ਚ ਹੋਰ ਵੀ ਬਿਮਾਰੀਆ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ ਤੇ ਬਾਅਦ ‘ਚ ਦਿਲ ਦੀ ਬਿਮਾਰੀ ਵੀ ਹੋ ਸਕਦੀ ਹੈ।