ਚੰਡੀਗੜ੍ਹ : ਨੈਚੂਰਲ ਮੈਡੀਸਨ ਵਿੱਚ ਵਾਟਰ ਥੈਰੇਪੀ ਜ਼ਰੀਏ ਵਜ਼ਨ ਘਟਾਉਣ ਦਾ ਪੂਰਾ ਤਰੀਕਾ ਸਮਝਾਇਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਹੀ ਮਿਣਤੀ ਵਿੱਚ ਪਾਣੀ ਪੀ ਕੇ ਅਸੀਂ ਆਪਣਾ ਵਜ਼ਨ ਘਟਾ ਸਕਦੇ ਹਾਂ।


ਬ੍ਰਿਟੇਨ ਦੀ ਵੈਲਨੈੱਸ ਐਕਸਪਰਟ ਤੇ ਫਿਟਨੈੱਸ ਕੋਚ ਸ਼ਾਉਨਾ ਵਾਕਰ ਨੇ ਵੀ ਵਾਟਰ ਥੈਰੇਪੀ ਨੂੰ ਲੈ ਕੇ ਕਈ ਐਕਸਪੈਰੀਮੈਂਟ ਕੀਤੇ ਹਨ। ਵਾਕਰ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਦੱਸੇ ਗਏ ਤਰੀਕੇ ਨਾਲ ਵਿਅਕਤੀ 10 ਦਿਨ ਵਿੱਚ ਹੀ 4-5 ਕਿਲੋ ਵਜ਼ਨ ਘਟਾ ਸਕਦਾ ਹੈ। ਐਕਸਪਰਟ ਮੁਤਾਬਕ, ਸ਼ਰੀਰ ਵਿੱਚ ਪੂਰੀ ਮਿਣਤੀ ਵਿੱਚ ਪਾਣੀ ਮਿਲਣ ਤੋਂ ਉਨ੍ਹਾਂ ਦੇ ਸਾਰੇ ਫੰਕਸ਼ਨ ਸਹੀ ਤਰੀਕੇ ਨਾਲ ਕੰਮ ਕਰਦੇ ਹਨ।
ਜਦੋਂ ਫੰਕਸ਼ਨ ਸਹੀ ਹੋਣਗੇ ਤਾਂ ਸ਼ਰੀਰ ਵਿੱਚ ਮੈਟਾਬਾਲਿਜਮ ਸਹੀ ਰਹੇਗਾ। ਮੈਟਾਬਾਲਿਜਮ ਜਿਨ੍ਹਾਂ ਚੰਗਾ ਹੋਵੇਗਾ , ਉਨ੍ਹਾਂ ਵਜ਼ਨ ਘੱਟ ਹੋਵੇਗਾ। ਇਸ ਤੋਂ ਇਲਾਵਾ ਹੁਣ ਜ਼ਿਆਦਾ ਪਾਣੀ ਪੀਣ ਕਾਰਨ ਮੈਟਾਬਾਲਿਜ਼ਮ ਦੀ ਸ਼ਕਤੀ ਘਟ ਜਾਂਦੀ ਹੈ। ਸਾਇੰਸ ਦੀ ਭਾਸ਼ਾ ਵਿੱਚ ਇਸ ਨੂੰ ਰੇਸਿਸਟਿੰਗ ਐਨਰਜ਼ੀ ਐਕਸਪੈਂਡੀਚਰ ਕਹਿੰਦੇ ਹਨ। ਖੋਜ ਮੁਤਾਬਕ ਪਾਣੀ ਪੀਣ ਦੇ 10 ਮਿੰਟ ਦੇ ਅੰਦਰ ਹੀ ਰੇਸਿਸਟਿੰਗ ਐਨਰਜੀ ਐਕਸਪੈਂਡੀਚਰ 24 ਤੋਂ 30 ਫੀਸਦੀ ਤੱਕ ਵਧ ਜਾਂਦਾ ਹੈ। ਇਸ ਤਰ੍ਹਾਂ ਜਿੰਨਾ ਜ਼ਿਆਦਾ ਪਾਣੀ ਪੀਆਂਗੇ, ਕੈਲੋਰੀ ਬਰਨ ਕਰਨ ਦੀ ਸ਼ਕਤੀ ਓਨੀ ਵਧ ਜਾਵੇਗੀ।