In which pocket you should keep phone: ਅੱਜਕੱਲ੍ਹ ਸਮਾਰਟਫ਼ੋਨ ਮਨੁੱਖ ਦੀ ਇੱਕ ਲੋੜ ਬਣ ਗਈ ਹੈ। ਜੇਕਰ ਕਿਸੇ ਕੋਲ ਸਮਾਰਟਫ਼ੋਨ ਨਹੀਂ ਤਾਂ ਉਹ ਦੁਨੀਆ ਤੋਂ ਕੱਟਿਆ ਹੋਇਆ ਮਹਿਸੂਸ ਕਰਦਾ ਹੈ। ਇਹੀ ਕਾਰਨ ਹੈ ਕਿ ਲੋਕ ਸਮਾਰਟਫੋਨ ਨੂੰ ਹਰ ਸਮੇਂ ਆਪਣੇ ਨਾਲ ਰੱਖਦੇ ਹਨ। ਹਰ ਕੋਈ ਸਮਾਰਟਫੋਨ ਦਾ ਇੰਨਾ ਆਦੀ ਹੋ ਗਿਆ ਹੈ ਕਿ ਬਿਨਾਂ ਕਿਸੇ ਕਾਰਨ ਆਪਣੇ ਫ਼ੋਨ ਨੂੰ ਸਕ੍ਰੌਲ ਕਰਦੇ ਰਹਿੰਦੇ ਹਨ। ਫ਼ੋਨ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਤਾਂ ਬਣ ਗਏ ਹਨ, ਪਰ ਇਸ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਵੀ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਆਪਣੇ ਫ਼ੋਨ ਨੂੰ ਸਹੀ ਜਗ੍ਹਾ ਤੇ ਸਹੀ ਢੰਗ ਨਾਲ ਕਿਵੇਂ ਰੱਖਿਆ ਜਾਏ।

Continues below advertisement

ਦਰਅਸਲ ਅੱਜ ਦੇ ਸਮੇਂ ਵਿੱਚ ਕੋਈ ਵੀ ਸਮਾਰਟਫੋਨ ਤੋਂ ਜ਼ਿਆਦਾ ਦੇਰ ਤੱਕ ਦੂਰ ਨਹੀਂ ਰਹਿ ਸਕਦਾ। ਇਸੇ ਕਰਕੇ ਲੋਕ ਇਸ ਨੂੰ ਹਮੇਸ਼ਾ ਆਪਣੇ ਨਾਲ ਰੱਖਦੇ ਹਨ। ਉਹ ਜਿੱਥੇ ਵੀ ਜਾਂਦੇ ਹਨ, ਫ਼ੋਨ ਆਪਣੇ ਨਾਲ ਲੈ ਜਾਂਦੇ ਹਨ। ਫ਼ੋਨ ਦੀ ਵਰਤੋਂ ਇੰਨੀ ਵੱਧ ਗਈ ਹੈ ਕਿ ਲੋਕ ਫ਼ੋਨ ਨੂੰ ਟਾਇਲਟ ਵਿੱਚ ਵੀ ਲੈ ਜਾਂਦੇ ਹਨ। ਬਹੁਤ ਸਾਰੇ ਲੋਕ ਫੋਨ ਆਪਣੀਆਂ ਸ਼ਰਟਾਂ ਜਾਂ ਪੈਂਟਾਂ ਦੀਆਂ ਜੇਬਾਂ ਵਿੱਚ ਵੀ ਰੱਖਦੇ ਹਨ। ਘਰ ਵਿੱਚ ਵੀ ਲੋਅਰ ਜਾਂ ਫਿਰ ਨਿੱਕਰ ਦੀ ਜੇਬ ਵਿੱਚ ਹੀ ਫੋਨ ਰੱਖਦੇ ਹਨ। ਅਜਿਹਾ ਜ਼ਿਆਦਾਤਰ ਮਰਦ ਕਰਦੇ ਹਨ। 

Continues below advertisement

ਜੇਬ ਵਿੱਚ ਫ਼ੋਨ ਰੱਖਣ ਦੇ ਨੁਕਸਾਨ

ਮਾਹਿਰਾਂ ਅਨੁਸਾਰ ਜਦੋਂ ਤੁਸੀਂ ਆਪਣੀ ਜੇਬ ਵਿੱਚ ਵਾਇਰਲੈੱਸ ਨੈੱਟਵਰਕ ਨਾਲ ਜੁੜਿਆ ਫ਼ੋਨ ਰੱਖਦੇ ਹੋ ਤਾਂ ਤੁਹਾਡਾ ਸਰੀਰ 2 ਤੋਂ 7 ਗੁਣਾ ਜ਼ਿਆਦਾ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਂਦਾ ਹੈ। ਯਾਦ ਰਹੇ ਕਿ ਫ਼ੋਨ ਰੇਡੀਏਸ਼ਨ ਨੂੰ ਕੈਂਸਰ ਦਾ ਕਾਰਨ ਵੀ ਮੰਨਿਆ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਰੇਡੀਏਸ਼ਨ ਤੁਹਾਡੇ ਡੀਐਨਏ ਢਾਂਚੇ ਨੂੰ ਬਦਲ ਸਕਦਾ ਹੈ। ਇਸ ਨਾਲ ਨਿਪੁੰਸਕਤਾ ਤੇ ਦਿਲ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜੇਕਰ ਤੁਸੀਂ ਆਪਣਾ ਸੈੱਲ ਫ਼ੋਨ ਆਪਣੀ ਪੈਂਟ ਦੀ ਜੇਬ ਵਿੱਚ ਰੱਖਦੇ ਹੋ ਤਾਂ ਇਸ ਦੀ ਰੇਡੀਏਸ਼ਨ ਤੁਹਾਡੀਆਂ ਹੱਡੀਆਂ ਨੂੰ ਕਮਜ਼ੋਰ ਕਰ ਸਕਦੀ ਹੈ, ਖਾਸ ਕਰਕੇ ਤੁਹਾਡੇ ਕਮਰ ਦੀਆਂ ਹੱਡੀਆਂ ਨੂੰ ਵੱਡਾ ਨੁਕਸਾਨ ਪਹੁੰਚਦਾ ਹੈ।

ਸਮਾਰਟਫੋਨ ਕਿੱਥੇ ਰੱਖਣਾ ਚਾਹੀਦਾ? 

ਆਪਣੇ ਫ਼ੋਨ ਨੂੰ ਅਜਿਹੀ ਜੇਬ ਵਿੱਚ ਨਾ ਰੱਖੋ ਜਿੱਥੇ ਤੁਹਾਡੇ ਸੰਵੇਦਨਸ਼ੀਲ ਅੰਗ ਨੇੜੇ ਹੋਣ। ਆਪਣੇ ਫ਼ੋਨ ਨੂੰ ਪਰਸ ਜਾਂ ਬੈਗ ਵਿੱਚ ਰੱਖਣਾ ਸਭ ਤੋਂ ਵਧੀਆ ਹੈ ਪਰ ਜੇਕਰ ਇਹ ਸੰਭਵ ਨਹੀਂ ਤਾਂ ਇਸ ਨੂੰ ਆਪਣੀ ਪਿਛਲੀ ਜੇਬ ਵਿੱਚ ਰੱਖੋ। ਆਪਣਾ ਫ਼ੋਨ ਇੱਥੇ ਰੱਖਦੇ ਸਮੇਂ ਇਹ ਯਕੀਨੀ ਬਣਾਓ ਕਿ ਇਸ ਦਾ ਪਿਛਲਾ ਹਿੱਸਾ ਉੱਪਰ ਵੱਲ ਹੋਵੇ ਤਾਂ ਜੋ ਤੁਹਾਡਾ ਸਰੀਰ ਘੱਟ ਤੋਂ ਘੱਟ ਰੇਡੀਏਸ਼ਨ ਦੇ ਸੰਪਰਕ ਵਿੱਚ ਆਵੇ।