ਦਿਮਾਗ ਦੇ ਸੰਕੇਤਾਂ ਨੂੰ ਪੜ੍ਹਨ ਵਾਲਾ ਯੰਤਰ ਤਿਆਰ
ਏਬੀਪੀ ਸਾਂਝਾ | 17 Sep 2016 01:26 PM (IST)
ਨਿਊਯਾਰਕ : ਸਰੀਰ ਦਾ ਹਰ ਅੰਗ ਦਿਮਾਗ ਤੋਂ ਭੇਜੇ ਗਏ ਸੰਕੇਤਾਂ ਦੇ ਆਧਾਰ 'ਤੇ ਕੰਮ ਕਰਦਾ ਹੈ। ਇਸ ਵਿਚ ਰੁਕਾਵਟ ਹੋਣ 'ਤੇ ਸਰੀਰਕ ਕਾਰਜ ਪ੍ਰਣਾਲੀ ਵਿਗੜ ਜਾਂਦੀ ਹੈ। ਦਿਮਾਗ ਦੇ ਸੰਕੇਤਾਂ ਨੂੰ ਨਹੀਂ ਪੜ੍ਹ ਸਕਣ ਦੀ ਸਥਿਤੀ 'ਚ ਸਬੰਧਤ ਅੰਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਮਰੀਕੀ ਖੋਜਕਰਤਾਵਾਂ ਨੂੰ ਇਸ ਦਿਸ਼ਾ 'ਚ ਸ਼ਾਨਦਾਰ ਕਾਮਯਾਬੀ ਮਿਲੀ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦਿਮਾਗ ਦੇ ਸੰਕੇਤਾਂ ਨੂੰ ਪੜ੍ਹਨ ਵਾਲਾ ਯੰਤਰ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ। ਇਸ ਯੰਤਰ ਨੂੰ ਦਿਮਾਗ 'ਚ ਟਰਾਂਸਪਲਾਂਟ ਕਰਕੇ ਕਈ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ। ਮਾਹਿਰਾਂ ਮੁਤਾਬਕ ਮਲਟੀ ਇਲੈਕਟਪੋਡ ਏਰੇ 'ਤੇ ਆਧਾਰਤ ਇਹ ਉਪਕਰਣ ਦਿਮਾਗ ਦੇ ਸੰਕੇਤਾਂ ਨੂੰ ਪੜ੍ਹਨ 'ਚ ਸਮਰੱਥ ਹੈ। ਸੰਕੇਤ ਭੇਜਣ 'ਚ ਆਉਣ ਵਾਲੀ ਗੜਬੜੀ ਨੂੰ ਇਸ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ। ਮੰਨ ਲਓ ਜੇਕਰ ਕਿਸੇ ਦਾ ਹੱਥ ਕੰਮ ਨਹੀਂ ਕਰ ਰਿਹਾ ਤਾਂ ਇਸ ਦਾ ਮਤਲਬ ਹੈ ਕਿ ਸਬੰਧਤ ਅੰਗ ਦਿਮਾਗ ਦੇ ਸੰਕੇਤਾਂ ਨੂੰ ਪੜ੍ਹਨ 'ਚ ਅਸਮਰੱਥ ਹੈ। ਇਨ੍ਹਾਂ ਹਾਲਾਤ 'ਚ ਉਪਕਰਣ ਕਾਰਗਰ ਹੋਵੇਗਾ।