ਨਵੀਂ ਦਿੱਲੀ: ਭਾਰਤੀ ਮੈਡੀਕਲ ਸਾਇੰਸ ਇੰਸਟੀਚਿਊਟ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਰਾਈਸ ਬਰਾਨ, ਸਰ੍ਹੋਂ ਅਤੇ ਔਲਿਵਜ਼ ਤੋਂ ਬਣਾਏ ਗਏ ਕੁਕਿੰਗ ਆਇਲ ਦਿਲ ਲਈ ਬਾਕੀ ਤੇਲਾਂ ਦੇ ਮੁਕਾਬਲੇ ਵਧੇਰੇ ਸਿਹਤਮੰਦ ਹੁੰਦੇ ਹਨ।

ਡਾਕਟਰਾਂ ਨੇ ਇਹ ਸਲਾਹ ਵੀ ਦਿੱਤੀ ਕਿ ਖਾਣੇ ਦਾ ਤੇਲ ਇਸ ਪੱਧਰ ਤਕ ਗਰਮ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਸ ਵਿੱਚੋਂ ਧੂੰਆ ਨਿਕਲਣ ਲੱਗੇ ਕਿਉਂਕਿ ਇਸ ਨਾਲ ਟ੍ਰਾਂਸ ਫੈਟ ਬਨਣ ਲੱਗਦੀ ਹੈ ਜੋ ਦਿਲ ਲਈ ਨੁਕਸਾਨਦੇਹ ਹੁੰਦੀ ਹੈ।

ਏਮਜ਼ ਦੇ ਹਿਰਦੇ ਰੋਗ ਵਿਭਾਗ ਦੇ ਪ੍ਰੋਫੈਸਰ ਸੁਦੀਪ ਮਿਸ਼ਰਾ ਨੇ ਕਿਹਾ ਕਿ ਰਾਈਸ ਬਰਾਨ, ਸਰ੍ਹੋਂ ਦਾ ਤੇਲ ਅਤੇ ਔਲਿਵ ਆਇਲ ਸਮੇਤ ਕੁਝ ਤੇਲ ਖਾਣਾ ਬਣਾਉਣ ਲਈ ਸੰਤੁਲਿਤ ਤੇਲ ਹਨ। ਇਨ੍ਹਾਂ ਤੇਲਾਂ ਦਾ ਮਿਸ਼ਰਣ ਵੀ ਇੱਕ ਚੰਗਾ ਵਿਕਲਪ ਹੋ ਸਕਦਾ ਹੈ। ਸੰਤੁਲਿਤ ਤੇਲ ਵਿੱਚ ਸੈਚੂਰੇਟਿਡ ਫੈਟ ਦੀ ਮਾਤਰਾ ਚਾਰ ਗ੍ਰਾਮ ਪ੍ਰਤੀ ਚਮਚ ਤੋਂ ਘੱਟ ਹੁੰਦੀ ਹੈ।

ਨੋਟ- ਇਹ ਰਿਸਰਚ ਦੇ ਦਾਅਵੇ ਹਨ, ਏ.ਬੀ.ਪੀ. ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ, ਤੁਸੀਂ ਕਿਸੇ ਵੀ ਸੁਝਾਅ ਤੇ ਅਮਲ ਕਰਨ ਜਾਂ ਇਲਾਜ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ।