ਮੌਨਸੂਨ ਦਾ ਮੌਸਮ ਮੁੰਬਈ ਵਰਗੇ ਸ਼ਹਿਰਾਂ ਲਈ ਰਾਹਤ ਲੈ ਕੇ ਆਉਂਦਾ ਹੈ, ਪਰ ਇਹ ਆਪਣੇ ਨਾਲ ਕਈ ਬਿਮਾਰੀਆਂ ਵੀ ਲੈ ਕੇ ਆਉਂਦਾ ਹੈ। ਇਸ ਦੌਰਾਨ, ਡਾਕਟਰਾਂ ਨੇ ਨਿਊਰੋਸਿਸਟਿਸਰਕੋਸਿਸ (Neurocysticercosis) ਨਾਮਕ ਇੱਕ ਗੰਭੀਰ ਇਨਫੈਕਸ਼ਨ ਨੂੰ ਲੈਕੇ ਅਲਰਟ ਜਾਰੀ ਕੀਤਾ ਹੈ। ਇਹ ਬਿਮਾਰੀ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਹੋ ਸਕਦੀ ਹੈ।
ਕੀ ਹੈ ਨਿਊਰੋਸਿਸਟਿਸਰਕੋਸਿਸ?
ਨਿਊਰੋਸਿਸਟਿਸਰਕੋਸਿਸ (Neurocysticercosis) ਇੱਕ ਦਿਮਾਗੀ ਇਨਫੈਕਸ਼ਨ ਹੈ ਜੋ ਪੋਰਕ ਟੇਪਵਰਮ (Taenia solium) ਦੇ ਲਾਰਵੇ ਕਾਰਨ ਹੁੰਦੀ ਹੈ। ਇਹ ਇਨਫੈਕਸ਼ਨ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕੋਈ ਵਿਅਕਤੀ ਘੱਟ ਪੱਕਿਆ ਹੋਇਆ ਸੂਰ ਦਾ ਮਾਸ ਖਾਂਦਾ ਹੈ ਜਾਂ ਦੂਸ਼ਿਤ ਪਾਣੀ ਅਤੇ ਭੋਜਨ ਖਾਂਦਾ ਹੈ। ਸ਼ੁਰੂਆਤ ਵਿੱਚ, ਇਹ ਅੰਡੇ ਅੰਤੜੀਆਂ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਟੈਨੀਆਸਿਸ (Taeniasis) ਨਾਮਕ ਬਿਮਾਰੀ ਦਾ ਕਾਰਨ ਬਣਦੇ ਹਨ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਇਹ ਲਾਰਵੇ ਖੂਨ ਰਾਹੀਂ ਦਿਮਾਗ ਤੱਕ ਪਹੁੰਚਦੇ ਹਨ ਅਤੇ ਸਿਸਟ ਬਣਾਉਂਦੇ ਹਨ। ਇਸ ਪੜਾਅ ਨੂੰ (Neurocysticercosis) ਕਿਹਾ ਜਾਂਦਾ ਹੈ।
ਸ਼ੁਰੂਆਤ ਵਿੱਚ ਇਸ ਦੇ ਲੱਛਣ ਨਜ਼ਰ ਨਹੀਂ ਆਉਂਦੇ ਹਨ ਪਰ ਜਿਵੇਂ ਹੀ ਦਿਮਾਗ ਵਿੱਚ ਸਿਸਟ ਬਣਨ ਲੱਗ ਜਾਂਦੇ ਹਨ ਤਾਂ ਗੰਭੀਰ ਸਮੱਸਿਆਵਾਂ ਸ਼ੁਰੂ ਹੋਣ ਲੱਗ ਜਾਂਦੀਆਂ ਹਨ-
ਵਾਰ-ਵਾਰ ਦੌਰੇ ਪੈਣਾਗੰਭੀਰ ਅਤੇ ਲਗਾਤਾਰ ਸਿਰ ਵਿੱਚ ਦਰਦ ਹੋਣਾਉਲਝਣ ਅਤੇ ਚੱਕਰ ਆਉਣੇਗੰਭੀਰ ਮਾਮਲਿਆਂ ਵਿੱਚ ਦਿਮਾਗ ਨੂੰ ਸਥਾਈ ਨੁਕਸਾਨ
ਇਹ ਬਿਮਾਰੀ ਖਾਸ ਕਰਕੇ ਬੱਚਿਆਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਵਿੱਚ ਵਧੇਰੇ ਖ਼ਤਰਨਾਕ ਸਾਬਤ ਹੁੰਦੀ ਹੈ।
ਮਾਨਸੂਨ ਵਿੱਚ ਕਿਉਂ ਵੱਧ ਜਾਂਦਾ ਖਤਰਾ?
ਬਰਸਾਤ ਦੇ ਮੌਸਮ ਦੌਰਾਨ, ਗੰਦਗੀ, ਹੜ੍ਹ ਅਤੇ ਮਾੜੀ ਸਫਾਈ ਕਾਰਨ ਪਾਣੀ ਅਤੇ ਭੋਜਨ ਦੀ ਦੂਸ਼ਿਤਤਾ ਵੱਧ ਜਾਂਦੀ ਹੈ। ਇਸ ਕਾਰਨ, ਟੇਪਵਰਮ ਦੇ ਅੰਡੇ ਆਸਾਨੀ ਨਾਲ ਫੈਲ ਜਾਂਦੇ ਹਨ।
ਇਸ ਬਿਮਾਰੀ ਦਾ ਪਤਾ ਲਗਾਉਣ ਲਈ MRI ਜਾਂ City Scan ਕੀਤਾ ਜਾਂਦਾ ਹੈ। ਇਹ ਟੈਸਟ ਸਿਸਟ ਦੇ ਪੜਾਅ ਨੂੰ ਦਰਸਾਉਂਦਾ ਹੈ:
Vesicular Stage: ਸ਼ੁਰੂਆਤੀ ਪੜਾਅ ਵਿੱਚ ਸੋਜ ਨਹੀਂ ਹੁੰਦੀ
Colloidal Stage: ਸੋਜ ਅਤੇ ਇਨਫਲੇਮੇਸ਼ਨ ਵਧਦੀ ਹੈ
Calcified Stage: ਪੁਰਾਣਾ ਸਿਸਟ ਜੋ ਸਖ਼ਤ ਹੋ ਗਿਆ ਹੈ
ਇਸ ਖ਼ਤਰਨਾਕ ਬਿਮਾਰੀ ਤੋਂ ਬਚਣ ਲਈ, ਕੁਝ ਸਧਾਰਨ ਆਦਤਾਂ ਦੀ ਪਾਲਣਾ ਕਰੋ:
ਕਦੇ ਵੀ ਘੱਟ ਪੱਕੇ ਹੋਏ ਸੂਰ ਦਾ ਮਾਸ ਨਾ ਖਾਓ
ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਖਾਓ
ਸਿਰਫ਼ ਸਾਫ਼ ਅਤੇ ਸੁਰੱਖਿਅਤ ਪਾਣੀ ਪੀਓ
ਖਾਣ ਤੋਂ ਪਹਿਲਾਂ ਹੱਥ ਧੋਵੋ
ਹਮੇਸ਼ਾ ਕਿਸੇ ਭਰੋਸੇਯੋਗ ਜਗ੍ਹਾ ਤੋਂ ਮਾਸ ਖਰੀਦੋ
ਇਹਨਾਂ ਆਦਤਾਂ ਨੂੰ ਅਪਣਾਉਣ ਨਾਲ, ਲਾਗ ਦਾ ਖ਼ਤਰਾ ਬਹੁਤ ਘੱਟ ਜਾਂਦਾ ਹੈ।