ਚੰਡੀਗੜ੍ਹ: ਨਹੁੰ ਚਬਾਉਣਾ ਇੱਕ ਬੁਰੀ ਆਦਤ ਹੈ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਹ ਦੇਖਣ ਨੂੰ ਤਾਂ ਬੂਰੀ ਲਗਦੀ ਹੀ ਹੈ ਅਤੇ ਸਿਹਤ ਲਈ ਵੀ ਬਹੁਤ ਹਾਨੀਕਾਰਕ ਹੈ। ਸੋ ਜੇਕਰ ਤੁਹਾਡੇ ਆਸ-ਪਾਸ ਕਿਸੇ ਨੂੰ ਇਹ ਬਿਮਾਰੀ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਇਸ ਨੂੰ ਠੀਕ ਕਰਨ ਲਈ ਕਹੋ। ਨਹੁੰ ਚਬਾਉਂਦੇ ਰਹਿਣ ਨਾਲ ਜੇ ਨਹੁੰ ਦੇ ਬੈਕਟੀਰੀਆ ਸਾਡੇ ਸਰੀਰ ਦੇ ਅੰਦਰ ਜਾਂਦੇ ਹਨ ਤਾਂ ਮੂੰਹ ਦੇ ਬੈਕਟੀਰੀਆ ਵੀ ਸਾਡੇ ਨਹੁੰ 'ਤੇ ਲਗਦੇ ਹਨ। ਜਿਸ ਕਾਰਨ ਕੋਈ ਕੰਮ ਕਰਦੇ ਸਮੇਂ ਇਹ ਬੈਕਟੀਰੀਆ ਫੈਲਦੇ ਹਨ। ਇਹ ਬਿਮਾਰੀ ਵਧਾਉਂਦੇ ਹਨ। ਜਿੰਨੀ ਜਲਦੀ ਹੋ ਸਕੇ ਇਸ ਆਦਤ ਨੂੰ ਬਦਲ ਲਓ। 1. ਨਹੁੰ ਚਬਾਉਂਦੇ ਰਹਿਣ ਨਾਲ ਨਹੁੰ 'ਚ ਜੋ ਬੈਕਟੀਰੀਆ ਹੁੰਦੇ ਹਨ ਉਹ ਸਾਡੀਆਂ ਅੰਤੜੀਆਂ 'ਚ ਚਲੇ ਜਾਂਦੇ ਹਨ। ਇਹ ਬੈਕਟੀਰੀਆ ਕੈਂਸਰ ਦਾ ਕਾਰਨ ਬਣਦੇ ਹਨ। 2. ਨਹੁੰ ਚਬਾਉਂਦੇ ਰਹਿਣ ਨਾਲ ਉਂਗਲੀਆਂ 'ਤੇ ਵੀ ਜ਼ਖਮ ਹੋ ਜਾਂਦੇ ਹਨ। 3. ਕਿਸੇ ਨੂੰ ਨਹੁੰ ਚਬਾਉਂਦੇ ਦੇਖ ਕੇ ਹਰ ਕੋਈ ਇਹ ਹੀ ਸੋਚਦਾ ਹੈ ਕਿ ਇਹ ਕਿਸੇ ਤਣਾਓ ਦੇ ਕਾਰਨ ਹੀ ਨਹੁੰ ਚਬਾ ਰਿਹਾ ਹੈ। 4. ਨਹੁੰ ਚਬਾਉਂਦੇ ਰਹਿਣ ਨਾਲ ਇਸ ਦਾ ਅਸਰ ਦੰਦਾਂ 'ਤੇ ਵੀ ਹੋ ਜਾਂਦਾ ਹੈ। ਨਹੁੰ ਦੀ ਗੰਦਗੀ ਕਾਰਨ ਦੰਦ ਖ਼ਰਾਬ ਹੋਣਾ ਸ਼ੁਰੂ ਹੋ ਜਾਂਦੇ ਹਨ। 5. ਨਹੁੰ ਚਬਾਉਂਦੇ ਰਹਿਣ ਨਾਲ ਪੇਟ ਦਾ ਇਨਫੈਕਸ਼ਨ ਵੀ ਹੋ ਜਾਂਦਾ ਹੈ । ਜਿਸ ਕਿਸੇ ਨੂੰ ਵੀ ਇਹ ਆਦਤ ਹੁੰਦੀ ਹੈ ਉਹ ਕਦੇ ਵੀ, 'ਹੱਥ ਧੋ ਕੇ ਤੇ ਨਹੀਂ ਨਹੁੰ ਚਬਾਏਗਾ'। ਸੋ ਜੋ ਵੀ ਹੱਥਾਂ 'ਤੇ ਲੱਗਾ ਹੁੰਦਾ ਹੈ ਉਹ ਪੇਟ 'ਚ ਜਾਂਦਾ ਹੈ ਅਤੇ ਇਸ ਨਾਲ ਪੇਟ ਦਾ ਇਨਫੈਕਸ਼ਨ ਹੋਣ ਦਾ ਖ਼ਤਰਾ 75% ਵੱਧ ਜਾਂਦਾ ਹੈ।