ਬੋਸਟਨ  : ਪਾਲਕ ਦਾ ਸਾਗ ਭਾਵੇਂ ਕੁਝ ਲੋਕਾਂ ਨੂੰ ਖਾਣ ਵਿਚ ਚੰਗਾ ਨਾ ਲੱਗਦਾ ਹੋਵੇ ਪਰ ਅਮਰੀਕਾ ਦੇ ਵਿਗਿਆਨੀਆਂ ਨੇ ਇਸ ਦੀ ਇਕ ਹੋਰ ਖਾਸੀਅਤ ਲੱਭੀ ਹੈ। ਇਹ ਬੂਟਾ ਸੈਂਸਰ ਦੇ ਰੂਪ ਵਿਚ ਕੰਮ ਕਰਕੇ ਕਿਤੇ ਲੁਕਾ ਕੇ ਰੱਖੇ ਵਿਸਫੋਟਕ ਦੇ ਬਾਰੇ ਕੁਝ ਹੀ ਮਿੰਟਾਂ 'ਚ ਜਾਣਕਾਰੀ ਦੇ ਸਕਦਾ ਹੈ।

ਪਾਲਕ ਦੀਆਂ ਪੱਤੀਆਂ ਨੂੰ ਕਾਰਬਨ ਨੈਨੋ ਟਿਊਬ ਦੇ ਨਾਲ ਲੈ ਕੇ ਨਾਈਟ੍ਰੋ ਐਰੋਮੈਟਿਕਸ ਦੀਆਂ ਬਾਰੂਦੀ ਸੁਰੰਗਾਂ ਅਤੇ ਜ਼ਿਆਦਾ ਐਕਸਪਲੋਸਿਵ ਡਿਵਾਈਸ 'ਚ ਇਸਤੇਮਾਲ ਕੀਤਾ ਜਾਂਦਾ ਹੈ। ਨਾਈਟ੫ੋ ਐਰੋਮੈਟਿਕਸ 'ਚ ਸ਼ੁਮਾਰ ਹੋਣ ਵਾਲਾ ਰਸਾਇਣ ਜ਼ਮੀਨੀ ਪਾਣੀ 'ਚ ਪਾਇਆ ਜਾਂਦਾ ਹੈ, ਉਸੇ ਤੋਂ ਪਾਲਕ 'ਚ ਪਹੁੰਚ ਜਾਂਦਾ ਹੈ।

ਕਾਰਬਨ ਨੈਨੋ ਟਿਊਬ ਨਾਲ ਬੰਨ੍ਹੀਆਂ ਪਾਲਕ ਦੀਆਂ ਪੱਤੀਆਂ ਜਿਵੇਂ ਹੀ ਵਿਸਫੋਟਕ ਪਦਾਰਥ ਦੇ ਨਜ਼ਦੀਕ ਜਾਂਦੀਆਂ ਹਨ ਉਨ੍ਹਾਂ ਦਾ ਰੰਗ ਬਦਲ ਜਾਂਦਾ ਹੈ ਅਤੇ ਇਹ ਬਦਲਾਅ ਇਨਫ੍ਰਾਰੈੱਡ ਕੈਮਰੇ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ। ਇਹ ਜਾਣਕਾਰੀ ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਪ੍ਰੋਫੈਸਰ ਮਾਈਕਲ ਸਟ੫ਾਨੋ ਦੀ ਡਾਇਰੈਕਸ਼ਨ 'ਚ ਹੋਈ ਖੋਜ ਤੋਂ ਸਾਹਮਣੇ ਆ

ਈ ਹੈ।