National Doctors Day 2022 Wishes: ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਡਾਕਟਰ ਲੋਕਾਂ ਨੂੰ ਜੀਵਨ ਦਿੰਦੇ ਹਨ। ਅਜਿਹੀ ਸਥਿਤੀ 'ਚ ਲੋਕ ਡਾਕਟਰਾਂ ਨੂੰ ਧਰਤੀ ਉੱਤੇ ਰੱਬ ਸਮਝ ਕੇ ਪੂਜਦੇ ਹਨ। ਭਾਰਤ 'ਚ 1 ਜੁਲਾਈ ਨੂੰ ਡਾਕਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਡਾਕਟਰਾਂ ਨੂੰ ਉਨ੍ਹਾਂ ਦੇ ਸਨਮਾਨ ਅਤੇ ਉਨ੍ਹਾਂ ਦੇ ਕੰਮ ਨੂੰ ਸਲਾਮ ਕਰਦੇ ਹਨ। ਉਨ੍ਹਾਂ ਦੀ ਸੇਵਾ ਲਈ ਧੰਨਵਾਦ ਦਿੰਦੇ ਹਨ। ਜਿਸ ਤਰ੍ਹਾਂ ਡਾਕਟਰਾਂ ਨੇ ਕੋਰੋਨਾ ਦੇ ਸਮੇਂ ਦੌਰਾਨ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਲੱਖਾਂ ਲੋਕਾਂ ਦੀ ਜਾਨ ਬਚਾਈ, ਉਹ ਸੱਚਮੁੱਚ ਬਹੁਤ ਵਧੀਆ ਕੰਮ ਹੈ। ਇਤਿਹਾਸ 'ਚ ਕਈ ਅਜਿਹੇ ਡਾਕਟਰ ਹੋਏ ਹਨ, ਜਿਨ੍ਹਾਂ ਨੂੰ ਇਸ ਦਿਨ ਯਾਦ ਕੀਤਾ ਜਾਂਦਾ ਹੈ।


 







ਰਾਸ਼ਟਰੀ ਡਾਕਟਰ ਦਿਵਸ ਦਾ ਇਤਿਹਾਸ


ਕੇਂਦਰ ਸਰਕਾਰ ਨੇ ਸਾਲ 1991 'ਚ ਰਾਸ਼ਟਰੀ ਡਾਕਟਰ ਦਿਵਸ ਮਨਾਉਣਾ ਸ਼ੁਰੂ ਕੀਤਾ ਸੀ। ਇਹ ਦਿਨ ਇੱਕ ਮਹਾਨ ਡਾਕਟਰ ਦੀ ਬਰਸੀ ਵੀ ਹੈ। ਉਨ੍ਹਾਂ ਨੂੰ ਯਾਦ ਕਰਦਿਆਂ ਅਤੇ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ ਇਹ ਵਿਸ਼ੇਸ਼ ਦਿਨ ਮਨਾਇਆ ਜਾਂਦਾ ਹੈ।


ਦਰਅਸਲ, 1 ਜੁਲਾਈ ਨੂੰ ਮਹਾਨ ਭਾਰਤੀ ਡਾਕਟਰ ਬਿਧਾਨ ਚੰਦਰ ਰਾਏ ਦਾ ਜਨਮ ਹੋਇਆ ਸੀ। ਉਨ੍ਹਾਂ ਦੀ ਯਾਦ 'ਚ ਇਸ ਦਿਨ ਨੂੰ ਡਾਕਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡਾ. ਬਿਧਾਨ ਚੰਦਰ ਰਾਏ ਇੱਕ ਮਹਾਨ ਡਾਕਟਰ ਸਨ। ਉਹ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਵੀ ਸਨ।


ਡਾ. ਬਿਧਾਨ ਚੰਦਰ ਰਾਏ ਨੇ ਮਹਾਤਮਾ ਗਾਂਧੀ ਦੇ ਕਹਿਣ 'ਤੇ ਰਾਜਨੀਤੀ 'ਚ ਪ੍ਰਵੇਸ਼ ਕੀਤਾ ਸੀ। ਉਹ ਇੱਕ ਮਹਾਨ ਸਮਾਜ ਸੇਵਕ, ਅੰਦੋਲਨਕਾਰੀ ਅਤੇ ਇੱਕ ਚੰਗੇ ਸਿਆਸਤਦਾਨ ਵੀ ਸਨ। ਉਨ੍ਹਾਂ ਨੇ ਆਜ਼ਾਦੀ ਸਮੇਂ ਅਸਹਿਯੋਗ ਅੰਦੋਲਨ 'ਚ ਹਿੱਸਾ ਲਿਆ ਸੀ। ਕੁਝ ਲੋਕ ਉਨ੍ਹਾਂ ਨੂੰ ਮਹਾਤਮਾ ਗਾਂਧੀ ਅਤੇ ਚਾਚਾ ਨਹਿਰੂ ਦੇ ਡਾਕਟਰ ਵਜੋਂ ਜਾਣਦੇ ਸਨ।


ਇੱਕ ਮਹਾਨ ਡਾਕਟਰ ਸਨ ਬਿਧਾਨ ਚੰਦਰ ਰਾਏ


ਡਾ. ਬਿਧਾਨ ਚੰਦਰ ਰਾਏ ਦਾ ਜਨਮ 1 ਜੁਲਾਈ 1882 ਨੂੰ ਬਿਹਾਰ ਦੇ ਪਟਨਾ ਵਿਖੇ ਪੈਂਦੇ ਖਜਾਂਚੀ 'ਚ ਹੋਇਆ ਸੀ। ਬਿਧਾਨ ਚੰਦਰ ਇੱਕ ਹੁਸ਼ਿਆਰ ਵਿਦਿਆਰਥੀ ਸਨ। ਉਨ੍ਹਾਂ ਨੇ ਆਪਣੀ ਮੁਢਲੀ ਸਿੱਖਿਆ ਭਾਰਤ ਤੋਂ ਅਤੇ ਉੱਚ ਸਿੱਖਿਆ ਇੰਗਲੈਂਡ ਤੋਂ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਸਿਆਲਦਾਹ ਤੋਂ ਇੱਕ ਡਾਕਟਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸਰਕਾਰੀ ਹਸਪਤਾਲ 'ਚ ਇੱਕ ਮਿਹਨਤੀ ਅਤੇ ਹੁਸ਼ਿਆਰ ਡਾਕਟਰ ਦੀ ਜ਼ਿੰਮੇਵਾਰੀ ਨਿਭਾਈ।


ਸਮਾਜਸੇਵੀ ਬਿਧਾਨ ਚੰਦਰ ਰਾਏ


ਬਿਧਾਨ ਚੰਦਰ ਰਾਏ ਇੱਕ ਮਹਾਨ ਸਮਾਜ ਸੇਵਕ ਵੀ ਸਨ। ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਆਪਣੀ ਸਾਰੀ ਕਮਾਈ ਚੈਰਿਟੀ ਲਈ ਦਾਨ ਕਰ ਦਿੱਤੀ। ਉਨ੍ਹਾਂ ਨੇ ਆਜ਼ਾਦੀ ਦੌਰਾਨ ਲੱਖਾਂ ਜ਼ਖ਼ਮੀਆਂ ਦੀ ਸੇਵਾ ਕੀਤੀ। ਇਹੀ ਕਾਰਨ ਹੈ ਕਿ ਅੱਜ ਵੀ ਡਾ. ਬਿਧਾਨ ਚੰਦਰ ਲੋਕਾਂ ਲਈ ਰੋਲ ਮਾਡਲ ਹਨ। ਲੋਕ ਉਨ੍ਹਾਂ ਵਾਂਗ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ।


ਡਾਕਟਰ ਦਿਵਸ 'ਤੇ ਸ਼ੁਭਕਾਮਨਾ ਸੰਦੇਸ਼


ਰਾਸ਼ਟਰੀ ਡਾਕਟਰ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਤੁਸੀਂ ਡਾਕਟਰਾਂ ਦੇ ਸਨਮਾਨ ਅਤੇ ਉਨ੍ਹਾਂ ਦੇ ਕੰਮ ਲਈ ਸ਼ੁਭਕਾਮਨਾਵਾਂ ਵੀ ਦੇ ਸਕਦੇ ਹੋ। ਇੱਥੇ ਅਸੀਂ ਤੁਹਾਡੇ ਲਈ ਕੁਝ ਖ਼ਾਸ ਸੰਦੇਸ਼ ਲੈ ਕੇ ਆਏ ਹਾਂ।
1. "ਪਰਮਾਤਮਾ ਸਾਰਿਆਂ ਦੀ ਜ਼ਿੰਦਗੀ ਦੀ ਰੱਖਿਆ ਖੁਦ ਨਹੀਂ ਕਰ ਸਕਦੇ। ਇਸ ਲਈ ਇਸ ਦੁਨੀਆਂ 'ਚ ਆਪਣੇ ਰੂਪ 'ਚ ਡਾਕਟਰ ਭੇਜਿਆ। ਹੈਪੀ ਡਾਕਟਰਜ਼ ਡੇਅ!"
2. "ਹੈਪੀ ਡਾਕਟਰਜ਼ ਡੇਅ! ਤੁਸੀਂ ਸਾਡੇ ਬ੍ਰਹਿਮੰਡ ਦੇ ਸੱਚੇ ਹੀਰੋ ਹੋ।"
3. "ਦੁਨੀਆਂ ਭਰ ਦੇ ਸਾਰੇ ਡਾਕਟਰਾਂ ਨੂੰ ਡਾਕਟਰ ਦਿਵਸ ਦੀਆਂ ਮੁਬਾਰਕਾਂ! ਤੁਹਾਨੂੰ ਉਹ ਖੁਸ਼ੀ ਤੇ ਪਿਆਰ ਮਿਲੇ ਜੋ ਤੁਸੀਂ ਸਮਾਜ ਨੂੰ ਦਿੱਤਾ ਹੈ!"
4. "ਉਨ੍ਹਾਂ ਸਾਰੇ ਡਾਕਟਰਾਂ ਨੂੰ ਡਾਕਟਰ ਦਿਵਸ ਦੀਆਂ ਮੁਬਾਰਕਾਂ, ਜੋ ਕਿਸੇ ਦੀ ਜਾਨ ਬਚਾਉਣ ਲਈ ਹਰ ਰੋਜ਼ ਸਖ਼ਤ ਮਿਹਨਤ ਕਰਨ ਵਾਲੇ। ਹੈੱਪੀ ਡਾਕਟਰਜ਼ ਡੇਅ।"
5. "ਦਵਾਈਆਂ ਬਿਮਾਰੀਆਂ ਦਾ ਇਲਾਜ ਕਰਦੀਆਂ ਹਨ, ਪਰ ਸਿਰਫ਼ ਡਾਕਟਰ ਹੀ ਮਰੀਜ਼ਾਂ ਨੂੰ ਠੀਕ ਕਰ ਸਕਦੇ ਹਨ।" - ਕਾਰਲ ਜੰਗ
6. "ਇੱਕ ਸਫ਼ਲ ਡਾਕਟਰ ਬਣਨ ਲਈ ਬਹੁਤ ਸਾਰੀਆਂ ਕੁਰਬਾਨੀਆਂ ਅਤੇ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਅਜਿਹੇ ਸ਼ਾਨਦਾਰ ਡਾਕਟਰ ਨੂੰ ਡਾਕਟਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ।"
7. "ਡਾਕਟਰ ਅਜਿਹਾ ਵਿਅਕਤੀ ਹੁੰਦਾ ਹੈ ਜੋ ਧਰਤੀ 'ਤੇ ਰੋਂਦੋ ਹੋਏ ਵਿਅਕਤੀ ਨੂੰ ਹਸਾਉਣ ਲਈ ਭੇਜਿਆ ਜਾਂਦਾ ਹੈ। ਵਾਲੇ ਨੂੰ ਹੱਸਦਾ ਹੈ। ਹੈੱਪੀ ਡਾਕਟਰਜ਼ ਡੇਅ!"
8. "ਕੋਈ ਡਾਕਟਰ ਕਦੇ ਵੀ ਜਾਤ ਜਾਂ ਧਰਮ ਦੇ ਅਧਾਰ 'ਤੇ ਤੁਹਾਡਾ ਇਲਾਜ ਨਹੀਂ ਕਰਦਾ। ਉਸ ਦੀਆਂ ਨਜ਼ਰਾਂ 'ਚ ਸਾਰੇ ਬਰਾਬਰ ਹਨ। ਹੈੱਪੀ ਡਾਕਟਰਜ਼ ਡੇਅ!"