ਚੰਡੀਗੜ੍ਹ: ਸਾਈਨਸ ਅੱਜ ਦੇ ਸਮੇਂ ਵਿੱਚ ਇੱਕ ਆਮ ਸਮੱਸਿਆ ਬਣ ਗਈ ਹੈ। ਸਾਈਨਸ ਦਾ ਉਂਝ ਤਾਂ ਕੋਈ ਪੁਖਤਾ ਇਲਾਜ ਨਹੀਂ ਪਰ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਸਾਈਨਸ ਦੀ ਸਮੱਸਿਆ ਦਾ ਇਲਾਜ ਕਰ ਸਕਦੇ ਹੋ। ਆਓ ਜਾਣਦੇ ਹਾਂ ਕੁਝ ਅਜਿਹੇ ਉਪਾਅ ਬਾਰੇ ਜਿਨ੍ਹਾਂ ਨੂੰ ਆਸਾਨੀ ਨਾਲ ਅਪਣਾਇਆ ਜਾ ਸਕਦਾ ਹੈ।


ਪਾਣੀ ਵਿੱਚ 15 ਜਵੈਣ ਦੇ ਤੇਲ ਦੀਆਂ ਬੂੰਦਾਂ ਪਾ ਕੇ ਚੰਗੀ ਤਰ੍ਹਾਂ ਮਿਲਾਓ। ਦਿਨ ਭਰ ਵਿੱਚ ਇਸ ਨੂੰ ਦੋ ਵਾਰ ਪੀਓ ਤੁਹਾਨੂੰ ਬਿਹਤਰ ਨਤੀਜਾ ਮਿਲੇਗਾ।

ਦਿਨ ਭਰ ਵਿੱਚ ਸੇਬ ਦਾ ਸਿਰਕਾ ਪੀਣ ਨਾਲ ਸਾਈਨਸ ਨੂੰ ਘੱਟ ਕੀਤਾ ਜਾ ਸਕਦਾ ਹੈ। ਤੁਹਾਨੂੰ ਦਿਨ ਭਰ ਵਿੱਚ ਤਿੰਨ ਵਾਰ ਇੱਕ-ਇੱਕ ਚਮਚ ਸੇਬ ਦਾ ਸਿਰਕਾ ਪੀਣਾ ਹੋਵੇਗਾ।

ਰੋਜ਼ਾਨਾਂ ਦੋ ਤੋਂ ਤਿੰਨ ਪੀਸ ਲੱਸਣ ਦੇ ਖਾਣ ਨਾਲ ਵੀ ਫਾਇਦਾ ਹੁੰਦਾ ਹੈ।

ਜੇਕਰ ਸਾਈਨਸ ਦੀ ਦਿੱਕਤ ਬਹੁਤ ਜ਼ਿਆਦਾ ਹੈ ਤਾਂ ਅੰਗੂਰ ਦੇ ਬੀਜਾਂ ਦੇ ਰਸ ਨੂੰ ਡਾਕਟਰ ਦੀ ਸਲਾਹ ਮਗਰੋਂ ਲਾਵੋਗੇ ਤਾਂ ਸਾਈਨਸ ਤੋਂ ਅਰਾਮ ਮਿਲੇਗਾ।

ਦਿਨ ਵਿੱਚ ਦੋ ਤੋਂ ਤਿੰਨ ਵਾਰ ਹਰਬਲ ਟੀ ਪੀਣ ਨਾਲ ਵੀ ਸਾਈਨਸ ਤੋਂ ਰਾਹਤ ਮਿਲ ਸਕਦੀ ਹੈ।

ਸਾਈਨਸ ਦੌਰਾਨ ਵਧੇਰੇ ਤੋਂ ਵਧੇਰੇ ਤਰਲ ਪਦਾਰਥਾਂ ਦਾ ਸੇਵਨ ਕਰੋ।

ਇੱਕ ਪਿਆਜ਼ ਖਾ ਕੇ ਇਸ ਤੋਂ ਬਾਅਦ ਹਲਕਾ ਕੋਸਾ ਪਾਣੀ ਪੀਓਗੇ ਤਾਂ ਸਾਈਨਸ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।

ਤੁਹਾਨੂੰ ਯਕੀਨ ਨਹੀਂ ਹੋਵੇਗਾ ਪਰ ਤੇਜ਼ ਲਾਲ ਮਿਰਚ ਨੂੰ ਡਾਈਟ ਵਿੱਚ ਸ਼ਾਮਲ ਕਰਨ ਨਾਲ ਤੁਸੀਂ ਸਾਈਨਸ ਦੀ ਸਮੱਸਿਆ ਨੂੰ ਘੱਟ ਕਰ ਸਕਦੇ ਹੋ।

ਸਾਈਨਸ ਵਿੱਚ ਡੇਅਰੀ ਪਦਾਰਥਾਂ ਤੋਂ ਦੂਰ ਰਹੋ।