ਲੰਡਨ: ਜੇਕਰ ਤੁਸੀਂ ਵਡੇਰੀ ਉਮਰ ਵਿੱਚ ਵੀ ਸੈਕਸ ਕਰਦੇ ਹੋ ਤਾਂ ਤੁਹਾਡਾ ਦਿਮਾਗ਼ ਬਿਹਤਰ ਪਰਫਾਰਮ ਕਰ ਸਕਦਾ ਹੈ। ਇੱਕ ਸਟੱਡੀ ਵਿੱਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਸਟੱਡੀ ਮੁਤਾਬਕ ਉਮਰ ਵਧਣ ਮਗਰੋਂ ਹਫ਼ਤੇ ਵਿੱਚ ਜਿਹੜੇ ਲੋਕ ਇੱਕ ਵਾਰ ਸੈਕਸ ਕਰਦੇ ਹਨ, ਉਹ ਬਰਬਲ ਤੇ ਵਿਜੂਅਲ ਟੈਸਟ ਵਿੱਚ ਬਿਹਤਰ ਪਰਫਾਰਮ ਕਰਦੇ ਹਨ।

ਕੋਵੈਂਟਰੀ ਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਕੀਤੀ ਗਈ ਇਹ ਸਟੱਡੀ ਵਿੱਚ 73 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਸ ਵਿੱਚ 28 ਪੁਰਸ਼ ਤੇ 45 ਮਹਿਲਾਵਾਂ ਸ਼ਾਮਲ ਸਨ।

thesun.co.uk ਵਿੱਚ ਛਪੀ ਰਿਪੋਰਟ ਮੁਤਾਬਕ ਸਟੱਡੀ ਵਿੱਚ 50 ਤੋਂ 83 ਸਾਲ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਵਿੱਚ 12 ਮਹੀਨੇ ਤੱਕ ਸੁਆਲ ਪੁੱਛੇ ਗਏ। ਰੈਗੂਲਰ ਸੈਕਸ ਕਰਨ ਵਾਲੇ ਲੋਕਾਂ ਨੇ ਸਵਾਲਾਂ ਦਾ ਜਵਾਬ ਦੇਣ ਵਿੱਚ ਬਿਹਤਰ ਪਰਫਾਰਮ ਕੀਤਾ।

ਜਿਹੜੇ ਲੋਕਾਂ ਨੇ ਜ਼ਿਆਦਾ ਸੈਕਸ ਕੀਤਾ, ਉਨ੍ਹਾਂ ਦੇ ਦਿਮਾਗ਼ ਨੇ ਬਿਹਤਰ ਪਰਫਾਰਮ ਕੀਤਾ। ਅਜਿਹੀ ਹੀ ਇੱਕ ਸਟੱਡੀ ਪਹਿਲਾਂ ਵੀ ਕੀਤੀ ਗਈ ਸੀ ਜਿਸ ਵਿੱਚ ਵੀ ਅਜਿਹਾ ਹੀ ਰਿਜ਼ਲਟ ਸਾਹਮਣੇ ਆਇਆ ਸੀ।

ਕੋਵੈਂਟਰੀ ਦੇ ਡਾ. ਹੈਲੇ ਰਾਈਟ ਨੇ ਕਿਹਾ ਕਿ ਉਹ ਦੇਖਣਾ ਚਾਹੁੰਦੇ ਸਨ ਕਿ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿੱਚ ਸੈਕਸ ਦਾ ਕੀ ਅਸਰ ਹੁੰਦਾ ਹੈ। ਰਿਪੋਰਟ ਮੁਤਾਬਕ ਸੈਕਸ ਦੀ ਵਜ੍ਹਾ ਨਾਲ ਲੋਕਾਂ ਦੀ ਮੈਮਰੀ ਤੇ ਧਿਆਨ ਦੀ ਸਮਰੱਥਾ ਵਿੱਚ ਕੋਈ ਅਸਰ ਨਹੀਂ ਦਿੱਸਦਾ।