Normal Fever vs Dengue : ਤੇਜ਼ ਗਰਮੀ ਅਤੇ ਪਸੀਨੇ ਤੋਂ ਬਾਅਦ ਦੇਸ਼ ਭਰ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਜਿੱਥੇ ਇੱਕ ਪਾਸੇ ਮੀਂਹ ਗਰਮੀ ਤੋਂ ਰਾਹਤ ਦਿੰਦਾ ਹੈ, ਉੱਥੇ ਹੀ ਇਹ ਆਪਣੇ ਨਾਲ ਕਈ ਬਿਮਾਰੀਆਂ ਵੀ ਲਿਆਉਂਦਾ ਹੈ। ਬਰਸਾਤ ਦੇ ਮੌਸਮ ਵਿੱਚ ਘਰ-ਘਰ ਬੁਖਾਰ ਦੇ ਮਾਮਲੇ ਵੱਧ ਜਾਂਦੇ ਹਨ। ਇਸ ਸੀਜ਼ਨ ਵਿੱਚ ਮੌਸਮੀ ਬੁਖਾਰ ਆਮ ਗੱਲ ਹੈ ਅਤੇ ਆਮ ਤੌਰ 'ਤੇ ਕੁਝ ਦਵਾਈਆਂ ਅਤੇ ਸਾਵਧਾਨੀ ਨਾਲ 2-3 ਦਿਨਾਂ ਵਿੱਚ ਠੀਕ ਹੋ ਜਾਂਦਾ ਹੈ। ਪਰ ਹਰ ਬੁਖਾਰ ਨੂੰ ਸਿਰਫ਼ ਮੌਸਮੀ ਬੁਖਾਰ ਸਮਝਣਾ ਠੀਕ ਨਹੀਂ।

Continues below advertisement

ਕਈ ਵਾਰ ਇਹ ਡੇਂਗੂ ਜਾਂ ਮਲੇਰੀਆ ਵਰਗੀ ਗੰਭੀਰ ਬਿਮਾਰੀ ਦਾ ਸ਼ੁਰੂਆਤੀ ਸੰਕੇਤ ਵੀ ਹੋ ਸਕਦਾ ਹੈ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਨੂੰ ਕਿਹੜਾ ਬੁਖਾਰ ਹੈ, ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ।

ਨਾਰਮਲ (ਮੌਸਮੀ) ਬੁਖਾਰ ਦੇ ਲੱਛਣਹਲਕਾ ਤੋਂ ਦਰਮਿਆਨਾ ਬੁਖਾਰਸਰੀਰ ਦਰਦਹਲਕੀ ਖੰਘਗਲੇ ਵਿੱਚ ਖਰਾਸ਼ਥਕਾਵਟਭੁੱਖ ਘੱਟ ਲੱਗਣਾ

Continues below advertisement

ਇਹ ਬੁਖਾਰ ਆਮ ਤੌਰ 'ਤੇ 2 ਤੋਂ 3 ਦਿਨਾਂ ਵਿੱਚ ਆਰਾਮ, ਦਵਾਈਆਂ ਅਤੇ ਸਹੀ ਦੇਖਭਾਲ ਨਾਲ ਠੀਕ ਹੋ ਜਾਂਦਾ ਹੈ। ਇਸ ਦੌਰਾਨ ਪੌਸ਼ਟਿਕ ਭੋਜਨ ਖਾਓ, ਬਾਹਰ ਦਾ ਖਾਣਾ ਤਿਆਗੋ, ਮੀਂਹ ਵਿੱਚ ਭਿੱਜਣ ਤੋਂ ਬਚੋ, ਪਾਣੀ ਵੱਧ ਪੀਓ ਅਤੇ ਹਲਕਾ-ਫੁਲਕਾ ਭੋਜਨ ਕਰੋ।

ਡੇਂਗੂ ਦੇ ਲੱਛਣ ਕਿਵੇਂ ਪਛਾਣੀਏ?

ਡੇਂਗੂ ਵਿੱਚ ਬੁਖਾਰ ਅਚਾਨਕ ਬਹੁਤ ਤੇਜ਼ ਚੜ੍ਹਦਾ ਹੈ। ਇਸ ਦੇ ਬਹੁਤ ਤੇਜ਼ ਬੁਖਾਰ,ਅੱਖਾਂ ਦੇ ਪਿੱਛੇ ਦਰਦ , ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਤਿੱਖਾ ਦਰਦ  ,ਸਰੀਰ 'ਤੇ ਛੋਟੇ-ਛੋਟੇ ਲਾਲ ਦਾਣੇ  , ਨੱਕ ਜਾਂ ਮਸੂੜਿਆਂ ਤੋਂ ਖੂਨ ਆਉਣਾ  ,ਬਹੁਤ ਜ਼ਿਆਦਾ ਕਮਜ਼ੋਰੀ ,ਉਲਟੀਆਂ ਆਉਣਾ ਇਹ ਲੱਛਣ ਵੀ ਹੋ ਸਕਦੇ ਹਨ। ਜੇ ਬੁਖਾਰ 3 ਦਿਨ ਤੋਂ ਵੱਧ ਰਹੇ, ਵਾਰ-ਵਾਰ ਬਹੁਤ ਤੇਜ਼ ਹੋ ਜਾਵੇ, ਜਾਂ ਸਰੀਰ 'ਤੇ ਲਾਲ ਦਾਣੇ ਨਜ਼ਰ ਆਉਣ, ਤਾਂ ਬਿਨਾਂ ਦੇਰੀ ਕੀਤੇ ਡਾਕਟਰ ਨਾਲ ਸੰਪਰਕ ਕਰੋ। ਨਾਲ ਹੀ ਖੂਨ ਦੀ ਜਾਂਚ ਕਰਵਾਓ ਅਤੇ ਪਲੇਟਲੈਟਸ ਦੀ ਗਿਣਤੀ ਜ਼ਰੂਰ ਚੈੱਕ ਕਰਵਾਓ।

  ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।