ਬ੍ਰਸਲਜ਼: ਮਿਰਗੀ ਦੇ ਦੌਰਿਆਂ ਤੋਂ ਛੁਟਕਾਰਾ ਪਾਉਣਾ ਹੁਣ ਆਸਾਨ ਹੋ ਸਕਦਾ ਹੈ। ਬੈਲਜੀਅਮ ਦੇ ਖੋਜਕਰਤਾਵਾਂ ਨੇ ਇਸ ਪਾਸੇ ਮਹੱਤਵਪੂਰਨ ਖੋਜ ਕੀਤੀ ਹੈ। ਉਨ੍ਹਾਂ ਕਿਹਾ ਕਿ ਬ੍ਰੇਨ 'ਚ ਖਾਸ ਫੈਟ ਦੇ ਪੱਧਰ ਨੂੰ ਵਧਾ ਕੇ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ।

ਦਿਮਾਗ 'ਚ ਨਰਵ ਸੈੱਲਾਂ ਦਾ ਮਿਲਣ ਸਥਾਨ ਸਿਨੇਪਸਿਜ਼ ਇਲੈਕਟ੍ਰੀਕਲ ਸਿਗਨਲਜ਼ ਨੂੰ ਟ੍ਰਾਂਸਮਿਟ ਕਰਨ 'ਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹੈ। ਦਿਮਾਗ ਨਾਲ ਜੁੜੀਆਂ ਹੋਰ ਬਿਮਾਰੀਆਂ 'ਚ ਸਿਨੇਪਸਿਜ਼ ਦੀ ਗਤੀਵਿਧੀ 'ਚ ਰੁਕਾਵਟ ਆ ਜਾਂਦੀ ਹੈ। ਇਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਪ੍ਰੋਟੀਨ ਦੀ ਵੀ ਪਛਾਣ ਕੀਤੀ ਗਈ ਹੈ। ਇਸ ਪ੍ਰੋਟੀਨ ਦਾ ਨਾਂ ਸਕਾਈਵਾਕਰ ਹੈ।

ਖਾਸ ਤੌਰ 'ਤੇ ਫੈਟ ਨਰਵ ਸੈੱਲ ਨਾਲ ਜੋੜੇ ਰੱਖਦਾ ਹੈ। ਇਸ ਨਾਲ ਸੰਕੇਤਾਂ ਦਾ ਸੰਚਾਰ ਕਾਇਮ ਰਹਿੰਦਾ ਹੈ। ਇਸ ਵਿੱਚ ਕਮੀ ਆਉਣ ਦੀ ਹਾਲਤ 'ਚ ਦਿਮਾਗ ਦੀ ਕਾਰਜ ਪ੍ਰਣਾਲੀ ਵੀ ਪ੍ਰਭਾਵਿਤ ਹੁੰਦੀ ਹੈ। ਮਿਰਗੀ ਦੇ ਦੌਰਿਆਂ ਦੀ ਹਾਲਤ 'ਚ ਇਸ ਦਾ ਪੱਧਰ ਬਿਲਕੁਲ ਘੱਟ ਹੋ ਜਾਂਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਭਵਿੱਖ ਵਿੱਚ ਇਸ ਦੀ ਮਦਦ ਨਾਲ ਮਿਰਗੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦੀ ਹੈ।