ਨਿਊਯਾਰਕ : ਸਰੀਰ 'ਚ ਫੈਟ ਦੀ ਜ਼ਿਆਦਾ ਮੌਜੂਦਗੀ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ। ਖ਼ਾਸ ਤੌਰ 'ਤੇ ਮੋਟਾਪਾ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ ਬਹੁਤ ਜ਼ਿਆਦਾ ਰਹਿੰਦਾ ਹੈ। ਕੈਨੇਡਾ ਦੇ ਵਿਗਿਆਨੀਆਂ ਨੇ ਫੈਟ ਨਾਲ ਅੱਖਾਂ 'ਚ ਹੋਣ ਵਾਲੀ ਗੰਭੀਰ ਦਾ ਪਤਾ ਲਗਾਇਆ ਹੈ। ਇਸ ਦੇ ਕਾਰਨ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ। ਇਸ ਨੂੰ ਵੇਟ ਏਜ ਰਿਲੇਟਿਡ ਮੈਕਿਊਲਰ ਡੀਜੇਨਰੇਸ਼ਨ (ਏਐੱਮਡੀ) ਕਹਿੰਦੇ ਹਨ।
ਮਾਂਟਰੀਅਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਮੁਤਾਬਕ ਉੱਤਰੀ ਅਮਰੀਕਾ 'ਚ ਇਸ ਬੀਮਾਰੀ ਨਾਲ ਇਕ ਕਰੋੜ ਤੋਂ ਵੱਧ ਲੋਕ ਪੀੜਤ ਹਨ। ਵੱਧਦੀ ਉਮਰ 'ਚ ਇਸ ਦਾ ਖ਼ਤਰਾ ਹੋਰ ਜ਼ਿਆਦਾ ਲੋਕ ਪੀੜਤ ਹਨ। ਵੱਧਦੀ ਉਮਰ 'ਚ ਇਸ ਦਾ ਖ਼ਤਰਾ ਹੋਰ ਜ਼ਿਆਦਾ ਰਹਿੰਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਫੈਟ ਦੀ ਅਧਿਕਤਾ ਵਾਲੇ ਖਾਣੇ ਦੀ ਵਰਤੋਂ ਨਾਲ ਅੰਤੜੀ ਬੈਕਟੀਰੀਆ 'ਚ ਬਦਲਾਅ ਆਉਂਦਾ ਹੈ। ਇਸ ਦੇ ਕਾਰਨ ਸਰੀਰ 'ਚ ਗੁੱਸਾ ਪੈਦਾ ਹੋ ਜਾਂਦਾ ਹੈ। ਅੱਗੇ ਚੱਲ ਕੇ ਇਹ ਵੇਟ ਏਐੱਮਡੀ 'ਚ ਰੇਟਿਨਾ ਦੇ ਅੰਦਰ ਛੇਕ ਵਾਲੀਆਂ ਖੂਨ ਧਮਨੀਆਂ ਵਿਕਸਤ ਹੋਣ ਲੱਗਦੀਆਂ ਹਨ।