ਵਾਸ਼ਿੰਗਟਨ: ਵਿਗਿਆਨੀਆਂ ਨੇ ਮਲੇਰੀਆ ਅਤੇ ਕਈ ਹੋਰ ਰੋਗਾਂ ਦੇ ਪ੍ਰਭਾਵੀ ਇਲਾਜ ਲਈ ਇੱਕ ਅਜਿਹੀ ਦਵਾਈ ਦੇ ਕੈਪਸੂਲ ਦੀ ਖੋਜ ਕੀਤੀ ਹੈ, ਜੋ ਖਾਣ ਤੋਂ ਬਾਅਦ ਤਕਰੀਬਨ ਦੋ ਹਫ਼ਤੇ ਤੱਕ ਢਿੱਡ 'ਚ ਰਹਿੰਦੀ ਹੈ ਅਤੇ ਇਸ 'ਚੋਂ ਦਵਾਈ ਹੌਲੀ-ਹੌਲੀ ਨਿਕਲ ਕੇ ਅਸਰ ਕਰਦੀ ਹੈ।
ਮਲੇਰੀਆ ਵਰਗੀ ਬਿਮਾਰੀ ਦੇ ਇਲਾਜ ਲਈ ਲਗਾਤਾਰ ਦਵਾਈ ਦੀ ਖ਼ੁਰਾਕ ਲੈਣ ਦੀ ਲੋੜ ਹੁੰਦੀ ਹੈ ਪਰ ਇਸ ਦਵਾਈ ਦੀ ਖੋਜ ਤੋਂ ਬਾਅਦ ਇਸ ਤਰ੍ਹਾਂ ਦੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ। ਇਸ ਦਵਾਈ ਤੋਂ ਇਸ ਤਰ੍ਹਾਂ ਦੇ ਰੋਗਾਂ ਨੂੰ ਖ਼ਤਮ ਕਰਨ 'ਚ ਆ ਰਹੀਆਂ ਮੁਸ਼ਕਲਾਂ ਨਾਲ ਨਜਿੱਠਣ 'ਚ ਮਦਦ ਮਿਲੇਗੀ।
ਅਮਰੀਕਾ ਦੇ ਮੈਸਾਚੁਸੇਟਰਸ ਇੰਸਟੀਚਿਊਟ ਆਫ਼ ਤਕਨਾਲੋਜੀ (ਐੱਮ. ਆਈ. ਟੀ.) ਅਤੇ ਬਰਿਘਮ ਐਂਡ ਵਿਮੈਨ ਹਸਪਤਾਲ ਦੇ ਸ਼ੋਧਕਰਤਾਵਾਂ ਨੇ 'ਇਵੇਰਮੈਕਟਿਨ' ਨਾਂ ਦੀ ਇੱਕ ਦਵਾਈ ਦੀ ਖੋਜ ਕੀਤੀ ਹੈ ਅਤੇ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਹ ਮਲੇਰੀਆ ਦੇ ਖ਼ਾਤਮੇ ਦੀ ਕੋਸ਼ਿਸ਼ 'ਚ ਮਦਦਗਾਰ ਸਾਬਤ ਹੋ ਸਕਦੀ ਹੈ।
ਐੱਮ. ਆਈ. ਟੀ. ਦੇ ਪ੍ਰੋਫੈਸਰ ਸਾਰ ਰਾਬਰਟ ਲੈਂਗਰ ਨੇ ਕਿਹਾ ਕਿ ਇਹ ਖੋਜ ਹੋਰ ਬਿਮਾਰੀਆਂ ਦੇ ਇਲਾਜ 'ਚ ਵੀ ਸਹਾਇਕ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਖੋਜ ਨੇ ਅਲਜ਼ਾਈਮਰ ਜਾਂ ਮਾਨਸਿਕ ਵਿਕਾਰ ਨਾਲ ਸੰਬੰਧਿਤ ਸਾਰੇ ਤਰ੍ਹਾਂ ਦੇ ਰੋਗਾਂ ਦੇ ਪ੍ਰਭਾਵੀ ਇਲਾਜ ਦਾ ਰਾਹ ਖੋਲ੍ਹ ਦਿੱਤਾ ਹੈ। ਲੈਂਗਰ ਦੀ ਪ੍ਰਯੋਗਸ਼ਾਲਾ ਕਈ ਸਾਲਾਂ ਤੋਂ ਇਸ ਤਰ੍ਹਾਂ ਦੀ ਦਵਾਈ ਦੀ ਖੋਜ ਲਈ ਕੰਮ ਕਰ ਰਿਹਾ ਸੀ।