Superfetation: ਅਜਿਹਾ ਬਹੁਤ ਘੱਟ ਸੁਣਨ ਨੂੰ ਮਿਲਦਾ ਹੈ ਕਿ ਗਰਭ ਠਹਿਰਿਆ ਹੋਵੇ ਤੇ ਕੋਈ ਔਰਤ ਇੱਕ ਵਾਰ ਫਿਰ ਗਰਭਵਤੀ ਹੋ ਜਾਵੇ ਪਰ ਇੰਗਲੈਂਡ ਵਿੱਚ ਅਜਿਹਾ ‘ਡਬਲ ਪ੍ਰੈਗਨੈਂਸੀ’ ਭਾਵ ਦੋਹਰੇ ਗਰਪ ਧਾਰਨ ਦਾ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ।39 ਸਾਲਾ ਰਿਬੈਕਾ ਰੌਬਰਟਸ ਨੇ ਆਪਣੇ ਜੁੜਵਾਂ ਬੱਚਿਆਂ ਦਾ ਗਰਭ ਧਾਰਨ ਕੀਤਾ। ਔਰਤ ਤਿੰਨ ਹਫ਼ਤਿਆਂ ਦੇ ਫ਼ਰਕ ਨਾਲ ਧੀ ਰੋਜ਼ਾਲੀ ਤੇ ਧੀ ਨੋਹ ਨਾਲ ਗਰਭਵਤੀ ਹੋਈ। ਅਜਿਹੀ ਦੁਰਲੱਭ ਸਥਿਤੀ ਨੂੰ ‘ਸੁਪਰ ਫ਼ੇਟੇਸ਼ਨ’ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਆਂਡਾ ਜਾਰੀ ਤੇ ਫ਼ਰਟੀਲਾਈਜ਼ ਹੁੰਦਾ ਹੈ, ਜਦੋਂ ਔਰਤ ਪਹਿਲਾਂ ਤੋਂ ਹੀ ਪ੍ਰੈਗਨੈਂਟ ਹੋਵੇ। ਪਹਿਲੀ ਬੱਚੀ ਦੇ ਜਨਮ ਤੋਂ ਬਾਅਦ ਦੂਜੀ ਬੱਚੀ ਦਾ ਜਨਮ 10ਵੇਂ ਦਿਨ ਹੋਇਆ। ਡਾਕਟਰਾਂ ਅਨੁਸਾਰ ਰਿਬੈਕਾ ਦੇ ਦੁਜਾ ਗਰਭ ਜ਼ਰੂਰ ਹੀ 10 ਦਿਨਾਂ ਬਾਅਦ ਠਹਿਰਿਆ ਹੋਵੇਗਾ।
ਰਿਪੋਰਟ ਮੁਤਾਬਕ ਦੁਨੀਆ ’ਚ ਅਜਿਹੀ ਹਾਲਤ ਵਿੱਚੋਂ 0.3 ਫ਼ੀ ਸਦੀ ਔਰਤਾਂ ਲੰਘਦੀਆਂ ਹਨ। ਪਰ ਜ਼ਿਆਦਾਤਰ ਮਾਮਲਿਆਂ ’ਚ ਦੂਜੇ ਬੱਚੇ ਦੀ ਪ੍ਰੈਗਨੈਂਸੀ ਦੌਰਾਨ ਹੀ ਮੌਤ ਹੋ ਜਾਂਦੀ ਹੈ। ਦੋਵੇਂ ਬੱਚੇ ਜੁੜਵਾਂ ਵੀ ਹੁੰਦੇ ਹਨ ਪਰ ਮੈਡੀਕਲ ਦੀ ਦੁਨੀਆ ’ਚ ਇਹ ਘਟਨਾ ਬਹੁਤ ਦੁਰਲੱਭ ਹੈ।
ਹੁਣ ਤੱਕ ਦੁਨੀਆ ’ਚ ਅਜਿਹੇ ਸਿਰਫ਼ ਇੱਕ ਦਰਜਨ ਮਾਮਲੇ ਹੀ ਸਾਹਮਣੇ ਆਏ ਹਨ। ‘ਡੇਲੀ ਮੇਲ’ ਅਨੁਸਾਰ ਮਾਂ ਇਹ ਜਾਣ ਕੇ ਹੈਰਾਨ ਰਹਿ ਗਈ, ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਜੁੜਵਾਂ ਹਨ ਕਿਉਂਕਿ ਪਹਿਲਾਂ ਦੇ ਦੋ ਸਕੈਨ ਵਿੱਚ ਦੂਜੇ ਭਰੂਣ ਦਾ ਕੋਈ ਲੱਛਣ ਸਾਹਮਣੇ ਨਹੀਂ ਆਇਆ ਸੀ।
ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਰੌਬਰਟਸ ਨੇ ਕਿਹਾ ਕਿ ਉਸ ਨੂੰ ਇਹ ਪਤਾ ਨਹੀਂ ਸੀ ਕਿ ਪ੍ਰੈਗਟਨੈਂਟ ਹੁੰਦਿਆਂ ਵੀ ਦੋਬਾਰਾ ਗਰਭ–ਧਾਰਨ ਕਰਨਾ ਸੰਭਵ ਹੈ। ਦੱਸਿਆ ਜਾਂਦਾ ਹੈ ਕਿ ਪਿਛਲੇ ਵਰ੍ਹੇ ਸਤੰਬਰ ’ਚ ਇਸ ਔਰਤ ਦੇ 33 ਹਫ਼ਤਿਆਂ ’ਚ ਆਪਰੇਸ਼ਨ ਰਾਹੀਂ ਜੁੜਵਾਂ ਬੱਚਿਆਂ ’ਚੋਂ ਪਹਿਲੇ ਦਾ ਜਨਮ ਹੋ ਗਿਆ।
ਜਨਮ ਤੋਂ ਬਾਅਦ ਗ਼ੈਰ ਸਮਾਨ ਜੁੜਵਾਂ ਬੱਚਿਆਂ ਦਾ ਵਜ਼ਨ ਵੱਖੋ-ਵੱਖਰਾ ਸੀ। ਦੂਜੀ ਬੱਚੀ ਨੂੰ ਡਿਸਚਾਰਜ ਹੋਣ ਦੇ ਢਾਈ ਮਹੀਨਿਆਂ ਬਾਅਦ ਕ੍ਰਿਸਮਸ ਮੌਕੇ ਹਸਪਤਾਲ ਤੋਂ ਘਰ ਭੇਜਿਆ ਗਿਆ। ਰਿਬੈਕਾ ਤੇ ਉਸ ਦੇ ਪਾਰਟਨਰ ਕੋਲ ਪਹਿਲਾਂ ਵੀ 14 ਸਾਲਾਂ ਦੀ ਇੱਕ ਬੱਚੀ ਹੈ।